ਮਦਰਜ਼ ਡੇ ''ਤੇ ਤੁਸੀਂ ਵੀ ਆਪਣੀ ਮਾਂ ਨੂੰ ਗਿਫਟ ਕਰ ਸਕਦੇ ਹੋ ਇਹ Gadgets
Sunday, May 08, 2016 - 10:55 AM (IST)

ਜਲੰਧਰ - ਅੱਜ ਮਦਰਜ਼ ਡੇ ਹੈ ਅਤੇ ਜਦੋਂ ਗੱਲ ਮਦਰਜ਼ ਡੇ ''ਤੇ ਗਿਫਟ ਦੇਣ ਦੀ ਆਉਂਦੀ ਹੈ ਤਾਂ ਇਕ ਮੁੰਡੇ ਜਾਂ ਕੁੜੀ ਲਈ ਇਹ ਤੈਅ ਕਰਨਾ ਥੋੜ੍ਹਾ ਮੁਸ਼ਕਿਲ ਹੋ ਜਾਂਦਾ ਹੈ ਕਿ ਉਹ ਆਪਣੀ ਮਾਂ ਨੂੰ ਕੀ ਗਿਫਟ ਦੇਵੇ । ਤੁਹਾਡੇ ਲਈ ਵੀ ਤੈਅ ਕਰ ਸਕਣਾ ਮੁਸ਼ਕਿਲ ਹੋਵੇਗਾ ਕਿ ਇਸ ਮਦਰਜ਼ ਡੇ ''ਤੇ ਆਪਣੀ ਮਾਂ ਨੂੰ ਜਿਊਲਰੀ, ਕੋਈ ਸੂਟ ਜਾਂ ਆਪਣੀ ਸੇਵਿੰਗਸ ਵਿਚੋਂ ਅਜਿਹੀ ਕਿਹੜੀ ਚੀਜ਼ ਦਿੱਤੀ ਜਾਵੇ, ਜਿਸ ਨਾਲ ਉਨ੍ਹਾਂ ਲਈ ਇਹ ਦਿਨ ਹੋਰ ਵੀ ਸਪੈਸ਼ਲ ਹੋ ਜਾਵੇ ਤਾਂ ਕਿਉਂ ਨਾ ਤੁਸੀਂ ਉਨ੍ਹਾਂ ਨੂੰ ਇਸ ਵਾਰ ਕੋਈ ਗੈਜੇਟ ਗਿਫਟ ਕਰ ਦਿਓ। ਜਾਣੋ ਕਿਸ ਹਿਸਾਬ ਨਾਲ ਕਿਹੜਾ ਗੈਜੇਟ ਇਸ ਮਦਰਜ਼ ਡੇ ਉੱਤੇ ਰਹੇਗਾ ਤੁਹਾਡੀ ਮਾਂ ਲਈ ਬੈਸਟ-
ਫੋਨ ਅਪਗ੍ਰੇਡ ਕਰਨਾ
ਅਜਿਹਾ ਨਹੀਂ ਹੈ ਕਿ ਤੁਹਾਡੀ ਮਾਂ ਦੇ ਕੋਲ ਸਮਾਰਟਫੋਨ ਨਹੀਂ ਹੋਵੇਗਾ ਪਰ ਉਸ ਨੂੰ ਅਪਗ੍ਰੇਡ ਕਰਨਾ ਉਨ੍ਹਾਂ ਨੂੰ ਬੁਰਾ ਵੀ ਨਹੀਂ ਲੱਗੇਗਾ। ਸਮਾਰਟਫੋਨ ਬਾਜ਼ਾਰ ਵਿਚ ਬਹੁਤ ਸਾਰੇ ਆਪਸ਼ਨ ਹਨ ਜੋ ਘੱਟ ਅਤੇ ਜ਼ਿਆਦਾ ਕੀਮਤ ਵਿਚ ਮੁਹੱਈਆ ਹਨ । ਸ਼ਾਓਮੀ ਦਾ ਰੈੱਡਮੀ ਨੋਟ 3 ਜਿਸ ਵਿਚ ਫਿੰਗਰਪ੍ਰਿੰਟ ਸੈਂਸਰ ਅਤੇ ਵੱਡੀ ਸਕ੍ਰੀਨ ਦਿੱਤੀ ਗਈ ਹੈ । ਇਸ ਤੋਂ ਇਲਾਵਾ ਜੇਕਰ ਸੈਮਸੰਗ ਵੱਲ ਜਾਣਾ ਚਾਹੁੰਦੇ ਹੋ ਤਾਂ ਗਲੈਕਸੀ ਏ7 ਗ੍ਰੇਟ ਆਪਸ਼ਨ ਹੈ। ਜੇਕਰ ਤੁਸੀਂ ਉਨ੍ਹਾਂ ਲੋਕਾਂ ਵਿਚੋਂ ਹੋ ਜੋ ਆਪਣੀ ਮਾਂ ਨੂੰ ਬੈਸਟ ਫੋਨ ਲੈ ਕੇ ਦੇਣਾ ਚਾਹੁੰਦੇ ਹੋ ਤਾਂ ਆਈਫੋਨ 6ਐੱਸ ਤੋਂ ਵਧੀਆ ਸ਼ਾਇਦ ਹੀ ਕੋਈ ਹੋਰ ਸਮਾਰਟਫੋਨ ਹੋਵੇਗਾ ।
ਜ਼ਿਕ ਲਵਰ
ਜੇਕਰ ਤੁਹਾਡੀ ਮਾਂ ਮਿਊਜ਼ਿਕ ਲਵਰ ਹੈ ਜਾਂ ਉਨ੍ਹਾਂ ਨੂੰ ਭਜਨ ਸੁਣਨਾ ਪਸੰਦ ਹੈ ਤਾਂ ਹੈੱਡਫੋਨਸ ਜਾਂ ਫਿਰ ਵਾਇਰਲੈੱਸ ਬਲੂਟੁਥ ਸਪੀਕਰ ਤੋਹਫੇ ਵਿਚ ਦਿੱਤੇ ਜਾ ਸਕਦੇ ਹਨ, ਜਿਸ ਨਾਲ ਉਹ ਆਪਣਾ ਮਨਪਸੰਦ ਟ੍ਰੈਕ ਚਲਾ ਕੇ ਆਪਣਾ ਕੰਮ ਕਰ ਸਕਦੀ ਹੈ । ਬੋਸ ਦੇ ਹੈੱਡਫੋਨਸ ਦੀ ਸ਼ੁਰੂਆਤ 9512 ਰੁਪਏ ਤੋਂ ਹੋ ਜਾਂਦੀ ਹੈ, ਜਿਨ੍ਹਾਂ ਦੀ ਕੁਆਲਿਟੀ ਚੰਗੀ ਹੈ। ਇਸ ਤੋਂ ਇਲਾਵਾ ਬੋਸ ਜਾਂ ਜੇ. ਬੀ. ਐੱਲ. ਦੇ ਵਾਇਰਲੈੱਸ ਬਲੂਟੁਥ ਸਪੀਕਰ ਦੀ ਸ਼ੁਰੂਆਤੀ ਕੀਮਤ 10 ਹਜ਼ਾਰ ਦੇ ਲਗਭਗ ਹੈ, ਜੋ ਚੰਗਾ ਬੈਟਰੀ ਬੈਕਅਪ ਅਤੇ ਸਾਊਂਡ ਦੋਵੇਂ ਪ੍ਰਦਾਨ ਕਰਦੇ ਹਨ।
ਪੜ੍ਹਨ ਦਾ ਸ਼ੌਕ
ਜੇਕਰ ਤੁਹਾਡੀ ਮਾਂ ਨੂੰ ਪੜ੍ਹਨ ਦਾ ਸ਼ੌਕ ਹੈ ਤਾਂ ਇਸ ਮਦਰਜ਼ ਡੇ ਉੱਤੇ ਤੁਸੀਂ ਉਨ੍ਹਾਂ ਨੂੰ ਈ-ਰੀਡਰ ਗਿਫਟ ਕਰ ਸਕਦੇ ਹੋ। ਈ-ਰੀਡਰ ਦੇ ਮਾਮਲੇ ਵਿਚ ਐਮੇਜ਼ਨ ਦੀ ਕਿੰਡਲ ਈ-ਬੁੱਕ ਵਧੀਆ ਆਪਸ਼ਨ ਹੈ, ਜਿਥੇ ਤੁਹਾਨੂੰ ਬਹੁਤ ਸਾਰੀਆਂ ਸ਼੍ਰੇਣੀਆਂ ਦੀਆਂ ਕਿਤਾਬਾਂ ਮਿਲ ਜਾਣਗੀਆਂ। ਪੇਪਰ ਵ੍ਹਾਈਟ ਵੇਰੀਅੰਟ ਬੈਕਲਿਟ ਡਿਸਪਲੇ ਦੇ ਨਾਲ ਆਉਂਦੀ ਹੈ ਤਾਂ ਕਿੰਡਲ ਵੋਏਜ (Voyage) ਸਿੰਗਲ ਚਾਰਜ ਉੱਤੇ ਇਕ ਹਫ਼ਤੇ ਤੱਕ ਚੱਲ ਸਕਦੀ ਹੈ ।
ਹੈਲਥ ਦਾ ਖਿਆਲ
ਜੇਕਰ ਤੁਹਾਡੀ ਮਾਂ ਘਰ ਦੇ ਕੰਮ-ਕਾਜ ਕਾਰਨ ਆਪਣੀ ਹੈਲਥ ਦਾ ਖਿਆਲ ਨਹੀਂ ਰੱਖ ਪਾਉਂਦੀ ਤਾਂ ਉਨ੍ਹਾਂ ਨੂੰ ਫਿਟਨੈੱਸ ਡਿਵਾਈਜ਼ ਗਿਫਟ ਕਰਨਾ ਵਧੀਆ ਰਹੇਗਾ । ਬਾਜ਼ਾਰ ਵਿਚ ਬਹੁਤ ਸਾਰੇ ਅਜਿਹੇ ਫਿਟਨੈੱਸ ਡਿਵਾਈਜ਼ ਹਨ ਜੋ ਹਾਰਟ ਰੇਟ, ਐਕਟੀਵਿਟੀ, ਸਮੇਂ ''ਤੇ ਸੌਣ, ਖਾਣ-ਪੀਣ ਆਦਿ ਵਰਗੀ ਜਾਣਕਾਰੀ ਦਿੰਦੇ ਹਨ। ਫਿਟਬਿਟ ਕਈ ਰੇਂਜ ਵਿਚ ਫਿਟਨੈੱਸ ਟ੍ਰੈਕਰ ਮੁਹੱਈਆ ਕਰਵਾਉਂਦਾ ਹੈ, ਜਿਨ੍ਹਾਂ ਦੀ ਕੀਮਤ 19,990 ਰੁਪਏ ਤੋਂ ਸ਼ੁਰੂ ਹੁੰਦੀ ਹੈ । ਇਸ ਤੋਂ ਇਲਾਵਾ ਸ਼ਾਓਮੀ ਦਾ ਮੀ-ਬੈਂਡ ਵੀ ਵਧੀਆ ਪ੍ਰਾਡਕਟ ਹੈ, ਜੋ ਸਸਤਾ ਵੀ ਹੈ ।
ਬਿਜ਼ਨੈੱਸ ਵੂਮੈਨ
ਜੇਕਰ ਤੁਹਾਡੀ ਮਾਂ ਹਾਊਸ ਵਾਈਫ ਹੋਣ ਦੇ ਨਾਲ-ਨਾਲ ਬਿਜ਼ਨੈੱਸ ਵੂਮੈਨ ਵੀ ਹੈ ਤਾਂ ਲੈਪਟਾਪ ਦਾ ਉਪਹਾਰ ਵੀ ਦੇ ਸਕਦੇ ਹੋ, ਜੋ ਉਨ੍ਹਾਂ ਦੇ ਕੰਮ ਨੂੰ ਆਸਾਨ ਬਣਾਵੇਗਾ। ਜੇਕਰ ਉਨ੍ਹਾਂ ਦਾ ਆਪਣਾ ਬਿਜ਼ਨੈੱਸ ਹੈ ਤਾਂ ਲੈਪਟਾਪ ਵਰਗਾ ਗਿਫਟ ਉਨ੍ਹਾਂ ਲਈ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ ਕਿਉਂਕਿ ਇਸ ਨਾਲ ਉਹ ਆਪਣੇ ਕੰਮ ਦਾ ਹਿਸਾਬ-ਕਿਤਾਬ ਅਤੇ ਕੰਮ ਨਾਲ ਜੁੜੀ ਬਹੁਤ ਸਾਰੀ ਕੀਮਤੀ ਜਾਣਕਾਰੀ ਨੂੰ ਇਸ ਵਿਚ ਸੇਵ ਕਰ ਪਾਉਣਗੇ ਅਤੇ ਲੈਪਟਾਪ ਦੇ ਨਾਲ ਕਿਤੇ ਵੀ ਟ੍ਰੈਵਲ ਵੀ ਕਰ ਸਕਣਗੇ ।