ਪੰਜਾਬ 'ਚ ਅੰਗਰੇਜ਼ਾਂ ਅਤੇ ਮੁਗਲਾਂ ਵਰਗਾ ਰਾਜ : ਸੁਖਪਾਲ ਖਹਿਰਾ
Friday, Mar 20, 2026 - 06:30 PM (IST)
ਜਲੰਧਰ/ਕਪੂਰਥਲਾ (ਵੈੱਬ ਡੈਸਕ)- ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਧੂਰੀ ਦੀ ਰੈਲੀ 'ਚ ਸ਼ਹੀਦ ਭਗਤ ਸਿੰਘ ਬਾਰੇ ਦਿੱਤੇ ਬਿਆਨ 'ਤੇ ਤਿੱਖਾ ਪਲਟਵਾਰ ਕੀਤਾ ਹੈ। ਸੁਖਪਾਲ ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਜਿਨ੍ਹਾਂ 'ਕਾਲੇ ਅੰਗਰੇਜ਼ਾਂ' ਬਾਰੇ ਚਰਚਾ ਕਰ ਰਹੇ ਹਨ, ਉਹ ਖ਼ੁਦ ਉਸੇ ਸ਼੍ਰੇਣੀ 'ਚ ਆਉਂਦੇ ਹਨ ਅਤੇ ਸ਼ਹੀਦ ਭਗਤ ਸਿੰਘ ਨੂੰ ਅਸਲ 'ਚ ਭਗਵੰਤ ਮਾਨ ਵਰਗੇ 'ਤਾਨਾਸ਼ਾਹ' ਲੋਕਾਂ ਬਾਰੇ ਹੀ ਚਿੰਤਾ ਸੀ।
ਪੰਜਾਬ 'ਚ ਅੰਗਰੇਜ਼ਾਂ ਅਤੇ ਮੁਗਲਾਂ ਵਰਗਾ ਰਾਜ
ਸੁਖਪਾਲ ਖਹਿਰਾ ਨੇ ਦੋਸ਼ ਲਾਇਆ ਕਿ ਅੱਜ ਪੰਜਾਬ 'ਚ ਮੁਗਲਾਂ ਅਤੇ ਅੰਗਰੇਜ਼ਾਂ ਵਰਗਾ ਸ਼ਾਸਨ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਭਗਤ ਸਿੰਘ ਦਾ ਸਿਧਾਂਤ ਜ਼ੁਲਮ ਖ਼ਿਲਾਫ਼ ਸੀ ਪਰ ਅੱਜ ਦੀ ਸਰਕਾਰ ਨੌਜਵਾਨਾਂ 'ਤੇ ਤਸ਼ੱਦਦ ਕਰ ਰਹੀ ਹੈ। ਖਹਿਰਾ ਅਨੁਸਾਰ ਸਿਰਫ਼ ਪੀਲੀਆਂ ਪੱਗਾਂ ਬੰਨ੍ਹ ਕੇ ਜਾਂ ਸ਼ਹੀਦਾਂ ਦੀਆਂ ਫੋਟੋਆਂ ਲਗਾ ਕੇ ਕੋਈ ਉਨ੍ਹਾਂ ਦਾ ਵਾਰਸ ਨਹੀਂ ਬਣ ਜਾਂਦਾ, ਜਦਕਿ ਅਸਲ ਵਿੱਚ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 25 ਤਾਰੀਖ਼ ਤੱਕ ਵੱਡੀ ਭਵਿੱਖਬਾਣੀ! ਇਨ੍ਹਾਂ ਦਿਨਾਂ ਨੂੰ ਪਵੇਗਾ ਭਾਰੀ ਮੀਂਹ, Alert ਜਾਰੀ
ਝੂਠੇ ਪੁਲਸ ਮੁਕਾਬਲਿਆਂ ਅਤੇ ਪੁਲਸ ਤਸ਼ੱਦਦ ਦੇ ਲਾਏ ਗੰਭੀਰ ਦੋਸ਼
ਸੁਖਪਾਲ ਖਹਿਰਾ ਨੇ ਸਨਸਨੀਖੇਜ਼ ਦਾਅਵਾ ਕਰਦਿਆਂ ਕਿਹਾ ਕਿ ਸੂਬੇ 'ਚ 42 ਕਥਿਤ ਝੂਠੇ ਪੁਲਸ ਮੁਕਾਬਲੇ ਹੋਏ ਹਨ, ਜਿਸ 'ਚ 19 ਸਾਲਾ ਰਣਜੀਤ ਸਿੰਘ ਦਾ ਮਾਮਲਾ ਪ੍ਰਮੁੱਖ ਹੈ। ਉਨ੍ਹਾਂ ਬਠਿੰਡਾ ਦੇ ਜਿਉਂਦ ਪਿੰਡ 'ਚ ਕਿਸਾਨਾਂ 'ਤੇ ਹੋਏ ਲਾਠੀਚਾਰਜ ਅਤੇ ਪੁਲਸ ਹਿਰਾਸਤ 'ਚ ਚਰਨਜੀਤ ਸਿੰਘ ਦੀਆਂ ਲੱਤਾਂ ਤੋੜਨ ਦਾ ਜ਼ਿਕਰ ਕਰਦਿਆਂ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਪੁਲਸ ਦਾ ਦਮਨ ਚੱਕਰ ਅੰਗਰੇਜ਼ੀ ਹਕੂਮਤ ਦੀ ਯਾਦ ਦਿਵਾਉਂਦਾ ਹੈ।
ਗੈਂਗਸਟਰਵਾਦ ਅਤੇ ਕਾਲੇ ਕਾਨੂੰਨਾਂ ਦਾ ਚੁੱਕਿਆ ਮੁੱਦਾ
ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨਾ ਸਾਧਦੇ ਸੁਖਪਾਲ ਖਹਿਰਾ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰਾਂ ਦੀਆਂ ਇੰਟਰਵਿਊਆਂ ਕਰਵਾਈਆਂ ਗਈਆਂ ਅਤੇ ਸਿੱਧੂ ਮੂਸੇਵਾਲਾ ਦੀ ਜਾਨ ਵੀ ਸਰਕਾਰ ਦੀਆਂ ਨਾਕਾਮੀਆਂ ਕਰਕੇ ਗਈ। ਉਨ੍ਹਾਂ ਨੌਜਵਾਨਾਂ 'ਤੇ UAPA ਅਤੇ NSA ਵਰਗੇ 'ਕਾਲੇ ਕਾਨੂੰਨ' ਲਗਾ ਕੇ ਉਨ੍ਹਾਂ ਨੂੰ ਅਸਾਮ ਦੀਆਂ ਜੇਲ੍ਹਾਂ ਵਿੱਚ ਭੇਜਣ ਦੀ ਵੀ ਸਖ਼ਤ ਨਿੰਦਾ ਕੀਤੀ। ਸੁਖਪਾਲ ਖਹਿਰਾ ਨੇ ਕਿਹਾ ਕਿ ਥਾਣਿਆਂ ਅਤੇ ਤਹਿਸੀਲਾਂ 'ਚ ਭ੍ਰਿਸ਼ਟਾਚਾਰ ਅਤੇ ਲੁੱਟ ਮਚੀ ਹੋਈ ਹੈ ਅਤੇ ਸਰਕਾਰ ਨੌਜਵਾਨਾਂ ਦੀ ਨਸਲਕੁਸ਼ੀ 'ਤੇ ਉਤਾਰੂ ਹੈ।
ਇਹ ਵੀ ਪੜ੍ਹੋ: CM ਨੂੰ ਸਿਰਫ਼ ਅੰਗੂਠਾ ਲਗਾਉਣ ਲਈ ਰੱਖਿਆ, ਸਰਕਾਰ ਤਾਂ ਚਲਾ ਰਹੇ ਦਿੱਲੀ ਵਾਲੇ: ਸੁਖਬੀਰ ਬਾਦਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
