ਹੁਣ ਜਹਾਜ਼ ''ਚ ਲਵੋ ਵਾਈ-ਫਾਈ ਅਤੇ ਕਾਲਜ਼ ਦਾ ਮਜ਼ਾ

Friday, Aug 26, 2016 - 10:49 AM (IST)

ਹੁਣ ਜਹਾਜ਼ ''ਚ ਲਵੋ ਵਾਈ-ਫਾਈ ਅਤੇ ਕਾਲਜ਼ ਦਾ ਮਜ਼ਾ
ਜਲੰਧਰ-ਮੋਦੀ ਸਰਕਾਰ ਦਾ ਨਵਾਂ ਫੈਸਲਾ ਹਵਾਈ ਜਹਾਜ਼ ਰਾਹੀਂ ਯਾਤਰਾ ਕਰਨ ਵਾਲੇ ਲੋਕਾਂ ਲਈ ਰਾਹਤ ਲੈ ਕੇ ਆ ਰਿਹਾ ਹੈ। ਦੱਸਣਯੋਗ ਹੈ ਕਿ ਇਸ ਨਵੇਂ ਫੈਸਲੇ ਮੁਤਾਬਕ ਭਾਰਤੀ ਹਵਾਈ ਖੇਤਰ ''ਚ ਉਡਾਨ ਭਰਨ ਵਾਲੇ ਮੁਸਾਫਰਾਂ ਨੂੰ ਜਲਦੀ ਹੀ ਜਹਾਜ਼ ਦੇ ਅੰਦਰ ਵਾਈ-ਫਾਈ ਦੀ ਸਹੂਲਤ ਦਿੱਤੀ ਜਾ ਸਕਦੀ ਹੈ। ਜਹਾਜ਼ਰਾਨੀ ਸਕੱਤਰ ਆਰ. ਐੱਨ. ਚੌਬੇ ਮੁਤਾਬਕ ਜਲਦੀ ਹੀ ਇਸ ਦਾ ਰਸਮੀ ਐਲਾਨ ਵੀ ਕਰ ਦਿੱਤਾ ਜਾਵੇਗਾ।
ਜਹਾਜ਼ਰਾਨੀ ਸਕੱਤਰ ਆਰ. ਐੱਨ. ਚੌਬੇ ਨੇ ਕਿਹਾ, ''''ਜਲਦੀ ਹੀ ਇਸ ਫੈਸਲੇ ਨੂੰ ਅਮਲ ''ਚ ਲਿਆਂਦਾ ਜਾ ਸਕਦਾ ਹੈ। ਇਸਦੇ ਲਈ ਪੂਰੀ ਤਿਆਰੀ ਕਰ ਲਈ ਗਈ ਹੈ ਅਤੇ ਛੇਤੀ ਹੀ ਜਹਾਜ਼ ਰਾਹੀਂ ਯਾਤਰਾ ਕਰਨ ਵਾਲਿਆਂ ਨੂੰ ਚੰਗੀ ਖਬਰ ਮਿਲ ਜਾਵੇਗੀ।'''' ਉਨ੍ਹਾਂ ਦੱਸਿਆ ਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਅਗਲੇ 10 ਦਿਨਾਂ ''ਚ ਭਾਰਤੀ ਹਵਾਈ ਖੇਤਰ ''ਚ ਵਾਈ-ਫਾਈ ਚਲਾਉਣ ਦੀ ਆਗਿਆ ਦਿੱਤੇ ਜਾਣ ਦੀ ਪੂਰੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਆਗਿਆ ਦਿੱਤੀ ਜਾ ਰਹੀ ਹੈ ਇਸਦਾ ਮਤਲਬ ਹੈ ਕਿ ਅਸੀਂ ਇਹ ਸਭ ਕੁਝ ਟਰੈਕ ਕਰ ਸਕਦੇ ਹਾਂ। ਧਿਆਨਯੋਗ ਹੈ ਕਿ ਸਿਰਫ ਡਾਟਾ ਹੀ ਨਹੀਂ ਕਾਲਸ ਦੀ ਸਹੂਲਤ ਮਿਲਣੀ ਵੀ ਹੁਣ ਤੈਅ ਮੰਨੀ ਜਾ ਰਹੀ ਹੈ।
 
ਕਾਲਸ ਅਤੇ ਡਾਟਾ ਕੀਤਾ ਜਾ ਸਕਦਾ ਹੈ ਟਰੈਕ!
ਜਹਾਜ਼ ਰਾਹੀਂ ਯਾਤਰਾ ਦੌਰਾਨ ਫਿਲਹਾਲ ਮੁਸਾਫਰਾਂ ਨੂੰ ਭਾਰਤੀ ਖੇਤਰ ''ਚ ਵਾਈ-ਫਾਈ ਅਤੇ ਫੋਨ ਕਰਨ ਦੀ ਇਜਾਜ਼ਤ ਨਹੀਂ ਹੈ। ਯਾਤਰੀ ਅਜੇ ਜਹਾਜ਼ ਦੇ ਉਡਾਨ ਭਰਨ ਤੋਂ ਪਹਿਲਾਂ ਅਤੇ ਲੈਂਡਿੰਗ ਤੋਂ ਬਾਅਦ ਹੀ ਮੋਬਾਇਲ ਫੋਨ ਅਤੇ ਵਾਈ-ਫਾਈ ਦੀ ਵਰਤੋਂ ਕਰ ਸਕਦੇ ਹਨ। ਮੁਸਾਫਰਾਂ ਨੂੰ ਯਾਤਰਾ ਦੌਰਾਨ ਆਪਣਾ ਫੋਨ ਸਵਿੱਚ ਆਫ ਜਾਂ ਫਿਰ ਫਲਾਈਟ ਮੋਡ ''ਤੇ ਰੱਖਣਾ ਹੁੰਦਾ ਹੈ। ਇਸ ਆਗਿਆ ਤੋਂ ਬਾਅਦ ਸਭ ਤੋਂ ਜ਼ਰੂਰੀ ਹੋਵੇਗਾ ਕਿ ਕਾਲਸ ਅਤੇ ਡਾਟਾ ਨੂੰ ਟਰੈਕ ਕੀਤਾ ਜਾ ਸਕਦਾ ਹੈ ਜਾਂ ਨਹੀਂ।
 
ਕੰਪਨੀਆਂ ਤੈਅ ਕਰਨਗੀਆਂ ਕੀਮਤਾਂ
ਜਹਾਜ਼ ਆਪ੍ਰੇਟਰਾਂ ਨੇ ਕਿਹਾ ਕਿ ਸਰਕਾਰ ਦੇ ਇਸ ਕਦਮ ਤੋਂ ਉਹ ਖੁਸ਼ ਨਹੀਂ ਹਨ ਕਿਉਂਕਿ ਉਡਾਨ ਦੌਰਾਨ ਅਜਿਹੀ ਸਰਵਿਸ ਦੇਣੀ ਕਾਫ਼ੀ ਮਹਿੰਗੀ ਸਾਬਿਤ ਹੋਵੇਗੀ। ਕਈ ਕੰਪਨੀਆਂ ਕੋਲ ਫਿਲਹਾਲ ਇੰਟਰਨੈੱਟ ਉਪਲੱਬਧ ਕਰਵਾਉਣ ਦੀ ਕੋਈ ਸਹੂਲਤ ਨਹੀਂ ਹੈ। ਹਾਲਾਂਕਿ ਸਰਕਾਰ ਨੇ ਕਿਹਾ ਕਿ ਇਸ ਸਰਵਿਸ ਲਈ ਕੀਮਤਾਂ ''ਤੇ ਕਿਸੇ ਤਰ੍ਹਾਂ ਦੀ ਕੋਈ ਉਪਰੀ ਹੱਦ ਨਹੀਂ ਹੋਵੇਗੀ ਅਤੇ ਕੰਪਨੀਆਂ ਖੁਦ ਕੀਮਤਾਂ ਤੈਅ ਕਰ ਸਕਣਗੀਆਂ।

Related News