ਹੁਣ ਆਪਣੇ ਵਰਚੁਅਲ ਪਲਾਂ ਨੂੰ Facebook ''ਤੇ ਕਰੋ ਲਾਈਵ ਸ਼ੇਅਰ
Monday, Mar 13, 2017 - 01:57 PM (IST)

ਜਲੰਧਰ- ਫੇਸਬੁੱਕ ਦੇ ਮਲਕੀਅਤ ਵਾਲੇ Oculus ਨੇ ਆਪਣੇ ਵਰਚੁਅਲ ਰਿਐਲਿਟੀ (VR) ਪਲੇਟਫਾਰਮ ਲਈ ਇਕ ਨਵਾਂ ਅਪਡੇਟ ਜਾਰੀ ਕੀਤਾ ਹੈ। ਇਸ ਅਪਡੇਟ ਦੇ ਰਾਹੀ ਹੁਣ ਯੂਜ਼ਰਸ ਫੇਸਬੁੱਕ ''ਤੇ ਲਾਈਵ ਵਰਚੁਅਲ ਪਲਾਂ ਨੂੰ ਆਪਣੇ ਦੇਸਤਾਂ ਅਤੇ ਪਰਿਵਾਰ ਵਾਲਿਆਂਨਾਲ ਸਿੱਧੇ ਸ਼ੇਅਰ ਕਰ ਸਕਣਗੇ। ਤੁਹਾਨੂੰ ਦੱਸ ਦਈਏ ਕਿ ਇਹ ਸੁਵਿਧਾ ਵਰਤਮਾਨ ''ਚ ਅਮਰੀਕਾ ਦੇ ਬਾਹਰ ਦੇ ਗਿਅਰ ਯੂਜ਼ਰਸ ਲਈ ਉਪਲੱਬਧ ਹੈ ਅਤੇ ਆਉਣ ਵਾਲੇ ਹਫਤਿਆਂ ''ਚ ਐਂਡਰਾਇਡ ਦੇ ਲੇਟੈਸਟ ਵਰਜਨ ਨਾਲ ਸੈਮਸੰਗ ਫੋਨ ਦੇ ਸਾਰਾ ਯੂਜ਼ਰਸ ਲਈ ਉਪਲੱਬਧ ਕਰਵਾ ਦਿੱਤੀ ਜਾਵੇਗੀ।
ਜਾਣਕਾਰੀ ਦੇ ਮੁਤਾਬਕ ਜਦੋਂ ਤੁਸੀਂ VR ਉਪਯੋਗ ਕਰ ਰਹੋ ਹੋ ਤਾਂ ਯੂਨੀਵਰਸਲ ਮੈਨਿਊ ''ਚ ਫੇਸਬੁੱਕ ਤੋਂ ਲਾਈਵਸਟ੍ਰੀਮ ਬਟਨ ਦਬਾਓ। ਇਸ ਤੋਂ ਬਾਅਦ ਤੁਸੀਂ ਜਲਦ ਹੀ ਫੇਸਬੁੱਕ ''ਤੇ ਦੋਸਤਾਂ ਲਈ ਲਾਈਵ ਸਟ੍ਰੀਮਿੰਗ ਸ਼ੁਰੂ ਕਰ ਦੇਵੇਗੀ। Oculus ਨੇ ਇਕ ਬਲਾਗ ਪੋਸਟ ''ਚ ਕਿਹਾ ਹੈ ਕਿ ਅਸੀਂ ਇਹ ਵੀ ਐਲਾਨ ਕਰਨ ਲਈ ਉਤਸ਼ਾਹਿਤ ਹਾਂ ਕਿ ਆਕੁਲਸ ਵਾਇਸ ਅੱਜ (ਸ਼ਨੀਵਾਰ) ਰਿਫਰ ਅਤੇ ਗਿਅਰ ਦੋਵੇਂ ਵੀਆਰ ''ਤੇ ਅੰਗਰੇਜ਼ੀ ਬੋਲਣ ਵਾਲਿਆਂ ਲਈ ਜਾਰਪੀ ਕੀਤਾ ਜਾ ਰਿਹਾ ਹੈ। ਇਸ ਨਾਲ ਹੀ ਇਸ ਨਾਲ ਤਹਾਨੂੰ ਆਕੁਲਸ ਹੋਮ ਵਾਇਸ ਸਰਚ ਕਰਨ, ਗੇਮ ਖੇਡਣ ਆਦਿ ਦੀ ਸੁਵਿਧਾ ਵੀ ਮਿਲੇਗੀ।