ਫਿਰ ਰੁਕਿਆ ਵੱਡਾ ਪ੍ਰਾਜੈਕਟ! ਹੁਣ ਕਰਨਾ ਪਵੇਗਾ ਲੰਬਾ ਇੰਤਜ਼ਾਰ
Wednesday, Jun 18, 2025 - 01:09 PM (IST)

ਚੰਡੀਗੜ੍ਹ (ਭਗਵਤ) : ਚੰਡੀਗੜ੍ਹ ਦੇ ਲੋਕਾਂ ਨੂੰ ਫਿਰ ਵੱਡਾ ਝਟਕਾ ਲੱਗਾ ਹੈ। ਦਰਅਸਲ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ 'ਚ ਮੈਟਰੋ ਚੱਲਣ ਦਾ ਸੁਫ਼ਨਾ ਪੂਰਾ ਹੋਣ ਦੀ ਥਾਂ ਲਟਕ ਗਿਆ ਹੈ। ਹੁਣ ਇਸ ਪ੍ਰਾਜੈਕਟ ਦਾ ਇੰਤਜ਼ਾਰ ਹੋਰ ਲੰਬਾ ਹੋ ਗਿਆ ਹੈ। ਜਾਣਕਾਰੀ ਮੁਤਾਬਕ ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਪ੍ਰਾਜੈਕਟ ਲਈ ਬਣਾਈ ਗਈ ਰਿਪੋਰਟ 'ਚ ਕਈ ਕਮੀਆਂ ਮਿਲਣ ਕਾਰਨ ਕੰਸਲਟੈਂਟ ਰਾਈਟਸ ਲਿਮਟਿਡ (RITES) ਨੂੰ ਇਹ ਰਿਪੋਰਟ ਮੁੜ ਠੀਕ ਕਰਕੇ ਦੇਣ ਲਈ ਕਿਹਾ ਹੈ। ਮੰਗਲਵਾਰ ਨੂੰ ਚੰਡੀਗੜ੍ਹ ਪ੍ਰਸ਼ਾਸਨ, ਪੰਜਾਬ ਅਤੇ ਹਰਿਆਣਾ ਦੇ ਅਧਿਕਾਰੀਆਂ ਅਤੇ ਰਾਈਟਸ ਕੰਪਨੀ ਦੇ ਅਧਿਕਾਰੀਆਂ ਵਿਚਕਾਰ ਬੈਠਕ ਹੋਈ।
ਇਹ ਵੀ ਪੜ੍ਹੋ : ਪੰਜਾਬ 'ਚੋਂ ਗਈ ਗਰਮੀ! ਕਦੋਂ ਆਵੇਗਾ ਮਾਨਸੂਨ, ਮੌਸਮ ਵਿਭਾਗ ਵਲੋਂ ਵੱਡੀ ਰਾਹਤ ਦੀ ਖ਼ਬਰ
ਇਸ ਦੌਰਾਨ ਰਾਈਟਸ ਨੇ ਮੈਟਰੋ ਦੀ ਯੋਜਨਾ, ਖ਼ਰਚਾ, ਭਵਿੱਖ 'ਚ ਕਿੰਨੇ ਲੋਕ ਸਫ਼ਰ ਕਰਨਗੇ, ਟਰੇਨ ਕਿਵੇਂ ਚੱਲੇਗੀ, ਕਿੱਥੋਂ ਬਿਜਲੀ ਆਵੇਗੀ, ਰਾਹ ਕਿਹੋ ਜਿਹਾ ਹੋਵੇਗਾ, ਕਿੰਨੀ ਲਾਗਤ ਲੱਗੇਗੀ ਅਤੇ ਕਿਵੇਂ ਪੈਸਾ ਇਕੱਠਾ ਹੋਵੇਗਾ, ਇਹ ਸਾਰੀਆਂ ਗੱਲਾਂ 'ਤੇ ਰਿਪੋਰਟ ਦਿੱਤੀ ਪਰ ਕਈ ਮਹੱਤਵਪੂਰਨ ਗੱਲਾਂ ਰਿਪੋਰਟ 'ਚ ਨਹੀਂ ਸਨ। ਇਸ ਨੂੰ ਲੈ ਕੇ ਪ੍ਰਸ਼ਾਸਨ ਨੇ ਰਾਈਟਸ ਨੂੰ ਸਾਫ਼ ਕਿਹਾ ਹੈ ਕਿ ਜਦੋਂ ਤੱਕ ਸਾਰੀਆਂ ਜ਼ਰੂਰੀ ਗੱਲਾਂ ਰਿਪੋਰਟ 'ਚ ਨਹੀਂ ਜੋੜੀਆਂ ਜਾਂਦੀਆਂ, ਉਦੋਂ ਤੱਕ ਮੈਟਰੋ ਪ੍ਰਾਜੈਕਟ 'ਤੇ ਅੱਗੇ ਕੋਈ ਫ਼ੈਸਲਾ ਨਹੀਂ ਹੋਵੇਗਾ। ਇਸ ਲਈ ਹੁਣ ਰਾਈਟਸ ਨੂੰ ਪੂਰੀ ਰਿਪੋਰਟ ਦੁਬਾਰਾ ਬਣਾਉਣੀ ਪਵੇਗੀ।
ਇਹ ਵੀ ਪੜ੍ਹੋ : ਡਰਾਈਵਿੰਗ ਲਾਇਸੈਂਸ ਤੇ RC ਨੂੰ ਲੈ ਕੇ ਵੱਡੀ ਰਾਹਤ, ਪੰਜਾਬ ਦੇ ਟਰਾਂਸਪੋਰਟ ਮੰਤਰੀ ਨੇ ਜਾਰੀ ਕੀਤੇ ਨਿਰਦੇਸ਼
ਸਫ਼ਰ ਸੌਖਾ ਕਰਨ ਲਈ ਬਣਾਇਆ ਜਾ ਰਿਹਾ ਪ੍ਰਾਜੈਕਟ
ਇਹ ਮੈਟਰੋ ਪ੍ਰਾਜੈਕਟ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਦੇ ਲੋਕਾਂ ਲਈ ਬਣਾਇਆ ਜਾ ਰਿਹਾ ਹੈ ਤਾਂ ਜੋ ਸਫ਼ਰ ਸੌਖਾ ਅਤੇ ਤੇਜ਼ ਹੋ ਸਕੇ। ਨਵੰਬਰ, 2024 'ਚ ਚੰਡੀਗੜ੍ਹ ਦੇ ਪ੍ਰਸ਼ਾਸਨ ਅਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਇਸ ਪ੍ਰਾਜੈਕਟ ਦੀ ਜਾਂਚ ਕਰਨ ਲਈ ਇਕ ਉੱਚ ਪੱਧਰੀ ਕਮੇਟੀ ਬਣਾਈ ਸੀ। ਇਹ ਕਮੇਟੀ ਇਹ ਦੇਖ ਰਹੀ ਹੈ ਕਿ ਮੈਟਰੋ ਬਣਾਉਣਾ ਕਿੰਨਾ ਫ਼ਾਇਦੇਮੰਦ ਅਤੇ ਜ਼ਰੂਰੀ ਹੈ। ਜਨਵਰੀ ਅਤੇ ਫਰਵਰੀ 'ਚ 2 ਵਾਰ ਮੀਟਿੰਗ ਹੋ ਚੁੱਕੀ ਹੈ ਪਰ ਰਿਪੋਰਟ 'ਚ ਗੜਬੜੀਆਂ ਹੋਣ ਕਾਰਨ ਹੁਣ ਇਸ 'ਤੇ ਫ਼ੈਸਲਾ ਟਲ ਗਿਆ ਹੈ। ਹੁਣ ਜਦੋਂ ਰਿਪੋਰਟ ਠੀਕ ਹੋ ਕੇ ਆਵੇਗੀ, ਉਦੋਂ ਹੀ ਅੱਗੇ ਦੀ ਯੋਜਨਾ ਬਣਾਈ ਜਾਵੇਗੀ। ਫਿਲਹਾਲ ਮੈਟਰੋ ਦਾ ਸੁਫ਼ਨਾ ਅਜੇ ਹੋਰ ਲੰਬਾ ਇੰਤਜ਼ਾਰ ਕਰਵਾਏਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8