ਹੁਣ Paytm ਰਾਹੀ ਕਰ ਸਕੋਗੇ ਟਰੈਫਿਕ ਚਲਾਨ ਦਾ Online ਭੁਗਤਾਨ

Wednesday, Jun 07, 2017 - 09:29 PM (IST)

ਹੁਣ Paytm ਰਾਹੀ ਕਰ ਸਕੋਗੇ ਟਰੈਫਿਕ ਚਲਾਨ ਦਾ Online ਭੁਗਤਾਨ

ਜਲੰਧਰ— ਪੇਮੈਂਟ ਵਾਲਟ Paytm ਤੋਂ ਹੁਣ ਟਰੈਫਿਕ ਜੁਰਮਾਨੇ ਦਾ ਵੀ ਭੁਗਤਾਨ ਕਰ ਸਕੋਗੇ। Paytm ਨੇ ਆਪਣੇ ਪਲੇਟਫਾਰਮ ਤੋਂ ਭੁਗਤਾਨ ਦੀ ਨਵੀਂ ਸੇਵਾ ਦੀ ਸ਼ੁਰੂਆਤ ਬੁੱਧਵਾਰ ਨੂੰ ਕੀਤੀ। ਜਾਣਕਾਰੀ ਦਿੱਤੀ ਗਈ ਹੈ ਕਿ Paytm ਤੋਂ ਹੁਣ ਟਰੈਫਿਕ ਚਲਾਨ Online ਭੁਗਤਾਨ ਕਰਨ ਦਾ ਵਿਕਲਪ ਹੋਵੇਗਾ। ਇਹ ਸੇਵਾ ਫਿਲਹਾਲ ਮੁੰਬਈ, ਪੁਣੇ ਅਤੇ ਵਿਜੇਵਾੜਾ 'ਚ ਉਪਲੱਬਧ ਹੈ। ਆਉਣ ਵਾਲੇ ਦਿਨਾਂ 'ਚ ਇਹ ਹੋਰ ਸ਼ਹਿਰਾਂ ਦੇ ਲੋਕਾਂ ਕੋਲ ਵੀ ਇਹ ਸੁਵਿਧਾ ਹੋਵੇਗੀ।
ਫਿਲਹਾਲ, ਇਹ ਫੀਚਰ ਐਪ 'ਤੇ ਲਾਈਵ ਨਹੀਂ ਹੈ। ਹਾਲਾਂਕਿ, ਵੈੱਬਸਾਈਟ 'ਤੇ ਇਹ ਸੁਵਿਧਾ ਆ ਗਈ ਹੈ। ਹੁਣ ਤੁਸੀਂ 'Traffic Challan' ਦਾ ਵਿਕਲਪ ਇਸਤੇਮਾਲ ਕਰਕੇ ਟਰੈਫਿਕ ਨਿਯਮ ਤੋੜਨ 'ਤੇ ਲੱਗੇ ਜੁਰਮਾਨੇ ਦਾ ਭੁਗਤਾਨ ਕਰ ਸਕਦੇ ਹਨ। ਚਾਹੇ ਤੁਸੀਂ  Red Light ਜੰਪ ਕੀਤੀ ਹੋਵੇ, ਸੀਮਾ ਤੋਂ ਤੇਜ਼ ਗੱਡੀ ਚੱਲਾ ਰਹੇ ਹੋਵੋ, ਬਿਨ੍ਹਾਂ ਹੈਲਮੈਟ ਤੋਂ ਸਫਰ ਕਰ ਰਹੇ ਹੋ, ਟਰੈਫਿਕ ਚਿਨ੍ਹਾਂ ਦੀ ਅਣਦੇਖੀ ਕੀਤੀ ਹੋਵੇ, ਬਿਨ੍ਹਾਂ ਲਾਇਸੈਂਸ ਤੋਂ ਗੱਡੀ ਚੱਲਾ ਰਹੇ ਹੋਵੋ ਜਾਂ ਫਿਰ ਕੁਝ ਹੋਰ। ਹਰ ਤਰ੍ਹਾਂ ਦੇ ਲੱਗੇ ਜੁਰਮਾਨੇ ਦਾ ਭੁਗਤਾਨ Paytm ਤੋਂ ਸੰਭਵ ਹੋਵੇਗਾ।
ਤੁਹਾਡੀ ਗੱਡੀ ਦੇ Registration ਨੰਬਰ 'ਤੇ ਚਲਾਨ ਬਣਾਏ ਜਾਣ ਦੇ ਬਾਅਦ ਤੁਸੀਂ Paytm 'ਤੇ Log In ਕਰੇ। ਇਸ ਦੇ ਬਾਅਦ ਸ਼ਹਿਰ ਚੁਣੇ, ਫਿਰ ਚਲਾਨ/ ਗੱਡੀ ਨਬੰਰ ਟਾਈਪ ਕਰੇ ਅਤੇ ਪੇਮੈਂਟ ਵਿਕਲਪ ਦਾ ਚੁਨਾਵ ਕਰਕੇ ਭੁਗਤਾਨ ਕਰ ਦੇਣ। ਹਾਲਾਂਕਿ, Online ਭੁਗਤਾਨ ਕਰਨ ਤੋਂ ਪਹਿਲਾਂ Registration ਨੰਬਰ ਨੂੰ ਦੁਬਾਰਾ ਜਾਂਚ ਲਵੋ। ਇਸ ਦੇ ਬਾਅਦ ਇਕ ਡਿਜ਼ਿਟਲ Invoice  ਆਵੇਗਾ। ਦੂਜੇ ਪਾਸੇ ਟਰੈਫਿਕ ਡਿਪਾਰਟਮੈਟ ਦੁਆਰਾ ਤੁਹਾਡੇ ਸੀਜ਼ ਕੀਤੇ ਗਏ Document ਨੂੰ ਪੋਸਟਲ ਸਰਵਿਸ ਦੁਆਰਾ ਭੇਜ ਦਿੱਤਾ ਜਾਵੇਗਾ।
Paytm ਦੀ ਨਵੀਂ ਸੇਵਾ ਨੂੰ ਅਸੀਂ ਸਰਕਾਰ ਦੀ Cashless ਅਰਥ-ਵਿਵਸਥਾ ਨਾਲ ਜੋੜ ਕੇ ਦੇਖ ਸਕਦੇ ਹਾਂ। ਇਸ ਦੇ ਇਲਾਵਾ ਤੁਹਾਨੂੰ ਚਲਾਨ ਦੇ ਭੁਗਤਾਨ ਲਈ ਪੁਲਸ ਵਿਭਾਗ ਜਾਣ ਤੋਂ ਛੁਟਕਾਰਾ ਮਿਲ ਜਾਵੇਗਾ।


Related News