ਹੁਣ ਘਰ ''ਚ ਹੀ ਬਣਾਓ ਪਾਵਰਫੁੱਲ ਕੈਮਰਾ ਲੈਂਸ, ਅਪਣਾਓ ਇਹ Steps

Saturday, Apr 15, 2017 - 04:22 PM (IST)

ਹੁਣ ਘਰ ''ਚ ਹੀ ਬਣਾਓ ਪਾਵਰਫੁੱਲ ਕੈਮਰਾ ਲੈਂਸ, ਅਪਣਾਓ ਇਹ Steps

ਜਲੰਧਰ- ਘਰ ''ਚ ਪ੍ਰਯੋਗ ਕੀਤੇ ਗਏ ਕਈ ਅਜਿਹੇ ਸਾਮਾਨ ਹੁੰਦੇ ਹਨ, ਜਿਨ੍ਹਾਂ ਦੀ ਮਦਦ ਨਾਲ ਸਮਾਰਟਫੋਨ ਨਾਲ ਜੁੜੀਆਂ ਕਈ ਚੀਜ਼ਾਂ ਬਣਾਈਆਂ ਜਾ ਸਕਦੀਆਂ ਹਨ। ਇਸਤੇਮਾਲ ਕੀਤੀ ਗਈ ਕੋਲਡਡ੍ਰਿੰਕ ਜਾਂ ਪਾਣੀ ਦੀ ਬੋਤਲ ਨਾਲ ਯੂਜ਼ਰ ਪਾਵਰਫੁੱਲ ਕੈਮਰਾ ਲੈਂਸ ਬਣਾ ਸਕਦਾ ਹੈ। ਇਸ ਲੈਂਸ ਦੀ ਖਾਸ ਗੱਲ ਹੈ ਕਿ ਇਸ ਦਾ ਜੂਮ ਕਾਫੀ ਬਿਹਤਰ ਹੁੰਦਾ ਹੈ, ਜਾਂ ਦੂਰ ਦਾ ਅਬਜੈਕਟ ਇਸ ਕੋਲ ਨਜ਼ਰ ਆਉਂਦਾ ਹੈ। ਨਾਲ ਹੀ ਕਿਸੇ ਕਲੋਜ਼ਅੱਪ ਅਬਜੈਕਟ ਨੂੰ ਬਿਹਤਰ ਢੰਗ ਤੋਂ ਕੈਪਚਰ ਕੀਤਾ ਜਾ ਸਕਦਾ ਹੈ। ਖਬਰ ਦੇ ਮੁਤਾਬਕ ਇਸ ਲੈਂਸ ਨੂੰ ਬਣਾਉਣ ਦਾ ਪ੍ਰੋਸੈਸਰ ਕਆਫੀ ਆਸਾਨ ਹੈ। ਇਨ੍ਹਾਂ ਚੀਜ਼ਾਂ ਦੀ ਹੋਵੇਗੀ ਜ਼ਰੂਰਤ।
ਲੈਂਸ ਬਣਾਉਣ ਲਈ ਇਕ ਪਲਾਸਟਿਕ ਦੀ ਸਾਫ ਬੋਤਲ ਚਾਹੀਦੀ।
- ਬੋਤਲ ਕਟਿੰਗ ਲਈ ਪੇਪਰ ਨਾਈਕ -
- ਚਿਪਕਾਉਣ ਲਈ ਫੇਵੀਕਵਿੱਕ ਜਾਂ ਕੋਈ ਗਲੂ।
ਇਕ ਇੰਜੈਕਸ਼ਨ (ਨੀਡਲ ਨਾਲ)।
1. ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਸਾਫ ਪਲਾਸਟਿਕ ਦੀ ਬੋਤਲ ਤੋਂ ਦੋ ਸਰਕਲ ਕੱਢਣੇ ਗੋਣਗੇ। ਇਹ         ਸਰਕਲ ਬੋਤਲ ਦੇ ਕੈਪ (ਢੱਕਣ) ਨਾਲ ਵੱਡਾ ਹੋਣਾ ਚਾਹੀਦਾ।
2. ਇਸ ਗੱਸ ਦਾ ਧਿਆਨ ਰੱਖੋ ਕਿਤ ਬੋਤਲ ਦੇ ਜਿਸ ਹਿੱਸੇ ਤੋਂ ਸਰਕਲ ਨਿੱਕਲਦੇ ਹਨ, ਉੱਥੇ ਕਿਸੇ ਵੀ         ਤਰ੍ਹਾਂ ਦਾ ਨਿਸ਼ਾਨ ਨਾ ਹੋਵੇ।
3. ਹੁਣ ਦੋਵੇਂ ਸਰਕਲ ਦੇ ਕਾਰਨਰ ਨੂੰ ਫੇਵੀਕਵਿੱਕ ਨਾਲ ਚਿਪਕਾ ਲਓ। ਦੋਵਾਂ ''ਚ ਇੰਨੀ ਜਗ੍ਹਾ ਛੱਡ ਦਿਓ       ਕਿ ਜਿਸ ''ਚ ਇੰਜੈਕਸ਼ਨ ਦੀ ਨੀਡਲ ਜਾ ਸਕੇ।
4. ਹੁਣ ਇੰਜੈਕਸ਼ਨ ''ਚ ਸਾਫ ਪਾਮੀ ਭਰ ਕੇ ਨੀਡਲ ਵੱਲੋਂ ਸਰਕਲ ''ਚ ਭਰ ਦਿਓ। ਬਾਅਦ ''ਚ ਬਾਕੀ ਛੱਡੇ      ਸਪੇਸ ਨੂੰ ਵੀ ਚਿਪਕਾ ਦਿਓ।
5. ਹੁਣ ਬੋਤਲ ਦੇ ਢੱਕਣ ਦਾ ਉੱਪਰੀ ਹਿੱਸਾ ਪੇਪਰ ਨਾਈਕ ਦੀ ਮਦਦ ਨਾਲ ਕੱਟ ਲਿਓ ਪਰ ਧਿੱਾਨ ਰਹੇ       ਕਿ ਸਰਕਲ ਵਾਲਾ ਹਿੱਸਾ ਨਾ ਕੱਟੋ।
6. ਹੁਣ ਤਿਆਰ ਰੱਖੋ ਸਰਕਲ ਨੂੰ ਕੱਟਦੇ ਹੋਏ ਢੱਕਣ ਦੇ ਉੱਪਰ ਵੱਲ ਫੈਵੀਕਵਿੱਕ ਨਾਲ ਚਿਪਕਾ ਲਿਓ।        ਧਿਆਨ ਰਹੇ ਕਿ ਸਰਕਲ ਢੱਕਣ ਤੋਂ ਬਾਹਰ ਨਿਕਲਿਆ ਹੋਣਾ ਚਾਹੀਦਾ।
7. ਹੁਣ ਤਿਆਰ ਲੈਂਸ ਨੂੰ ਸਮਾਰਟਫੋਨ ਦੇ ਕੈਮਰੇ ਦੇ ਉੱਪਰ ਟੇਪ ਦੀ ਮਦਦ ਨਾਲ ਫਿਕਸ ਕਰ ਲਿਓ।            ਚਿਪਕਾਉਣ ਲਈ ਫੈਵੀਕਵਿੱਕ ਦਾ ਪ੍ਰਯੋਗ ਨਾ ਕਰੋ।
8. ਹੁਣ ਸਮਾਰਟਫੋਨ ਦੇ ਕੈਮਰੇ ਦਾ ਜੂਮ ਪਹਿਲਾਂ ਤੋਂ ਜ਼ਿਆਦਾ ਬਿਹਤਰ ਨਜ਼ਰ ਆਵੇਗਾ। ਦੂਰ ਤੋਂ ਹੀ ਕਿਸੇ      ਅਬਜੈਕਟ ਦਾ ਕਲੋਜ਼ਅੱਪ ਦਿਖਾਈ ਦੇਵੇਗਾ।


Related News