ਵਨ ਪਲੱਸ 5 ਦੇ ਫੀਚਰਜ਼ ਹੋਏ ਲੀਕ, ਆਈਫੋਨ ਤੇ ਸੈਮਸੰਗ ਐੱਸ 8 ਨੂੰ ਦੇਵੇਗਾ ਸਖਤ ਟੱਕਰ

Thursday, May 04, 2017 - 10:42 PM (IST)

ਵਨ ਪਲੱਸ 5 ਦੇ ਫੀਚਰਜ਼ ਹੋਏ ਲੀਕ, ਆਈਫੋਨ ਤੇ ਸੈਮਸੰਗ ਐੱਸ 8 ਨੂੰ ਦੇਵੇਗਾ ਸਖਤ ਟੱਕਰ

ਨਵੀਂ ਦਿੱਲੀ— ਵਨ ਪਲੱਸ ਦੇ ਨਵੇਂ ਲਾਂਚ ਹੋਣ ਵਾਲੇ ਫੋਨ ਵਨ ਪਲੱਸ 5 ਦੀ ਲੋਕ ਲੰਮੇ ਸਮੇਂ ਤੋਂ ਉਡੀਕ ਕਰ ਰਹੇ ਹਨ। ਵਨ ਪਲੱਸ ਦੇ ਪਿਛਲੇ ਸਾਲ ਲਾਂਚ ਹੋਏ ਸਮਾਰਟਫੋਨ ਵਨ ਪਲੱਸ 3 ਤੇ ਵਨ ਪਲੱਸ 3ਟੀ ਲੋਕਾਂ ਵਲੋਂ ਕਾਫੀ ਪਸੰਦ ਕੀਤੇ ਗਏ ਹਨ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਵਨ ਪਲੱਸ 5 ਫੀਚਰਸ ਦੇ ਮਾਮਲੇ ''ਚ ਸੈਮਸੰਗ ਐੱਸ 8 ਤੇ ਆਈਫੋਨ 7 ਨੂੰ ਟੱਕਰ ਦੇਣ ਵਾਲਾ ਹੈ। ਜਾਣਕਾਰੀ ਮੁਤਾਬਕ ਇਸ ਸਮਾਰਟਫੋਨ ਦੇ ਕੁਝ ਫੀਚਰਜ਼ ਲੀਕ ਹੋਏ ਹਨ।

ਲੀਕ ਹੋਏ ਫੀਚਰਜ਼ ਮੁਤਾਬਕ ਇਸ ਸਮਾਰਟਫੋਨ ''ਚ ਵਨ ਪਲੱਸ 3ਟੀ ਵਾਂਗ ਹੀ ਫੋਨ ਦੇ ਸਾਹਮਣੇ ਫਿੰਗਰਪ੍ਰਿੰਟ ਸੈਂਸਰ ਰਹੇਗਾ। ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਵਨ ਪਲੱਸ 5 ''ਚ ਕੰਪਨੀ ਨੇ ਫਿੰਗਰਪ੍ਰਿੰਟ ਸੈਂਸਰ ਨੂੰ ਫੋਨ ਦੇ ਪਿਛਲੇ ਹਿੱਸੇ ''ਚ ਲਗਾਉਣ ਬਾਰੇ ਸੋਚਿਆ ਹੈ। ਵਨ ਪਲੱਸ 5 ਦੀ ਸਕ੍ਰੀਨ ਗਲੈਕਸੀ ਐੱਸ 8 ਤੇ ਐੱਲ ਜੀ ਜੀ-6 ਵਾਂਗ ਬੈਜ਼ਲਲੈੱਸ ਨਹੀਂ ਹੋਵੇਗੀ। ਵਨ ਪਲੱਸ 5 ਦੋ ਵੇਰੀਏਂਟਾਂ ''ਚ ਲਾਂਚ ਹੋ ਸਕਦਾ ਹੈ, ਇਕ 6 ਜੀ. ਬੀ. ਰੈਮ ਤੇ 128 ਜੀ. ਬੀ. ਦੀ ਇੰਟਰਨਲ ਸਟੋਰੇਜ ਦੇ ਨਾਲ ਤੇ ਦੂਜਾ 8 ਜੀ. ਬੀ. ਰੈਮ ਤੇ 256 ਜੀ. ਬੀ. ਦੀ ਇੰਟਰਨਲ ਸਟੋਰੇਜ ਦੇ ਨਾਲ।
ਫੋਨ ਦੀ ਬੈਟਰੀ ਕਪੈਸਟੀ ਦੀ ਗੱਲ ਕੀਤੀ ਜਾਵੇ ਤਾਂ ਵਨ ਪਲੱਸ 5 ''ਚ 3600 ਐੱਮ. ਏ. ਐੱਚ. ਦੀ ਬੈਟਰੀ ਹੋਵੇਗੀ, ਜਿਹੜੀ ਫਾਸਟ ਚਾਰਜਿੰਗ ਨੂੰ ਸੁਪੋਰਟ ਕਰੇਗੀ। ਵਨ ਪਲੱਸ 5 ''ਚ 3.5 ਐੱਮ. ਐੱਮ. ਹੈੱਡਫੋਨ ਜੈਕ ਵੀ ਜ਼ਰੂਰ ਹੋਵੇਗਾ, ਜਿਸ ਨੂੰ ਜ਼ਿਆਦਾਤਰ ਕੰਪਨੀਆਂ ਆਪਣੇ ਸਮਾਰਟਫੋਨਜ਼ ''ਚ ਸ਼ਾਮਲ ਨਹੀਂ ਕਰ ਰਹੀਆਂ ਹਨ। ਵਨ ਪਲੱਸ 5 ''ਚ ਸਨੈਪਡ੍ਰੈਗਨ ਦਾ ਨਵਾਂ 835 ਚਿਪ ਵਾਲਾ ਪ੍ਰੋਸੈਸਰ ਹੋਵੇਗਾ, ਜਿਹੜਾ ਸੈਮਸੰਗ ਗਲੈਕਸੀ ਐੱਸ 8 ''ਚ ਵੀ ਸ਼ਾਮਲ ਹੈ। ਵਨ ਪਲੱਸ 3 ਤੇ 3ਟੀ ''ਚ ਓਪਟਿਕ ਐਮੋਲੇਡ ਸਕ੍ਰੀਨ ਹੈ, ਜਿਸ ਨੂੰ ਦੇਖਦਿਆਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵਨ ਪਲੱਸ 5 ਦੀ ਸਕ੍ਰੀਨ ਹੋਰ ਬਿਹਤਰ ਹੋਵੇਗੀ।
ਵਨ ਪਲੱਸ 5 ਦੇ ਕੈਮਰੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਡੂਅਲ ਕੈਮਰਿਆਂ ਨਾਲ ਲਾਂਚ ਹੋਵੇਗਾ। ਕੁਝ ਤਸਵੀਰਾਂ ਵੀ ਵਨ ਪਲੱਸ 5 ਦੀਆਂ ਲੀਕ ਹੋਈਆਂ ਹਨ, ਜਿਨ੍ਹਾਂ ''ਚ ਫੋਨ ਦੇ ਪਿਛਲੇ ਹਿੱਸੇ ''ਤੇ 2 ਕੈਮਰੇ ਦਿਖਾਈ ਦੇ ਰਹੇ ਹਨ। ਫਰੰਟ ਕੈਮਰੇ ''ਚ ਸੁਧਾਰ ਹੋ ਸਕਦਾ ਹੈ ਕਿਉਂਕਿ ਵਨ ਪਲੱਸ 3ਟੀ ''ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਪਹਿਲਾਂ ਤੋਂ ਹੀ ਦਿੱਤਾ ਗਿਆ ਹੈ, ਜਿਸ ਦੀ ਕੁਆਲਿਟੀ ਬਿਹਤਰ ਕਰਕੇ ਵਨ ਪਲੱਸ 5 ''ਚ ਲਗਾਇਆ ਜਾਵੇਗਾ। ਕੀਮਤ ਪੱਖੋਂ ਵਨ ਪਲੱਸ ਦੇ ਸਮਾਰਟਫੋਨ ਹਮੇਸ਼ਾ ਤੋਂ ਹੀ ਖਿੱਚ ਦਾ ਕੇਂਦਰ ਰਹੇ ਹਨ ਤੇ ਇਹ ਉਮੀਦ ਲਗਾਈ ਜਾ ਰਹੀ ਹੈ ਕਿ ਵਨ ਪਲੱਸ 5 ਲਗਭਗ 40 ਹਜ਼ਾਰ ਜਾਂ ਇਸ ਤੋਂ ਘੱਟ ਕੀਮਤ ''ਤੇ ਲਾਂਚ ਹੋ ਸਕਦਾ ਹੈ। ਫਿਲਹਾਲ ਵਨ ਪਲੱਸ 3ਟੀ ਦੀ ਭਾਰਤ ''ਚ ਕੀਮਤ 30 ਹਜ਼ਾਰ ਤੇ 35 ਹਜ਼ਾਰ ਹੈ।

Related News