BSNL ਯੂਜ਼ਰਸ ਲਈ ਖੁਸ਼ਖਬਰੀ, 90 ਦਿਨਾਂ ਲਈ ਮਿਲ ਰਿਹੈ ਰੋਜ਼ਾਨਾ 3.71 ਡਾਟਾ
Tuesday, Jan 01, 2019 - 06:13 PM (IST)

ਗੈਜੇਟ ਡੈਸਕ- ਵੋਡਾਫੋਨ ਆਈਡੀਆ ਭਾਰਤੀ ਏਅਰਟੈੱਲ ਤੇ ਰਿਲਾਇੰਸ ਜਿਓ ਵਰਗੀ ਟੈਲੀਕਾਮ ਕੰਪਨੀਆਂ ਦੇ ਪ੍ਰੀਪੇਡ ਪਲਾਨਜ਼ ਨੂੰ ਕੜੀ ਟੱਕਰ ਦੇਣ ਲਈ ਸਰਕਾਰੀ ਕੰਪਨੀ BSNL ਨੇ ਪਿਛਲੇ ਸਾਲ 485 ਰੁਪਏ ਦਾ ਰੀਚਾਰਜ ਪਲਾਨ ਪੇਸ਼ ਕੀਤਾ ਸੀ। ਇਸ ਪ੍ਰੀਪੇਡ ਪਲਾਨ 'ਚ ਯੂਜ਼ਰਸ ਨੂੰ ਹਰ ਦਿਨ 1.5GB ਡਾਟਾ ਮਿਲਦਾ ਸੀ ਤੇ ਇਸ ਦੀ ਮਿਆਦ 90 ਦਿਨ ਸੀ। ਹਾਲਾਂਕਿ BSNL ਦੇ ਬੰਪਰ ਆਫਰ ਦੇ ਤਹਿਤ ਕੰਪਨੀ ਹੁਣ ਇਸ ਰੀਚਾਰਜ ਪਲਾਨ 'ਚ ਰੋਜ਼ਾਨਾ 3.71GB ਡਾਟਾ ਦੇ ਰਹੀ ਹੈ। ਇਸ ਪਲਾਨ ਦੀ ਮਿਆਦ ਪਹਿਲਾਂ ਦੀ ਤਰ੍ਹਾਂ 90 ਦਿਨ ਹੀ ਹੋਵੇਗੀ।ਅਨਲਿਮਟਿਡ ਪ੍ਰੀਪੇਡ ਪਲਾਨ ਵਾਊਚਰਸ 'ਤੇ BSNL ਬੰਪਰ ਆਫਰ
BSNL ਦਾ ਇਹ ਬੰਪਰ ਆਫਰ 186 ਰੁਪਏ, 429, 485 ਰੁਪਏ, 666 ਤੇ 999 ਰੁਪਏ ਵਾਲੇ ਅਨਲਿਮਟਿਡ ਪਲਾਨ ਵਾਊਚਰਸ 'ਤੇ ਲਾਗੂ ਹੈ। ਇਹ ਸਾਰੇ ਟੈਰਿਫ ਪਲਾਨ ਬਿਨਾਂ ਕਿਸੇ 6”P ਲਿਮਿਟ ਦੇ ਦੇਸ਼ ਦੇ ਕਿਸੇ ਵੀ ਨੈੱਟਵਰਕ 'ਚ ਅਨਲਿਮਟਿਡ ਵੁਆਇਸ ਕਾਲਸ (ਮੁੰਬਈ ਤੇ ਦਿੱਲੀ ਦੇ ਮੋਬਾਇਲ ਨੰਬਰ ਛੱਡ ਕੇ) ਆਫਰ ਕਰਦੇ ਹਨ। ਹਾਲਾਂਕਿ ਇਸ ਪਲਾਨ ਦੀ ਮਿਆਦ ਤੇ ਡਾਟਾ ਬੈਨੀਫਿਟਸ ਵੱਖ-ਵੱਖ ਹਨ। 186 ਰੁਪਏ ਵਾਲੇ ਰੀਚਾਰਜ ਪਲਾਨ 'ਚ 28 ਦਿਨ ਰੋਜ਼ਾਨਾ 1GB ਡਾਟਾ ਮਿਲਦਾ ਹੈ। ਉਥੇ ਹੀ 429 ਰੁਪਏ ਵਾਲੇ ਪਲਾਨ 'ਚ ਯੂਜ਼ਰਸ ਨੂੰ 81 ਦਿਨ ਤੱਕ ਰੋਜ਼ਾਨਾ 1GB ਡਾਟਾ ਮਿਲਦਾ ਹੈ। 666 ਰੁਪਏ ਵਾਲੇ ਪਲਾਨ 'ਚ 129 ਦਿਨ ਤੱਕ ਰੋਜ਼ਾਨਾ 1.5GB ਡਾਟਾ ਦਿੱਤਾ ਜਾਂਦਾ ਹੈ। ਜਦ ਕਿ 999 ਰੁਪਏ ਵਾਲੇ ਪ੍ਰੀਪੇਡ ਰੀਚਾਰਜ ਪਲਾਨ 'ਚ 181 ਦਿਨ ਤੱਕ ਹਰ ਦਿਨ 1GB ਡਾਟਾ ਮਿਲਦਾ ਹੈ।