ਮੇਲੇ 'ਚ ਸੇਵਾ ਕਰਨ ਗਿਆ ਪੁੱਤਰ ਨਾ ਮੁੜਿਆ ਘਰ, ਹੁਣ ਇਸ ਹਾਲ 'ਚ ਵੇਖ ਮਾਪਿਆਂ ਦਾ ਨਿਕਲਿਆ ਤ੍ਰਾਹ
Thursday, Jun 19, 2025 - 11:35 AM (IST)

ਹਰਿਆਣਾ (ਰੱਤੀ)- ਹਰਿਆਣਾ ਵਿਖੇ ਨਹਿਰ ’ਚ ਡੁੱਬਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਜਗਤਾਰ ਸਿੰਘ ਵਾਸੀ ਪਿੰਡ ਲਾਲਪੁਰ ਥਾਣਾ ਹਰਿਆਣਾ ਵੱਲੋਂ ਪੁਲਸ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਉਸ ਦਾ ਲੜਕਾ ਅਮਨਦੀਪ ਸਿੰਘ ਉਰਫ਼ ਭੁੱਲਰ (30) ਰਾਜ ਮਿਸਤਰੀ ਦਾ ਕੰਮ ਕਰਦਾ ਸੀ ਅਤੇ ਸ਼ਰਾਬ ਅਤੇ ਹੋਰ ਨਸ਼ਿਆਂ ਦਾ ਆਦੀ ਵੀ ਸੀ। ਕਈ ਵਾਰ ਤਾਂ ਰਾਤ ਨੂੰ ਘਰ ਵੀ ਨਹੀਂ ਆਉਂਦਾ ਸੀ। ਮੇਰੇ ਪਿੰਡ ਦੇ ਨਾਲ ਕੰਢੀ ਨਹਿਰ ਲੰਘਦੀ ਹੈ, 17 ਜੂਨ ਨੂੰ ਪਿੰਡ ਨੇੜੇ ਪੀਰਾਂ ਦੀ ਜਗ੍ਹਾ ’ਤੇ ਮੇਲਾ ਸੀ ਅਤੇ ਉੱਥੇ ਸੇਵਾ ਕਰਨ ਲਈ ਮੇਰਾ ਲੜਕਾ ਵੀ ਗਿਆ ਸੀ। ਜਿਸ ਦੇ ਘਰ ਵਾਪਸ ਨਾ ਆਉਣ ’ਤੇ ਮੈਂ ਅੱਜ ਸਵੇਰ ਤੋਂ ਹੀ ਉਸ ਦੀ ਭਾਲ ਕਰ ਰਿਹਾ ਸੀ।
ਇਹ ਵੀ ਪੜ੍ਹੋ: ਡਾ. ਅੰਬੇਡਕਰ ਦੇ ਬੁੱਤ ਦੀ ਭੰਨਤੋੜ ਕਰਨ ਦੇ ਮਾਮਲੇ ’ਚ SFJ ਦਾ ਕਾਰਕੁੰਨ ਗ੍ਰਿਫ਼ਤਾਰ, DGP ਵੱਲੋਂ ਵੱਡੇ ਖ਼ੁਲਾਸੇ
ਕਰੀਬ 8 ਵਜੇ ਪਤਾ ਲੱਗਾ ਕਿ ਉਸ ਦੀ ਲਾਸ਼ ਨਹਿਰ ਵਿਚ ਰੁੜਦੀ ਜਾ ਰਹੀ ਸੀ, ਜਿਸ ਨੂੰ ਪਿੰਡ ਕੁੱਲੀਆਂ ਦੇ ਵਿਅਕਤੀਆਂ ਨੇ ਜਲਾਲਪੁਰ ਪਿੰਡ ਨੇੜੇ ਬਾਹਰ ਕੱਢ ਕੇ ਰੱਖਿਆ ਹੈ। ਉਕਤ ਸੂਚਨਾ ਮਿਲਣ ’ਤੇ ਉਹ ਆਪਣੇ ਪਿੰਡ ਦੇ ਮੋਹਤਬਰ ਵਿਅਕਤੀ ਨਾਲ ਮੌਕੇ ’ਤੇ ਗਿਆ ਤਾਂ ਉਕਤ ਲਾਸ਼ ਉਸ ਦੇ ਲੜਕੇ ਅਮਨਦੀਪ ਦੀ ਹੀ ਸੀ। ਪਿੰਡ ਤੋਂ ਕਰੀਬ 5-6 ਕਿਲਮੀਟਰ ਦੂਰ ਉਸ ਦੀ ਲਾਸ਼ ਮਿਲੀ। ਉਸ ਨੇ ਆਪਣੇ ਬਿਆਨ ’ਚ ਦੱਸਿਆ ਕਿ ਉਸ ਦਾ ਲੜਕਾ ਨਸ਼ੇ ਦਾ ਆਦੀ ਸੀ, ਕਿਤੇ ਨਸ਼ੇ ਦੀ ਹਾਲਤ ’ਚ ਉਹ ਨਹਿਰ ਦੇ ਪਾਣੀ ਚ ਡਿੱਗਾ ਹੋਵੇਗਾ, ਜਿਸ ਕਰਕੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਅੰਨ੍ਹੇਵਾਹ ਗੋਲ਼ੀਆਂ ਮਾਰ ਕੇ ਨੌਜਵਾਨ ਦਾ ਕੀਤਾ ਕਤਲ
ਉਸ ਨੇ ਆਪਣੇ ਬਿਆਨ ’ਚ ਕਿਹਾ ਕਿ ਉਸ ਨੂੰ ਆਪਣੇ ਲੜਕੇ ਦੀ ਮੌਤ ਸਬੰਧੀ ਕਿਸੇ ’ਤੇ ਕੋਈ ਸ਼ੱਕ ਨਹੀਂ ਹੈ ਅਤੇ ਉਹ ਉਸ ਦਾ ਪੋਸਟਮਾਰਟਮ ਵੀ ਨਹੀਂ ਕਰਵਾਉਣਾ ਚਾਹੁੰਦੇ। ਪੁਲਸ ਵੱਲੋਂ ਮ੍ਰਿਤਕ ਦੇ ਪਿਤਾ ਦੇ ਬਿਆਨ ਦੇ ਆਧਾਰ ’ਤੇ ਅਤੇ ਪਿੰਡ ਦੀ ਪੰਚਾਇਤ ਦੀ ਹਾਜ਼ਰੀ ਚ ਮ੍ਰਿਤਕ ਦੀ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ।
ਇਹ ਵੀ ਪੜ੍ਹੋ: Punjab: ਭਿਆਨਕ ਹਾਦਸੇ ਨੇ ਦੋ ਘਰਾਂ 'ਚ ਵਿਛਾ ਦਿੱਤੇ ਸੱਥਰ, ਦੋ ਨੌਜਵਾਨਾਂ ਦੀ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e