ਕੱਲ ਲਾਂਚ ਹੋਵੇਗਾ OnePlus ਦਾ ਨਵਾਂ ਸਮਾਰਟਫੋਨ, ਹੋ ਸਕਦੀ ਹੈ 8GB RAM
Monday, Nov 14, 2016 - 06:26 PM (IST)
ਜਲੰਧਰ: ਵਨਪਲਸ ਨੇ ਇਸ ਗੱਲ ਕੀਤੀ ਪੁਸ਼ਟੀ ਕੀਤੀ ਹੈ ਕਿ ਨਵੇਂ ਡਿਵਾਇਸ ਨੂੰ ਕੱਲ (15 ਨਵੰਬਰ 2016) ਲਾਂਚ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਵਨਪਲਸ ਦੇ ਡਿਜ਼ਾਇਨ ਨੇ ਵੀਵੋ ''ਤੇ ਜਾਣਕਾਰੀ ਦਿੱਤੀ ਸੀ ਦੀ ਇਸ ਡਿਵਾਇਸ ਦਾ ਨਾਮ ਵਨਪਲਸ 3ਟੀ ਹੋਵੇਗਾ। ਇਹ ਸਮਾਰਟਫੋਨ ਵਨਪਲਸ 3 ਦਾ ਅਪਗ੍ਰੇਡਡ ਵਰਜ਼ਨ ਹੈ।
ਵਨਪਲਸ ਨੇ ਵੀਵੋ ''ਤੇ ਇਸ ਦਾ ਆਧਿਕਾਰਕ ਟ੍ਰੇਲਰ ਵੀ ਜਾਰੀ ਕੀਤਾ ਹੈ। ਪਿੱਛੇ ਤੋਂ ਦੇਖਣ ''ਤੇ ਵਨਪਲਸ ਟੀ3 ਕੰਪਨੀ ਨੇ ਫਲੈਗਸ਼ਿਪ ਸਮਾਰਟਫੋਨ ਵਨਪਲਸ 3 ਜਿਹਾ ਹੀ ਲੱਗਦਾ ਹੈ। ਰਿਪੋਰਟ ਦੇ ਮੁਤਾਬਕ ਵਨਪਲਸ 3ਟੀ ''ਚ ਕਵਾਲਕਾਮ ਸਨੈਪਡ੍ਰੈਗਨ 821 ਪ੍ਰੋਸੈਸਰ ਹੋਵੇਗਾ। ਇਹ ਫੋਨ ਐਂਡ੍ਰਾਇਡ 7.0 ਨਾਗਟ ਵਰਜ਼ਨ, 16 ਐੱਮ. ਪੀ. ਕੈਮਰਾ ( ਸੋਨੀ ਆਈ. ਐੱਮ. ਐਕਸ 398) ਸੈਂਸਰ ਦੇ ਨਾਲ ਆਵੇਗਾ।
ਦ ਵਰਜ ਦੀ ਰਿਪੋਰਟ ਦੇ ਮੁਤਾਬਕ ਵਨਪਲਸ 3ਟੀ ''ਚ 8 ਜੀ. ਬੀ. ਦੀ ਰੈਮ ਹੋਵੇਗੀ ਅਤੇ ਇਹ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਰੈਮ ਵਾਲਾ ਸਮਾਰਟਫੋਨ ਹੋਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਈ ਇਕ ਰਿਪੋਰਟ ਦੇ ਮੁਤਾਬਕ ਵਨਪਲਸ ਟੀ3 ''ਚ 6 ਜੀ.ਬੀ. ਰੈਮ ਦੀ ਗੱਲ ਸਾਹਮਣੇ ਆਈ ਸੀ।
ਜਿੱਥੇ ਤੱਕ ਬੈਟਰੀ ਦਾ ਸਵਾਲ ਹੈ ਤਾਂ ਇਸ ''ਚ 3,500 ਤੋਂ 4,000 ਐੱਮ. ਏ. ਐੱਚ. ਤੱਕ ਦੀ ਬੈਟਰੀ ਹੋ ਸਕਦੀ ਹੈ ਜਿਸ ''ਚ ਡੈਸ਼ ਚਾਰਜ ਟੈਕਨਾਲੋਜੀ (ਫਾਸਟ ਚਾਰਜਿੰਗ) ਦਾ ਸਪੋਰਟ ਵੀ ਮਿਲੇਗਾ। ਕੀਮਤ ਦੀ ਗੱਲ ਕਰੀਏ ਤਾਂ ਇਵਾਨ ਬਲਾਸ ਦੇ ਮੁਤਾਬਕ 4000 ਹਜ਼ਾਰ ਰੁਪਏ ਜ਼ਿਆਦਾ ਹੋ ਸਕਦਾ ਹੈ । ਜ਼ਿਕਰਯੋਗ ਹੈ ਕਿ ਵਨਪਲਸ 3 ਦੀ ਕੀਮਤ 28,000 ਰੁਪਏ ਹੈ।
