ਵੱਖ-ਵੱਖ ਫੋਨਾਂ ’ਚ ਚਲਾ ਸਕੋਗੇ ਇਕ ਹੀ ਵਟਸਐਪ!

06/06/2020 4:30:53 PM

ਗੈਜੇਟ ਡੈਸਕ– ਵਟਸਐਪ ਯੂਜ਼ਰਜ਼ ਨੂੰ ਪਿਛਲੇ ਕਾਫ਼ੀ ਸਮੇਂ ਤੋਂ ਮਲਟੀ-ਡਿਵਾਈਸ ਸੁਪੋਰਟ ਦਾ ਇੰਤਜ਼ਾਰ ਹੈ। ਵਟਸਐਪ ਦੇ ਇਕ ਅਕਾਊਂਟ ਨੂੰ ਸਿਰਫ ਇਕ ਹੀ ਡਿਵਾਈਸ ’ਚ ਇਸਤੇਮਾਲ ਕੀਤਾ ਜਾ ਸਕਦਾ ਹੈ। ਦੁਨੀਆ ਭਰ ’ਚ ਕਰੋੜਾਂ ਲੋਕ ਇਸ ਮੈਸੇਜਿੰਗ ਐਪ ਦੀ ਵਰਤੋਂ ਕਰਦੇ ਹਨ ਪਰ ਐਪ ਨੂੰ ਮਲਟੀਪਲ ਡਿਵਾਈਸਿਜ਼ ’ਤੇ ਇਸਤੇਮਾਲ ਕਰਨਾ ਅਜੇ ਸੰਭਵ ਨਹੀਂ ਹੈ ਪਰ ਹੁਣ ਅਜਿਹਾ ਲਗਦਾ ਹੈ ਕਿ ਫੇਸਬੁੱਕ ਦੀ ਮਲਕੀਅਤ ਵਾਲੇ ਵਟਸਐਪ ’ਚ ਜਲਦੀ ਹੀ ਇਹ ਫੀਚਰ ਆ ਸਕਦਾ ਹੈ। 

ਵਟਸਐਪ ਨਾਲ ਜੁੜੀ ਜਾਣਕਾਰੀ ਰੱਖਣ ਵਾਲੇ ਟਵਿਟਰ ਹੈਂਡਲ @WABetaInfo ਦਾ ਕਹਿਣਾ ਹੈ ਕਿ ਮਲਟੀ-ਡਿਵਾਈਸ ਸੁਪੋਰਟ ਦੀ ਇੰਟਰਨਲੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ, ਇਸ ਰਿਪੋਰਟ ’ਚ ਫੀਚਰ ਦੇ ਰੋਲ ਆਊਟ ਹੋਣ ਨਾਲ ਜੁੜੀ ਕੋਈ ਜਾਣਕਾਰੀ ਨਹੀਂ ਮਿਲੀ ਪਰ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਕੁਝ ਹਫ਼ਤਿਆਂ ’ਚ ਇਹ ਫੀਚਰ ਵਟਸਐਪ ’ਚ ਸ਼ਾਮਲ ਹੋ ਜਾਵੇਗਾ।

 

ਇਸ ਤੋਂ ਪਹਿਲਾਂ ਵੀ ਵਟਸਐਪ ਦੁਆਰਾ ਮਲਟੀਪਲ-ਡਿਵਾਈਸ ਸੁਪੋਰਟ ਫੀਚਰ ’ਤੇ ਕੰਮ ਕਰਨ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ। ਨਵੰਬਰ 2019 ’ਚ WABetaInfo ਨੇ ਇਸ ਫੀਚਰ ਬਾਰੇ ਕੁਝ ਜਾਣਕਾਰੀਆਂ ਦਾ ਖ਼ੁਲਾਸਾ ਕੀਤਾ ਸੀ। 

ਮਲਟੀ-ਡਿਵਾਈਸ ਸੁਪੋਰਟ ਫੀਚਰ ਨੂੰ ‘Linked devices’ ਨਾਂ ਨਾਲ ਲਾਂਚ ਕੀਤਾ ਜਾ ਸਕਦਾ ਹੈ ਕਿਉਂਕਿ ਇਸ ਫੀਚਰ ਨਾਲ ਯੂਜ਼ਰਜ਼ ਨਵੇਂ ਡਿਵਾਈਸ ’ਚ ‘Link a new device’ ਬਟਨ ’ਤੇ ਕਲਿੱਕ ਕਰਕੇ ਲਾਗ-ਇਨ ਕਰ ਸਕਣਗੇ। ਦੱਸ ਦੇਈਏ ਕਿ ਅਜੇ ਯੂਜ਼ਰਜ਼ ਇਕ ਅਕਾਊਂਟ ਨੂੰ ਵੱਖ-ਵੱਖ ਫੋਨਾਂ ’ਚ ਨਹੀਂ ਚਲਾ ਸਕਦੇ ਜਦਕਿ ਟੈਲੀਗ੍ਰਾਮ ’ਚ ਇਹ ਫੀਚਰ ਪਹਿਲਾਂ ਹੀ ਮੌਜੂਦ ਹੈ। 


Rakesh

Content Editor

Related News