ਗੇਮਰਜ਼ ਲਈ ਨੂਬੀਆ ਰੈੱਡ ਮੈਜਿਕ ਗੇਮਿੰਗ ਸਮਾਰਟਫੋਨ ਭਾਰਤ ''ਚ ਲਾਂਚ
Wednesday, Dec 19, 2018 - 05:07 PM (IST)
ਗੈਜੇਟ ਡੈਸਕ- ਚੀਨ 'ਚ ਇਸ ਸਾਲ ਲਾਂਚ ਕੀਤੇ ਗਏ Nubia Red Magic ਗੇਮਿੰਗ ਸਮਾਰਟਫੋਨ ਨੂੰ ਭਾਰਤੀ ਮਾਰਕੀਟ 'ਚ ਉਤਾਰ ਦਿੱਤਾ ਗਿਆ ਹੈ। ਨਵੇਂ ਸਮਾਰਟਫੋਨ ਨੂੰ ਗੇਮਿੰਗ ਦੇ ਸ਼ੌਕਿਨਾਂ ਲਈ ਬਣਾਇਆ ਗਿਆ ਹੈ। ਇਸ ਫੋਨ 'ਚ ਗੈਮਬੂਸਟ ਸਾਫਟਵੇਅਰ ਫੀਚਰ ਹੋਣ ਦੀ ਗੱਲ ਕੀਤੀ ਗਈ ਹੈ ਜੋ ਯੂਜ਼ਰ ਨੂੰ ਗੇਮਿੰਗ ਦਾ ਅਨੁਭਵ ਨੂੰ ਬਿਹਤਰ ਬਣਾਉਂਦਾ ਹੈ। Red Magic ਹੈਂਡਸੈੱਟ 18:9 ਡਿਸਪਲੇ ਤੇ 8 ਜੀ. ਬੀ. ਰੈਮ ਦੇ ਨਾਲ ਆਉਂਦੀ ਹੈ। ਭਾਰਤੀ ਮਾਰਕੀਟ 'ਚ ਰੈੱਡ ਮੈਜਿਕ ਸਮਾਰਟਫੋਨ ਨੂੰ 20 ਦਸੰਬਰ ਤੋਂ Amazon india 'ਤੇ ਵੇਚਿਆ ਜਾਵੇਗਾ।
Nubia Red Magic ਦੀ ਭਾਰਤ 'ਚ ਕੀਮਤ
ਨੂਬੀਆ ਰੈੱਡ ਮੈਜਿਕ ਦਾ ਇਕ ਸਿਰਫ ਵੇਰੀਐਂਟ 29,999 ਰੁਪਏ 'ਚ ਵੇਚਿਆ ਜਾਵੇਗਾ। ਇਹ 8 ਜੀ. ਬੀ ਰੈਮ/128 ਜੀ. ਬੀ ਸਟੋਰੇਜ ਦੇ ਨਾਲ ਆਵੇਗਾ। ਸਮਾਰਟਫੋਨ ਦੀ ਵਿਕਰੀ ਕਸਕਲੂਜ਼ਿਵ ਤੌਰ 'ਤੇ ਈ- ਕਾਮਰਸ ਸਾਈਟ ਅਮੇਜ਼ਾਨ ਇੰਡੀਆ 'ਤੇ ਹੋਵੇਗੀ। ਫੋਨ ਨੂੰ 20 ਦਸੰਬਰ ਨੂੰ ਉਪਲੱਬਧ ਕਰਾ ਦਿੱਤਾ ਜਾਵੇਗਾ।
Nubia Red Magic ਦੇ ਸਪੈਸੀਫਿਕੇਸ਼ਨ
ਡਿਊਲ ਸਿਮ ਵਾਲਾ ਨੂਬੀਆ ਰੈੱਡ ਮੈਜਿਕ ਨੂਬੀਆ ਰੈੱਡ ਮੈਜਿਕ ਓ. ਐੱਸ 'ਤੇ ਚੱਲਦਾ ਹੈ, ਜੋ ਐਂਡ੍ਰਾਇਡ 8.1 ਓਰੀਓ ਆਊਟ-ਆਫ-ਬਾਕਸ 'ਤੇ ਆਧਾਰਿਤ ਹੈ। ਸਮਾਰਟਫੋਨ 'ਚ 6 ਇੰਚ ਦਾ ਫੁੱਲ ਐੱਚ. ਡੀ+ ਐੱਲ. ਟੀ. ਪੀ. ਐੱਸ ਟੀ. ਐੱਫ. ਟੀ ਡਿਸਪਲੇਅ ਹੈ। ਸਕ੍ਰੀਨ-ਟੂ-ਬਾਡੀ ਰੇਸ਼ੀਓ 85 ਫੀਸਦੀ ਹੈ। ਇਸ ਦਾ ਆਸਪੈਕਟ ਰੇਸ਼ੀਓ 18:9 ਹੈ। ਫੋਨ 'ਚ ਕੁਆਲਕਾਮ ਸਨੈਪਡ੍ਰੈਗਨ 835 ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਇਸ 6 ਜੀ. ਬੀ ਤੇ 8 ਜੀ. ਬੀ ਰੈਮ ਆਪਸ਼ਨਸ ਹਨ। ਫੋਨ ਦੀ ਇਨਬਿਲਟ ਸਟੋਰੇਜ 64 ਤੇ 128 ਜੀ. ਬੀ ਹੈ। ਮਾਇਕ੍ਰੋ ਐੱਸ. ਡੀ ਕਾਰਡ ਦੀ ਸਪੋਰਟ ਵੀ ਹੈ। ਨੂਬੀਆ ਰੈੱਡ ਮੈਜਿਕ 'ਚ 24 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ, ਇਹ ISOCELL ਈਮੇਜ ਸੈਂਸਰ ਨਾਲ ਲੈਸ ਹੈ। ਇਸ ਦਾ ਅਪਰਚਰ ਐੱਫ/1.7 ਹੈ।
ਸੈਲਫੀ ਤੇ ਵੀਡੀਓ ਕਾਲਿੰਗ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲੇਗਾ। ਇਹ ਬੀ. ਐੱਸ. ਆਈ ਸੈਂਸਰ ਨਾਲ ਲੈਸ ਹੈ। ਇਸ ਦਾ ਅਰਪਚਰ ਐਫ/2.0 ਹੈ। ਫੋਨ 'ਚ ਬੁਨਿਆਦੀ ਸੈਂਸਰ ਦੇ ਨਾਲ-ਨਾਲ ਪਾਵਰ ਦੇਣ ਲਈ ਮੌਜੂਦ ਹੈ 3,800 ਐੱਮ. ਏ. ਐੱਚ ਦੀ ਬੈਟਰੀ। ਇਹ ਨਿਯੋਪਾਵਰ 3.0 ਤਕਨੀਕ ਨਾਲ ਲੈੱਸ ਹੈ। ਇਸ 'ਚ ਟਾਈਪ ਸੀ ਪੋਰਟ ਤੇ 3. 5 ਮਿਲੀਮੀਟਰ ਦਾ ਹੈੱਡਫੋਨ ਜੈੱਕ ਹੈ।
