Ola ਨੇ ਇਕ ਦਿਨ ’ਚ ਵੇਚੱ 600 ਕਰੋੜ ਰੁਪਏ ਦੇ ਈ-ਸਕੂਟਰ: ਭਾਵਿਸ਼ ਅਗਰਵਾਲ
Thursday, Sep 16, 2021 - 02:23 PM (IST)
ਆਟੋ ਡੈਸਕ– ਓਲਾ ਦੇ ਫਾਊਂਡਰ ਭਾਵਿਸ਼ ਅਗਰਵਾਲ ਨੇ ਵੀਰਵਾਰ ਨੂੰ ਦੱਸਿਆ ਕਿ ਓਲਾ ਨੇ ਇਕ ਦਿਨ ’ਚ 600 ਕਰੋੜ ਰੁਪਏ ਦੇ ਈ-ਸਕੂਟਰ ਵੇਚ ਦਿੱਤੇ ਹਨ। ਕੰਪਨੀ ਨੇ S1 ਅਤੇ S1 Pro ਦੀ ਵਿਕਰੀ ਬੁੱਧਵਾਰ ਸਵੇਰੇ 5 ਵਜੇ ਸ਼ੁਰੂ ਕੀਤੀ ਸੀ ਜਿਸ ਤੋਂ ਬਾਅਦ ਹਰ ਸਕਿੰਟ ਕੰਪਨੀ ਨੇ 4 ਸਕੂਟਰ ਵੇਚੇ ਹਨ। Ola S1 ਅਤੇ S1 Pro ਦੀ ਕੀਮਤ 99,999 ਰੁਪਏ ਅਤੇ 1,29,999 ਰੁਪਏ ਹੈ। ਇਹ ਐਕਸ ਸ਼ੋਅਰੂਮ ਕੀਮਤਾਂ ਹਨ ਜਿਨ੍ਹਾਂ ’ਚ ਫੇਮ 2 ਸਬਸਿਡੀ ਸ਼ਾਮਲ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਓਲਾ ਇਲੈਕਟ੍ਰਿਕ ਨੇ ਬੁੱਧਵਾਰ ਨੂੰ ਆਪਣੇ ਇਲੈਕਟ੍ਰਿਕ ਸਕੂਟਰਾਂ ਦੀ ਵਿਕਰੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ। ਇਹ ਇਲੈਕਟ੍ਰਿਕ ਸਕੂਟਰ ਦੋ ਟ੍ਰਿਮਸ ’ਚ ਉਪਲੱਬਧ ਹਨ। ਇਨ੍ਹਾਂ ਨੂੰ ਫਿਲਹਾਲ ਓਲਾ ਐਪ ਰਾਹੀਂ ਹੀ ਖਰੀਦਿਆ ਜਾ ਸਕਦਾ ਹੈ, ਵੈੱਬਸਾਈਟ ’ਤੇ ਨਹੀਂ ਹੈ। ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਇਸ ਤੋਂ ਪਹਿਲਾਂ ਓਲਾ ਸਕੂਟਰ ਦੀ ਵਿਕਰੀ 8 ਸਤੰਬਰ ਨੂੰ ਸ਼ੁਰੂ ਹੋਣੀ ਸੀ।
ਸਕੂਟਰ ਖਰੀਦਣ ਲਈ ਵੈੱਬਸਾਈਟ ’ਤੇ ਗਾਹਕਾਂ ਨੂੰ ਆ ਰਹੀਆਂ ਤਕਨੀਕੀ ਸਮੱਸਿਆਵਾਂ ਕਾਰਨ ਵਿਕਰੀ ਪ੍ਰਕਿਰਿਆ ਨੂੰ ਇਕ ਹਫਤੇ ਲਈ ਮੁਲਤਵੀ ਕਰਕੇ 15 ਸਤੰਬਰ ਕਰ ਦਿੱਤਾ ਗਿਆ ਸੀ। ਕੰਪਨੀ ਨੇ ਕਿਹਾ ਕਿ ਓਲਾ ਐੱਸ1 ਜਾਂ ਓਲਾ ਐੱਸ1 ਪ੍ਰੋ ਨੂੰ ਖਰੀਦਣ ਲਈ ਗਾਹਕਾਂ ਨੂੰ ਪਹਿਲਾਂ 20,000 ਰੁਪਏ ਦੇਣੇ ਹੋਣਗੇ ਅਤੇ ਬਾਕੀ ਰਾਸ਼ੀ ਸਕੂਟਰ ਦੇ ਪਹੁੰਚਣ ਤੋਂ ਪਹਿਲਾਂ ਦੇਣੀ ਹੋਵੇਗੀ।
ਇਸ ਤੋਂ ਇਲਾਵਾ ਗਾਹਕ ਬਾਕੀ ਰਾਸ਼ੀ ਲਈ ਸੁਵਿਧਾਜਨਕ ਈ.ਐੱਮ.ਆਈ. ਆਪਸ਼ਨ ਵੀ ਚੁਣ ਸਕਦੇ ਹੋ। ਓਲਾ ਨੇ ਕਿਹਾ ਕਿ ਬੁਕਿੰਗ ਰੱਦ ਕਰਨ ’ਤੇ ਸ਼ੁਰੂ ’ਚ ਦਿੱਤੀ ਗਈ ਰਾਸ਼ੀ ਨੂੰ ਪੂਰੀ ਤਰ੍ਹਾਂ ਵਾਪਸ ਕੀਤਾ ਜਾਵੇਗਾ। ਹਾਲਾਂਕਿ, ਓਲਾ ਫਿਊਚਰਫੈਕਟਰੀ ਤੋਂ ਸਕੂਟਰ ਦੇ ਲਦਾਨ ਲਈ ਨਿਕਲਣ ਤੋਂ ਬਾਅਦ ਆਰਡਰ ਨੂੰ ਰੱਦ ਨਹੀਂ ਕੀਤਾ ਜਾ ਸਕੇਗਾ। ਕੰਪਨੀ ਨੇ ਕਿਹਾ ਕਿ ਸਕੂਟਰ ਦੀ ਸਪਲਾਈ ਅਕਤੂਬਰ 2021 ਤੋਂ ਸ਼ੁਰੂ ਹੋਵੇਗੀ ਅਤੇ ਖਰੀਦਾਰਾਂ ਨੂੰ ਖਰੀਦ ਦੇ 72 ਘੰਟਿਆਂ ਦੇ ਅੰਦਰ ਅਨੁਮਾਨਿਤ ਸਪਲਾਈ ਦੀ ਮਿਆਦ ਬਾਰੇ ਸੂਚਿਤ ਕਰ ਦਿੱਤਾ ਜਾਵੇਗਾ। ਓਲਾ ਦੇ ਸਹਿ-ਸੰਸਥਾਪਕ ਭਾਵਿਸ਼ ਅਗਰਵਾਲ ਨੇ ਟਵੀਟ ਕੀਤਾ, ‘ਇਸ ਨਵੀਂ ਕ੍ਰਾਂਤੀ ਨੂੰ ਆਪਣੇ ਘਰ ਲਿਆਓ। ਓਲਾ ਐੱਸ1 ਦੀ ਵਿਕਰੀ ਸ਼ੁਰੂ ਹੋ ਗਈ ਹੈ।