ਹੁਣ WhatsApp ''ਤੇ ਵੀ ਦੇਖ ਸਕਦੇ ਹੋ Insta Reels, ਜਾਣੋ ਕਿਵੇਂ

Thursday, Mar 27, 2025 - 09:13 PM (IST)

ਹੁਣ WhatsApp ''ਤੇ ਵੀ ਦੇਖ ਸਕਦੇ ਹੋ Insta Reels, ਜਾਣੋ ਕਿਵੇਂ

ਗੈਜੇਟ ਡੈਸਕ - ਵਿਸ਼ਵ ਪ੍ਰਸਿੱਧ ਇੰਸਟੈਂਟ ਮੈਸੇਜਿੰਗ ਐਪ, ਵਟਸਐਪ ਆਪਣੇ ਯੂਜ਼ਰਸ ਦਾ ਮਨੋਰੰਜਨ ਦੁੱਗਣਾ ਕਰਨ ਲਈ ਵੱਖ-ਵੱਖ ਅਪਡੇਟਸ ਅਤੇ ਫੀਚਰਸ ਲਿਆਉਂਦਾ ਰਹਿੰਦਾ ਹੈ। ਇਹ ਐਪ ਆਪਣੇ ਯੂਜ਼ਰਸ ਦੇ ਦੂਰ-ਦੁਰਾਡੇ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਨੇੜੇ ਲਿਆਉਣ ਦੀ ਕੋਸ਼ਿਸ਼ ਕਰਦਾ ਹੈ। ਐਪ ਦੇ ਮੈਸੇਜਿੰਗ, ਵੌਇਸ ਕਾਲਿੰਗ ਅਤੇ ਵੀਡੀਓ ਕਾਲਿੰਗ ਅਤੇ ਹੋਰ ਫੀਚਰ ਦੀ ਮਦਦ ਨਾਲ ਕਿਸੇ ਨਾਲ ਵੀ ਸੰਪਰਕ ਕਰਨਾ ਆਸਾਨ ਹੋ ਜਾਂਦਾ ਹੈ। ਇੰਨਾ ਹੀ ਨਹੀਂ, ਇਹ ਐਪ ਮਨੋਰੰਜਨ ਅਤੇ ਗਿਆਨ ਪ੍ਰਦਾਨ ਕਰਨ ਲਈ ਇੱਕ ਬਿਹਤਰ ਮਾਧਿਅਮ ਬਣਨ ਦੀ ਕੋਸ਼ਿਸ਼ ਵੀ ਕਰ ਰਿਹਾ ਹੈ।

ਮੈਟਾ ਮਾਲਕੀ ਵਾਲੀ ਕੰਪਨੀ ਵਟਸਐਪ ਵੀ ਆਪਣੇ ਯੂਜ਼ਰਸ ਨੂੰ ਰੀਲ ਦੇਖਣ ਦਾ ਮੌਕਾ ਦਿੰਦੀ ਹੈ ਅਤੇ ਉਹ ਵੀ ਬਿਨਾਂ ਇੰਸਟਾਗ੍ਰਾਮ ਅਕਾਊਂਟ ਦੇ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਸੀਂ ਇੰਸਟਾ ਅਕਾਊਂਟ ਤੋਂ ਬਿਨਾਂ ਵੀ ਵਟਸਐਪ ਰਾਹੀਂ ਰੀਲ ਦੇਖਣ ਦਾ ਆਨੰਦ ਕਿਵੇਂ ਲੈ ਸਕਦੇ ਹੋ। ਆਓ ਜਾਣਦੇ ਹਾਂ ਵਟਸਐਪ 'ਤੇ ਇੰਸਟਾਗ੍ਰਾਮ ਰੀਲਜ਼ ਦੇਖਣ ਲਈ ਕੀ ਹੈ ਪ੍ਰਕਿਰਿਆ।

ਵਟਸਐਪ 'ਤੇ ਰੀਲਾਂ ਦੇਖਣ ਦੀ ਪ੍ਰਕਿਰਿਆ
ਸਭ ਤੋਂ ਪਹਿਲਾਂ ਫੋਨ 'ਚ ਵਟਸਐਪ ਨੂੰ ਓਪਨ ਕਰੋ।
ਇਸ ਤੋਂ ਬਾਅਦ ਸਰਚ ਬਾਰ 'ਚ @MetaAI ਟਾਈਪ ਕਰੋ।
ਜਾਂ @MetaAI ਫੀਚਰ ਤੁਹਾਡੀ ਵਟਸਐਪ ਚੈਟ 'ਤੇ ਖੱਬੇ ਪਾਸੇ ਨੀਲੇ ਰੰਗ ਦੀ ਰਿੰਗ ਵਿੱਚ ਦਿਖਾਈ ਦੇਵੇਗੀ।
Meta AI ਓਪਨ ਹੋਣ ਤਾਂ ਬਾਅਦ ਤੁਸੀਂ Reels ਟਾਈਪ ਕਰਕੇ ਸੈਂਡ ਕਰੋ।
ਇਸ ਤੋਂ ਬਾਅਦ ਵੱਖ-ਵੱਖ ਤਰ੍ਹਾਂ ਦੀਆਂ ਰੀਲਾਂ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ।

ਜਾਣਕਾਰੀ ਲਈ, ਤੁਹਾਨੂੰ ਦੱਸ ਦੇਈਏ ਕਿ ਵਟਸਐਪ 'ਤੇ ਮੇਟਾ ਏਆਈ ਇਕ ਚੈਟਬੋਟ ਹੈ ਜਿਸ ਦੀ ਵਰਤੋਂ ਸਾਰੀ ਜਾਣਕਾਰੀ ਪ੍ਰਦਾਨ ਕਰਨ ਲਈ ਕੀਤੀ ਜਾ ਸਕਦੀ ਹੈ। ਇਹ ਨੀਲਾ ਆਈਕਨ ਬਹੁਤ ਸਾਰੇ ਸਵਾਲਾਂ ਦੇ ਜਵਾਬ ਦੇਣ ਵਿੱਚ ਉਪਯੋਗੀ ਹੋ ਸਕਦਾ ਹੈ। ਇੰਸਟਾ 'ਤੇ ਹੀ ਨਹੀਂ, Meta AI ਦੀ ਵਰਤੋਂ ਯੂਟਿਊਬ ਵੀਡੀਓ ਬਣਾਉਣ, ਗੂਗਲ 'ਤੇ ਜਾਣਕਾਰੀ, ਫੋਟੋਆਂ ਬਣਾਉਣ ਆਦਿ ਲਈ ਵੀ ਕੀਤੀ ਜਾ ਸਕਦੀ ਹੈ।


author

Inder Prajapati

Content Editor

Related News