ਹੁਣ ਓਪਨ ਸੇਲ ''ਚ ਵੀ ਮਿਲੇਗਾ Honor 7C ਸਮਾਰਟਫੋਨ

Wednesday, Jun 27, 2018 - 01:20 AM (IST)

ਹੁਣ ਓਪਨ ਸੇਲ ''ਚ ਵੀ ਮਿਲੇਗਾ Honor 7C ਸਮਾਰਟਫੋਨ

ਜਲੰਧਰ—ਹਾਨਰ ਦਾ ਹਾਲ ਹੀ 'ਚ ਲਾਂਚ ਕੀਤਾ ਗਿਆ 7c ਸਮਾਰਟਫੋਨ ਹੁਣ ਓਪਨ ਸੇਲ ਲਈ ਭਾਰਤ 'ਚ ਉਪਲੱਬਧ ਕਰਵਾ ਦਿੱਤਾ ਗਿਆ ਹੈ। ਇਸ ਨੂੰ ਭਾਰਤ 'ਚ ਪਿਛਲੇ ਮਹੀਨੇ ਹਾਰਨ 7ਏ ਨਾਲ ਲਾਂਚ ਕੀਤਾ ਗਿਆ ਸੀ। ਹੁਣ ਤੱਕ ਇਸ ਸਮਾਰਟਫੋਨ ਨੂੰ ਭਾਰਤ 'ਚ ਫਲੈਸ਼ ਸੇਲ 'ਚ ਉਪਲੱਬਧ ਕਰਵਾਇਆ ਜਾ ਰਿਹਾ ਸੀ। ਗਾਹਕ ਇਸ ਨੂੰ ਓਪਨ ਸੇਲ 'ਚ ਐਮਾਜ਼ਾਨ ਇੰਡੀਆ ਦੀ ਸਾਈਟ ਤੋਂ ਖਰੀਦ ਸਕਦੇ ਹਨ ਤੇ ਨਾਲ ਹੀ ਇਸ 'ਚ ਨੋ-ਕਾਸਟ ਈ.ਐੱਮ.ਆਈ. ਆਪਸ਼ਨ ਦਾ ਲਾਭ ਵੀ ਲੈ ਸਕਦੇ ਹਨ। ਉੱਥੇ ਹਾਨਰ 7ਸੀ ਦੀ ਕੀਮਤ ਭਾਰਤ 'ਚ 3ਜੀ.ਬੀ./32ਜੀ.ਬੀ. ਵੇਰੀਐਂਟ ਦੀ 9,999 ਰੁਪਏ ਤੇ 4ਜੀ.ਬੀ./64ਜੀ.ਬੀ. ਵੇਰੀਐਂਟ ਦੀ ਕੀਮਤ 11,999 ਰੁਪਏ ਰੱਖੀ ਗਈ ਹੈ। ਗਾਹਕ ਇਸ ਨੂੰ ਬਲਿਊ, ਬਲੈਕ ਤੇ ਗੋਲਡ ਕਲਰ ਆਪਸ਼ਨ 'ਚ ਖਰੀਦ ਸਕਦੇ ਹਨ।  ਡਿਊਲ ਸਿਮ ਸਪੋਰਟ ਵਾਲਾ ਹਾਨਰ 7ਸੀ ਐਂਡ੍ਰਾਇਡ 8.0 ਓਰੀਓ ਬੇਸਡ ਕੰਪਨੀ ਦੇ emui 8.0 'ਤੇ ਚੱਲਦਾ ਹੈ। ਇਸ 'ਚ 2.5ਡੀ ਕਵਰਡ ਗਲਾਸ ਨਾਲ 5.99 ਇੰਚ ਐੱਚ.ਡੀ.+ਆਈ.ਪੀ.ਐÎਸ. ਡਿਸਪਲੇਅ ਦਿੱਤੀ ਗਈ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ ਦੇ ਰੀਅਰ 'ਚ ਡਿਊਲ ਕੈਮਰਾ ਸੈਟਅਪ ਦਿੱਤਾ ਗਿਆ ਹੈ। ਇਸ 'ਚ 13 ਮੈਗਾਪਿਕਸਲ ਤੇ 2 ਮੈਗਾਪਿਕਸਲ ਦੇ ਕੈਮਰੇ ਮੌਜੂਦ ਹਨ। ਇਸ ਤੋਂ ਇਸ 'ਚ ਸੈਲਫੀ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਕੁਨੈਕਟੀਵਿਟੀ ਲਈ ਇਸ 'ਚ 4ਜੀ, lte, 3ਜੀ, 3.5ਐੱਮ.ਐੱਮ. ਹੈੱਡਫੋਨ ਜੈਕ, ਯੂ.ਐੱਸ.ਬੀ. ਅਤੇ ਐੱਫ.ਐੱਮ. ਰੇਡੀਓ ਮੌਜੂਦ ਹੈ। ਨਾਲ ਹੀ ਇਸ ਦੇ ਰੀਅਰ 'ਚ ਫਿਗਰਪ੍ਰਿੰਟ ਸੈਂਸਰ ਵੀ ਮੌਜੂਦ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।


Related News