ਹੁਣ YouTube 'ਤੇ ਵੀਡੀਓਜ਼ ਵੇਖਣ ਲਈ ਦੇਣੇ ਪੈਣਗੇ ਇੰਨੇ ਰੁਪਏ, ਜਾਣੋ ਕਿੰਨੀ ਹੋਵੇਗੀ ਕੀਮਤ

Monday, Dec 16, 2024 - 04:54 PM (IST)

ਹੁਣ YouTube 'ਤੇ ਵੀਡੀਓਜ਼ ਵੇਖਣ ਲਈ ਦੇਣੇ ਪੈਣਗੇ ਇੰਨੇ ਰੁਪਏ, ਜਾਣੋ ਕਿੰਨੀ ਹੋਵੇਗੀ ਕੀਮਤ

ਗੈਜੇਟ ਡੈਸਕ - ਯੂਟਿਊਬ ਵੀਡੀਓ ਦੇਖਣ ਵਾਲਿਆਂ ਲਈ ਬੁਰੀ ਖ਼ਬਰ ਹੈ, ਕਿਉਂਕਿ ਯੂਟਿਊਬ ਸਬਸਕ੍ਰਿਪਸ਼ਨ ਪਲਾਨ ਦੀ ਕੀਮਤ ਜਨਵਰੀ ਤੋਂ ਵਧਣ ਜਾ ਰਹੀ ਹੈ। ਕੰਪਨੀ ਨੇ ਆਪਣੇ ਬੇਸ ਪਲਾਨ ਦੀ ਕੀਮਤ ਵਧਾਉਣ ਦਾ ਐਲਾਨ ਕੀਤਾ ਹੈ। ਨਵੀਂ ਕੀਮਤ 13 ਜਨਵਰੀ 2025 ਤੋਂ ਲਾਗੂ ਹੋਵੇਗੀ। ਅਜਿਹੇ 'ਚ ਯੂਟਿਊਬ ਪ੍ਰੀਮੀਅਮ ਸਬਸਕ੍ਰਿਪਸ਼ਨ ਵਾਲੇ ਯੂਜ਼ਰਸ ਨੂੰ ਪਹਿਲਾਂ ਦੇ ਮੁਕਾਬਲੇ 10 ਡਾਲਰ ਜ਼ਿਆਦਾ ਦੇਣੇ ਹੋਣਗੇ। ਤੁਹਾਨੂੰ ਦੱਸ ਦੇਈਏ ਕਿ ਫਿਲਹਾਲ ਯੂਟਿਊਬ ਪ੍ਰੀਮੀਅਮ ਸਬਸਕ੍ਰਿਪਸ਼ਨ ਦੇ ਬੇਸ ਪਲਾਨ ਦੀ ਕੀਮਤ $72.99 ਹੈ, ਜੋ ਕਿ 13 ਜਨਵਰੀ 2023 ਤੋਂ ਵਧ ਕੇ $82.99 ਹੋ ਜਾਵੇਗੀ।

 ਕੀ ਭਾਰਤ ’ਚ ਵਧੇਗੀ ਕੀਮਤ 
 ਯੂਟਿਊਬ ਸਬਸਕ੍ਰਿਪਸ਼ਨ ਪਲਾਨ ਦੀ ਕੀਮਤ ਭਾਰਤ ’ਚ ਵਾਧਾ ਕੀਤਾ ਜਾਵੇਗਾ ਜਾਂ ਨਹੀਂ? ਫਿਲਹਾਲ ਇਸ ਬਾਰੇ ਕੋਈ ਸਪੱਸ਼ਟ ਜਾਣਕਾਰੀ ਮੌਜੂਦ ਨਹੀਂ ਹੈ ਪਰ ਦੇਖਿਆ ਗਿਆ ਹੈ ਕਿ ਜਦੋਂ ਗਲੋਬਲ ਮਾਰਕਿਟ 'ਚ ਯੂ-ਟਿਊਬ ਸਬਸਕ੍ਰਿਪਸ਼ਨ ਵਧੇ ਹਨ ਤਾਂ ਦੇਰ-ਸਵੇਰ ਹੀ ਸਾਰੇ ਭਾਰਤ ’ਚ ਵੀ ਇਸ ਦੀਆਂ ਕੀਮਤਾਂ ਵਧ ਗਈਆਂ ਹਨ।

ਕੀਮਤ ’ਚ ਕਿਉਂ ਕੀਤਾ ਗਿਆ ਵਾਧਾ
ਇਕ ਰਿਪੋਰਟ  ਦੀ ਮੰਨੀਏ ਤਾਂ ਯੂਟਿਊਬ ਨੇ ਯੂਜ਼ਰਾਂ ਦੇ ਲਈ ਨਵੇਂ-ਨਵੇਂ ਤਰ੍ਹਾਂ ਦੇ ਕੰਟੈਂਟ ’ਤੇ ਜ਼ਿਆਦਾ ਖਰਚ ਅਤੇ ਪਲੇਟਫਾਰਮ ਦੀ ਸਰਵਿਸ ਕੁਆਲਿਚੀ ਨੂੰ ਬਿਹਤਰ ਬਣਾਉਣ ’ਤੇ ਨਿਵੇਸ਼ ਕਰਨਾ ਸੀ, ਜਿਸ ਲਈ ਕੀਮਤ ’ਚ ਵਾਧਾ ਕੀਤਾ ਗਿਆ ਹੈ।

ਕਿਨ੍ਹਾਂ ਲੋਕਾਂ ਨੂੰ ਦੇਣਾ ਪਵੇਗਾ ਜ਼ਿਆਦਾ ਪੈਸਾ
ਯੂਟਿਊਬ ਨੇ ਸਪੱਸ਼ਟ ਕੀਤਾ ਹੈ ਕਿ ਸਬਸਕ੍ਰਿਪਸ਼ਨ ਕੀਮਤ ਜਨਵਰੀ 2025 ਤੋਂ  ਲਾਗੂ ਹੋ ਜਾਵੇਗੀ। ਅਜਿਹੇ  ’ਚ, ਸਾਰੇ ਯੂਜ਼ਰਾਂ ਨੂੰ  ਜਨਵਰੀ ਦੇ ਪਹਿਲੇ ਬਿੱਲ ਚੱਕਰ ’ਚ ਵਧੀ ਹੋਈ ਕੀਮਤ ਅਦਾ ਕਰਨੀ ਪਵੇਗੀ। ਹਾਲਾਂਕਿ, ਮੌਜੂਦਾ ਪ੍ਰਚਾਰ ਅਤੇ ਅਜ਼ਮਾਇਸ਼ ਪੇਸ਼ਕਸ਼ਾਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ। ਅਜਿਹੇ ਉਪਭੋਗਤਾਵਾਂ ਨੂੰ ਮਿਆਦ ਪੂਰੀ ਹੋਣ ਤੋਂ ਪਹਿਲਾਂ ਕੋਈ ਵਾਧੂ ਚਾਰਜ ਨਹੀਂ ਦੇਣਾ ਪਵੇਗਾ। ਮੌਜੂਦਾ ਕਸਟਮਰ ਆਪਣੇ ਦਾ ਰੀਵਿਊ ਅਤੇ ਮਾੀਫਿਕੇਸ਼ਨ ਕਰ ਸਕਣਗੇ। ਇਸ ਲਈ Account ਆਪਸ਼ਨ ’ਚ ਮੈਂਬਰਸ਼ਿਪ ਬਟਨ ਦੇ ਹੇਠਾਂ ਸੈਟਿੰਗ ਆਪਸ਼ਨ ’ਤੇ ਟੈਪ ਕਰਨਾ ਹੋਵੇਗਾ।

ਜਾਣੋ ਕੀ ਹਨ ਪ੍ਰੀਮੀਅਮ ਪਲਾਨ ਦੇ ਫਾਇਦੇ :- 

-ਐਡ ਫ੍ਰੀ ਸਟ੍ਰੀਮਿੰਗ
-ਹਾਈ ਕੁਆਲਿਟੀ 1080p ਵੀਡੀਓ ਸਟ੍ਰੀਮਿੰਗ
-ਆਫ ਲਾਈਨ ਡਾਊਨਲੋਡ
-ਬੈਕਗ੍ਰਾਊਂਡ ਪਲੇਬੈਕ
-ਯੂਟਿਊਬ ਮਿਊਜ਼ਿਕ ਦਾ ਐਪ ਫ੍ਰੀ ਐਕਸੈੱਸ
-ਪਰਸਨਲਾਈਜ਼ੇਸ਼ਨ ਮਿਕਸ, ਪਲੇਲਿਸਟ, ਚਾਰਜ ਟੌਪਰ
 


author

Sunaina

Content Editor

Related News