OnePlus 3 ਅਤੇ 3T ਸਮਾਰਟਫੋਨਜ਼ ਨੂੰ ਆਕਸੀਜਨ ਓਪਨ ਬੀਟਾ ਅਪਡੇਟ 'ਚ ਮਿਲਿਆ ਇਹ ਸ਼ਾਨਦਾਰ ਫੀਚਰ

03/14/2018 9:16:38 AM

ਜਲੰਧਰ-ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲੱਸ ਨੇ ਹੁਣ ਆਪਣੇ ਵਨਪਲੱਸ 3 ਅਤੇ ਵਨਪਲੱਸ 3T ਸਮਾਰਟਫੋਨਜ਼ ਦੇ ਲਈ ਆਕਸੀਜਨ OS ਦੀ ਓਪਨ ਬੀਟਾ ਅਪਡੇਟ ਰੀਲੀਜ਼ ਕਰ ਦਿੱਤੀ ਹੈ। ਇਸ ਦਾ ਸਭ ਤੋਂ ਖਾਸ ਫੀਚਰ ਇਹ ਹੈ ਕਿ ਇਸ 'ਚ ਕਾਲ ਆਉਣ 'ਤੇ ਬਿਨ੍ਹਾਂ ਦਬਾਅ ਜਾਂ ਟੱਚ ਕੀਤੇ ਕਾਲ ਰੀਸੀਵ ਹੋ ਜਾਵੇਗੀ। ਇਹ ਫੀਚਰ ਇਕ ਦਿਨ ਪਹਿਲਾਂ ਕੰਪਨੀ ਨੇ ਆਪਣੇ ਫਲੈਗਸਿਪ ਸਮਾਰਟਫੋਨ ਵਨਪਲੱਸ 5T ਦੇ ਲਈ ਰੀਲੀਜ਼ ਕੀਤੀ ਆਕਸੀਜਨ OS ਦੇ ਬੀਟਾ 4 ਅਪਡੇਟ 'ਚ ਦਿੱਤੀ ਗਈ ਸੀ। ਨਵਾਂ ਆਕਸੀਜਨ ਅਪਡੇਟ ਵਨਪਲੱਸ 3 ਸਮਾਰਟਫੋਨ ਦੇ 32 ਵਰਜਨਾਂ 'ਚ ਅਤੇ ਵਨਪਲੱਸ 3T ਦੇ 23 ਵਰਜਨਾਂ 'ਚ ਆਵੇਗਾ। ਨਵੇਂ ਅਪਡੇਟ 'ਚ ਕਈ ਫੀਚਰਸ ਨਾਲ ਕੁਝ ਸਕਿਓਰਟੀ ਅਪਡੇਟਸ ਵੀ ਮਿਲੇ ਹਨ।

 

ਇਸ ਤੋਂ ਇਲਾਵਾ ਇਕ ਹੋਰ ਫੀਚਰ ਹੈ ਉਹ ਹੈ ਕਿ ਫੋਨ ਨੂੰ ਹੱਥ 'ਚ ਲੈਂਦੇ ਹੀ ਕਾਲ ਰੀਸੀਵ ਹੋ ਜਾਵੇਗੀ। ਨਵੇਂ ਬੀਟਾ ਅਪਡੇਟ 'ਚ ਕੁਲੈਕਸ਼ਨ ਟੈਬ ਦੇ ਡਿਜ਼ਾਇਨ ਨੂੰ ਬਦਲਿਆ ਗਿਆ ਹੈ। ਇਸ 'ਚ ਰੀਆਰਡਰ ਅਤੇ ਤਰੁੰਤ (ਰੀਸੈਂਟਲੀ) ਡੀਲੀਟ ਫੀਚਰ ਨੂੰ ਵੀ ਜੋੜਿਆ ਗਿਆ ਹੈ। ਇਸ 'ਚ ਨਿਰਾਸ਼ਾ ਕਰਨ ਵਾਲੀ ਗੱਲ ਇਹ ਹੈ ਕਿ ਇਸ ਅਪਡੇਟ 'ਚ ਵਨਪਲੱਸ 5T ਦੇ ਵਰਗਾ Oreo ਅਪਡੇਟ ਜਾਰੀ ਨਹੀਂ ਕੀਤੀ ਗਈ ਹੈ।

 

OnePlus 3T ਦੇ ਸਪੈਸੀਫਿਕੇਸ਼ਨ- 
ਵਨਪਲੱਸ 3T ਇਕ ਡਿਊਲ ਸਿਮ ਸਮਾਰਟਫੋਨ ਹੈ। ਇਸ 'ਚ ਦੋਵੇ ਸਿਮ ਨੈਨੋ ਲੱਗਦੇ ਹਨ। ਫੋਨ 'ਚ ਮੇਂਟਲ ਯੂਨੀਬਾਡੀ ਡਿਜ਼ਾਇਨ, ਫਿੰਗਰਪ੍ਰਿੰਟ ਸਕੈਨਰ ਅਤੇ ਅਲਰਟ ਸਲਾਈਡਰ ਦਿੱਤਾ ਗਿਆ ਹੈ। ਫੋਨ 'ਚ ਕਾਲਿੰਗ ਗੋਰਿਲਾ ਗਲਾਸ 4 ਦੀ ਸੁਰੱਖਿਆ ਨਾਲ 5.5 ਇੰਚ ਦੀ ਆਪਟਿਕ ਅਮੋਲਡ ਡਿਸਪਲੇਅ ਦਿੱਤੀ ਗਈ ਹੈ। ਵਨਪਲੱਸ 3T ਸਮਾਰਟਫੋਨ 'ਚ 6 ਜੀ. ਬੀ. ਰੈਮ ਅਤੇ ਕਵਾਲਕਾਮ ਸਨੈਪਡ੍ਰੈਗਨ 821 ਚਿਪਸੈੱਟ ਦਿੱਤਾ ਗਿਆ ਹੈ।

 

ਕੈਮਰੇ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ ਸੋਨੀ ਸੈਂਸਰ ਅਤੇ ਅਪਚਰ f/2.0 ਵਾਲਾ 16 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਇਸ ਦੇ ਨਾਲ ਸੈਲਫੀ ਦੇ ਲਈ ਫੋਨ 'ਚ ਸੈਮਸੰਗ ਸੈਂਸਰ ਵਾਲਾ 16 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਫੋਨ 'ਚ 64 ਜੀ. ਬੀ. ਅਤੇ 128 ਜੀ. ਬੀ. ਇੰਟਰਨਲ ਮੈਮਰੀ ਵਾਲੇ ਦੋ ਵੇਰੀਐਂਟਸ ਦਿੱਤੇ ਗਏ ਹਨ। ਹੋਰ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 34000 ਐੱਮ. ਏ. ਐੱਚ. ਦੀ ਬੈਟਰੀ ਨਾਲ ਡੈਸ਼ ਚਾਰਜ ਐਡਪਟਰ ਦਿੱਤਾ ਗਿਆ ਹੈ, ਜਿਸ ਨਾਲ ਸਮਾਰਟਫੋਨ ਸਿਰਫ 30 ਮਿੰਟ 'ਚ 60% ਤੱਕ ਬੈਟਰੀ ਚਾਰਜ ਹੋ ਜਾਂਦੀ ਹੈ। ਵਧੀਆ ਕੁਨੈਕਟੀਵਿਟੀ ਦੇ ਲਈ ਸਮਾਰਟਫੋਨ 'ਚ 4G LTE ਬੈਂਡ ਵਾਈ-ਫਾਈ 802.11ac , ਬਲੂਟੁੱਥ 4.2, NFC ਅਤੇ GPS ਜਾਂ A- GPS ਵਰਗੇ ਫੀਚਰ ਸ਼ਾਮਿਲ ਹਨ।


Related News