''ਵਾਲੇਟ'' ਰਖੇਗਾ ਤੁਹਾਡੇ ਪਰਸ ਦਾ ਧਿਆਨ
Wednesday, Jan 04, 2017 - 11:07 AM (IST)

ਜਲੰਧਰ- ਅਕਸਰ ਲੋਕਾਂ ਦੇ ਨਾਲ ਅਜਿਹਾ ਹੁੰਦਾ ਹੈ ਕਿ ਉਹ ਕਿਸੇ ਚੀਜ਼ (ਪਰਸ, ਚਾਬੀ ਆਦਿ) ਨੂੰ ਰੱਖ ਕੇ ਭੁੱਲ ਜਾਂਦੇ ਹਨ ਅਤੇ ਯਾਦ ਨਹੀਂ ਆਉਂਦਾ ਕਿ ਉਸ ਵਸਤੂ ਨੂੰ ਕਿੱਥੇ ਰੱਖਿਆ ਸੀ। ਜੇਕਰ ਤੁਸੀਂ ਉਨ੍ਹਾਂ ਲੋਕਾਂ ''ਚੋਂ ਹੋ ਜੋ ਆਪਣਾ ਪਰਸ ਜਾਂ ਚਾਬੀਆਂ ਰੱਖ ਕੇ ਭੁੱਲ ਜਾਂਦੇ ਹੋ ਤਾਂ ਸਟਾਰਟਅਪ ਕੰਪਨੀ ਟ੍ਰੈਕਆਰ (TrackR) ਨੇ ਦੋ ਗੈਜੇਟ ਲਾਂਚ ਕੀਤੇ ਹਨ ਜੋ ਤੁਹਾਡੇ ਪਰਸ ਅਤੇ ਚਾਬੀਆਂ ਦਾ ਧਿਆਨ ਰੱਖੇਗਾ। ਟ੍ਰੈਕਆਰ ''ਵਾਲੇਟ 2.0'' ਦੀ ਗੱਲ ਕਰੋ ਤਾਂ ਤੁਸੀਂ ਇਸ ਪਰਸ ''ਚ ਰੱਖ ਸਕਦੇ ਹੋ। ਇਥੇ ਬਲਿਊਟੂਥ, ਕਰਾਊਡ ਜੀ. ਪੀ. ਐੱਸ ਦੇ ਜ਼ਰੀਏ ਯੂਜ਼ਰ ਦੀ ਮਦਦ ਕਰਦਾ ਹੈ।
ਕ੍ਰੇਡਿਟ ਕਾਰਡ ਵਰਗਾ ਡਿਜ਼ਾਇਨ
ਵਾਲੇਟ 2.0 ਟ੍ਰੈਕਆਰ ਦਾ ਨਵਾਂ ਵਜ਼ਨ ਹੈ ਜਿਸ ''ਚ ਸੁਧਾਰ ਕੀਤਾ ਗਿਆ ਹੈ। ਕ੍ਰੈਡਿਟ ਕਾਰਡ ਦੇ ਆਕਾਰ ਤੇ ਡਿਜ਼ਾਇਨ ਵਾਲੇ ਇਸ ਗੈਜੇਟ ਨੂੰ ਆਪਣੇ ਪਰਸ ''ਚ ਰੱਖਿਆ ਜਾ ਸਕਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਥੇ ਸਭ ਤੋਂ ਪਤਾ (ਮਹਿਜ 2 ਐੱਮ. ਐੱਮ) ਫਾਈਡਰ ਗੈਜੇਟ ਹਨ।
ਬਲਿਊ ਟੁੱਥ ਲੱਭੇਗਾ ਗੁੰਮ ਹੋਈ ਵਸਤੂ
ਹੋਰ ਟ੍ਰੈਕਆਰ ਪ੍ਰੋਡਕਟਸ ਦੀ ਤਰ੍ਹਾਂ ਟ੍ਰੈਕਆਰ ਵਾਲੇਟ 2.0 ਵੀ 100 ਫੁੱਟ ਦੀ ਦੂਰੀ ਨਾਲ ਤੁਹਾਡੇ ਪਰਸ ਨੂੰ ਟ੍ਰੈਕ ਕਰ ਲਵੇਗਾ। ਜਿਸ ਦੇ ਲਈ ਬਲਿਊਟੁਥ ਟੈਕਨਾਲੋਜੀ ਮਦਦ ਕਰੇਗਾ।
ਇਸ ਦੇ ਨਾਲ ਹੀ 100 ਫੁੱਟ ਦੀ ਦੂਰੀ ਨੂੰ ਪਾਰ ਕਰਦੇ ਹੀ ਜਿਥੇ ਗੈਜੇਟ ਹੋਰ ਕਰਾਊਡ ਸੋਰਸਡ ਨੈਟਵਰਕ ਦਾ ਸਹਾਰਾ ਲੈਂਦੇ ਹੋਏ ਤੁਹਾਡੇ ਪਰਸ ਨੂੰ ਲੱਭਣ ''ਚ ਮਦਦ ਕਰਦੇ ਹਨ।
ਰਿਪਲੇਅਸੇਬਲ ਬੈਟਰੀ
ਮਹਿਜ 2 ਐੱਮ. ਐੱਮ. ਪਤਲਾ ਹੋਣ ਦੇ ਬਾਵਜੂਦ ਵੀ ਵਾਲੇਟ 2.0 ''ਚ ਟ੍ਰੈਕਆਰ ਦੇ ਪਹਿਲੇ ਪਹਿਲੇ ਵਾਲੇ ਵਜ਼ਨ ਦੇ ਸਾਰੇ ਫੀਚਰਸ ਮੌਜੂਦ ਹਨ। ਜਿਸ ਨਾਲ ਯੂਜ਼ਰ ਰਿਪਲੇਅਸੇਬਲ ਬੈਟਰੀਜ਼ ਵੀ ਸ਼ਾਮਲ ਹਨ। ਰਿਪਲੇਅਸੇਬਲ ਬੈਟਰੀ ਇਸ ਗੈਜੇਟ ਫਾਇਦਾ ਵੀ ਹੈ ਕਿਉਂਕਿ ਬੈਟਰੀ ਖਤਮ ਹੋਣ ''ਤੇ ਤੁਹਾਨੂੰ ਇਸ ਗੈਜੇਟ ਨੂੰ ਨਹੀਂ ਬਲਕਿ ਬੈਟਰੀ ਨੂੰ ਰਿਪਲੇਸ ਕਰਨਾ ਹੋਵੇਗਾ।
ਕੀਮਤ
ਵਾਲੇਟ 2.0 ਦੀ ਕੀਮਤ 29.99 ਡਾਲਰ (ਲਗਭਗ 2045 ਰੁਪਏ) ਹੈ ਅਤੇ ਇਸ ਫਰਵਰੀ ਦੇ ਅੰਤ ਤੱਕ ਲਾਂਚ ਕੀਤਾ ਜਾ ਸਕਦਾ ਹੈ।
ਟ੍ਰੈਕ ਆਰ ਪਿਕਸਲ: ਇਸਦੇ ਇਲਾਵਾ ਕੰਪਨੀ ਨੇ ਟ੍ਰੈਕਆਰ ਬ੍ਰਾਵੋ (ਟ੍ਰੈਕਡਿਵਾਈਸ) ਦੇ ਸਸਤੇ ਵਜ਼ਨ ਟ੍ਰੈਕਆਰ ਪਿਕਸਲ ਨੂੰ ਵੀ ਲਾਂਚ ਕੀਤਾ ਹੈ। ਪਲਾਸਟਿਕ ਤੋਂ ਬਣਿਆ ਇਹ ਡਿਵਾਈਸ ਵੀ ਇਕ ਟ੍ਰੈਕ ਦੇ ਰੂਪ ''ਚ ਇਸਤੇਮਾਲ ਹੁੰਦਾ ਹੈ ਪਰ ਕੀਮਤ ਘੱਟ (24.99 ਡਾਲਰ ਲਗਭਗ 1700 ਰੁਪਏ) ਇਸਨੂੰ ਚੇਨ ਦੀ ਤਰ੍ਹਾਂ ਚਾਬੀ ਨਾਲ ਲਗਾ ਸਕਦੇ ਹੋ।