ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਫਲਸਤੀਨ ਦੇ ਅੰਬੈਸਡਰ ਸਮੇਤ 50 ਯੂਨੀਵਰਸਿਟੀਆਂ ਦੇ ਵੀਸੀ ਹੋਏ ਨਤਮਸਤਕ
Monday, Mar 30, 2026 - 01:01 AM (IST)
ਅੰਮ੍ਰਿਤਸਰ (ਸਰਬਜੀਤ) : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ 50 ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਅਤੇ ਫਲਸਤੀਨ ਦੇ ਅੰਬੈਸਡਰ ਅਬਦੁੱਲਾ ਐੱਮ. ਅੱਬੂ ਸਮੇਸ਼ ਨੇ ਨਤਮਸਤਕ ਹੋ ਕੇ ਗੁਰੂ ਘਰ ਪ੍ਰਤੀ ਆਪਣੀ ਸ਼ਰਧਾ ਪ੍ਰਗਟਾਈ। ਇਸ ਡੈਲੀਗੇਟ ਦੇ ਮੈਂਬਰਾਂ ਨੇ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਕੇ ਇਲਾਹੀ ਬਾਣੀ ਦਾ ਕੀਰਤਨ ਸੁਣਿਆ, ਉੱਥੇ ਹੀ ਵਾਹਿਗੁਰੂ ਦੇ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ। ਇਸ ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਅੰਬੈਸਡਰ ਅਬਦੁੱਲਾ ਐੱਮ. ਅਬੂ ਸਮੇਸ਼ ਨੂੰ ਸੂਚਨਾ ਅਧਿਕਾਰੀ ਰਣਧੀਰ ਸਿੰਘ ਵੱਲੋਂ ਸਨਮਾਨਿਤ ਵੀ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ! ਕੁਹਾੜੀ ਨਾਲ ਵੱਢ'ਤਾ ਬਲਾਕ ਕਾਂਗਰਸ ਪ੍ਰਧਾਨ, ਹੋ ਗਈ ਮੌਤ
ਇਸ ਦੌਰਾਨ ਰਣਧੀਰ ਸਿੰਘ ਵੱਲੋਂ ਅੰਬੈਸਡਰ ਨੂੰ ਜਿੱਥੇ ਸ੍ਰੀ ਹਰਿਮੰਦਰ ਸਾਹਿਬ ਦੀ ਪਰੰਪਰਾ ਅਤੇ ਇਤਿਹਾਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ, ਉਥੇ ਹੀ ਅੰਬੈਸਡਰ ਅਬਦੁੱਲਾ ਨੇ ਇਸ ਰੂਹਾਨੀਅਤ ਦੇ ਕੇਂਦਰ ਵਿਖੇ ਦਰਸ਼ਨ ਕਰਕੇ ਮਨ ਨੂੰ ਮਿਲੇ ਚੰਗੇ ਅਨੁਭਵ ਦੇ ਵਿਚਾਰ ਦੱਸੇ। ਉਹਨਾਂ ਕਿਹਾ ਕਿ ਉਹ ਪਰਮਾਤਮਾ ਦੇ ਇਸ ਘਰ ਵਿੱਚ ਅਰਦਾਸ ਕਰਦੇ ਹਨ ਕਿ ਦੁਬਾਰਾ ਵੀ ਉਹਨਾਂ ਨੂੰ ਇੱਥੇ ਆਉਣ ਦਾ ਸੁਭਾਗ ਪ੍ਰਾਪਤ ਹੋਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
