ਹੁਣ ਵਿੰਡੋਜ਼ ਕੰਪਿਊਟਰ ਤੋਂ ਕਰ ਸਕੋਗੇ ਕਾਲਿੰਗ, ਮਾਈਕ੍ਰੋਸਾਫਟ ਨੇ ਜਾਰੀ ਕੀਤਾ ਨਵਾਂ ਫੀਚਰ

12/12/2019 4:10:33 PM

ਗੈਜੇਟ ਡੈਸਕ– ਹੁਣ ਤੁਸੀਂ ਵਿੰਡੋਜ਼ ਕੰਪਿਊਟਰ ਤੋਂ ਹੀ ਸਿੱਧਾ ਮੋਬਾਇਲ ’ਤੇ ਕਾਲਿੰਗ ਕਰ ਸਕੋਗੇ ਅਤੇ ਕਾਲ ਰਿਸੀਵ ਵੀ ਕਰ ਸਕੋਗੇ। ਮਾਈਕ੍ਰੋਸਾਫਟ ਨੇ ਇਸ ਲਈ ਇਕ ਨਵਾਂ ਐਪ ਲਾਂਚ ਕੀਤਾ ਹੈ। Windows Insider ਪ੍ਰੋਗਰਾਮ ਤਹਿਤ ਇਸ ਐਪ ਦੀ ਟੈਸਟਿੰਗ ਪਹਿਲਾਂ ਤੋਂ ਚੱਲ ਰਹੀ ਸੀ। ਮਾਈਕ੍ਰੋਸਾਫਟ ਦੇ Your Phone ਐਪ ’ਚ ਕਾਲਿੰਗ ਤੋਂ ਇਲਾਵਾ ਹੋਰ ਵੀ ਕਈ ਫੀਚਰਜ਼ ਦਿੱਤੇ ਗਏ ਹਨ ਜੋ ਵਿੰਡੋਜ਼ ਕੰਪਿਊਟਰ ਨੂੰ ਸਿੰਕ ਕਰਨ ’ਚ ਮਦਦ ਕਰਨਗੇ। ਇਸ ਐਪ ਨੂੰ ਆਪਣੇ ਸਮਾਰਟਫੋਨ ’ਚ ਇੰਸਟਾਲ ਕਰਨਾ ਹੋਵੇਗਾ। ਇਸ ਰਾਹੀਂ ਕਾਨਟੈਕਟਸ ਸਰਚ ਕਰ ਕੇ ਕਾਲਿੰਗ ਵੀ ਕਰ ਸਕੋਗੇ। ਇਸ ਤੋਂ ਇਲਾਵਾ ਇਥੋਂ ਟੈਕਸਟ ਮੈਸੇਜ ਵੀ ਭੇਜ ਸੋਕੇਗ। ਕੰਪਿਊਟਰ ਤੋਂ ਮੋਬਾਇਲ ’ਚ ਇਮੇਜ ਟ੍ਰਾਂਸਫਰ ਕਰਨਾ ਵੀ ਆਸਾਨ ਹੋ ਜਾਵੇਗਾ। ਇੰਨਾ ਹੀ ਨਹੀਂ ਤੁਸੀਂ ਮੋਬਾਇਲ ਦੇ ਨੋਟੀਫਿਕੇਸ਼ੰਸ ਵੀ ਕੰਪਿਊਟਰ ’ਤੇ ਦੇਖ ਸਕੋਗੇ। 

ਇਸ ਐਪ ਰਾਹੀਂ ਕੰਪਨੀ ਵਿੰਡੋਜ਼ ਕੰਪਿਊਟਰ ਦੇ ਨਾਲ ਮੋਬਾਇਲ ਨੂੰ ਬਿਹਤਰ ਤਰੀਕੇ ਨਾਲ ਸਿੰਕ ਕਰਨ ਦਾ ਕੰਮ ਕਰ ਰਹੀ ਹੈ। ਅਜੇ ਮੋਬਾਇਲ ਨਾਲ ਵਿੰਡੋਜ਼ ਕੰਪਿਊਟਰ ਸਿੰਕ ਕਰਨ ਲਈ ਥਰਡ ਪਾਰਟੀ ਐਪਸ ਦਾ ਸਹਾਰਾ ਲੈਣਾ ਹੁੰਦਾ ਹੈ ਜੋ ਸੁਰੱਖਿਅਤ ਨਹੀਂ ਹੁੰਦਾ। ਪਿਛਲੇ ਕੁਝ ਸਮੇਂ ਤੋਂ ਕੰਪਨੀ Your Phone ਐਪ ਦੀ ਬੀਟਾ ਟੈਸਟਿੰਗ ਕਰ ਰਹੀ ਸੀ ਅਤੇ ਇਸ ਨੂੰ ਚੁਣੇ ਹੋਏ ਯੂਜ਼ਰਜ਼ ਇਸਤੇਮਾਲ ਕਰ ਰਹੇ ਸਨ। ਹੁਣ ਇਹ ਤਿਆਰ ਹੈ ਅਤੇ ਆਮ ਯੂਜ਼ਰਜ਼ ਲਈ ਵੀ ਜਾਰੀ ਕੀਤਾ ਜਾ ਰਿਹਾ ਹੈ। ਮਾਈਕ੍ਰੋਸਾਫਟ ਨੇ ਇਕ ਟਵੀਟ ’ਚ ਕਿਹਾ ਹੈ ਕਿ ਇਹ ਫੀਚਰ ਪਬਲਿਕ ਲਈ ਜਾਰੀ ਕੀਤਾ ਜਾ ਰਿਹਾ ਹੈ ਅਤੇ ਇਸ ਨਾਲ ਸਾਰੇ ਐਂਡਰਾਇਡ ਯੂਜ਼ਰਜ਼ ਵਿੰਡੋਜ਼ 10 ਕੰਪਿਊਟਰ ਤੋਂ ਕਾਲ ਕਰ ਸਕਣਗੇ ਅਤੇ ਰਿਸੀਵ ਕਰ ਸਕਣਗੇ। 

ਮਾਈਕ੍ਰੋਸਾਫਟ ਦੇ Your Phone ਐਪ ’ਚ ਫੋਨ ਦੀ ਕਾਲ ਹਿਸਟਰੀ ਸਮੇਤ ਦੂਜੀਆਂ ਜਾਣਕਾਰੀਆਂ ਪਾ ਸਕੋਗੇ। Your Phone ਐਪ ਨੂੰ ਇਸਤੇਮਾਲ ਕਰਨ ਲਈ ਤੁਹਾਡੇ ਕੋਲ Android 7 Nougat ਜਾਂ ਇਸ ਤੋਂ ਉਪਰ ਦੇ ਵਰਜ਼ਨ ਦਾ ਐਂਡਰਾਇਡ ਸਮਾਰਟਫੋਨ ਹੋਣਾ ਜ਼ਰੂਰੀ ਹੈ। ਗੂਗਲ ਪਲੇਅ ਸਟੋਰ ਤੋਂ ਤੁਹਾਨੂੰ Your Phone ਐਪ ਡਾਊਨਲੋਡ ਕਰਨੀ ਹੋਵੇਗੀ। ਜਿਸ ਕੰਪਿਊਟਰ ਜਾਂ ਲੈਪਟਾਪ ਨਾਲ ਤੁਸੀਂ ਆਪਣੇ ਐਂਡਰਾਇਡ ਸਮਾਰਟਫੋਨ ਨੂੰ ਸਿੰਕ ਕਰ ਰਹੇ ਹੋ ਉਸ ਵਿਚ Windows 10 ਹੋਣਾ ਚਾਹੀਦਾ ਹੈ। ਕੰਪਿਊਟਰ ’ਚ ਬਲੂਟੁੱਥ ਦੀ ਸਪੋਰਟ ਵੀ ਹੋਣਾ ਜ਼ਰੂਰੀ ਹੈ। 


Related News