Punjab: ਆਨਲਾਈਨ ਮੰਗਵਾਇਆ ਸੀ ਕੈਮਰਾ, ਘਰ ਪਹੁੰਚੇ ਆਰਡਰ ਨੂੰ ਜਦ ਖੋਲ੍ਹਿਆ ਤਾਂ...
Saturday, Aug 02, 2025 - 04:49 PM (IST)

ਲੁਧਿਆਣਾ (ਖੁਰਾਣਾ)- ਫੇਸਬੁੱਕ, ਇੰਸਟਾਗ੍ਰਾਮ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਖ਼ਰੀਦਦਾਰਾਂ ਨੂੰ ਭਰਮਾਉਣ ਲਈ ਵੱਖ-ਵੱਖ ਕੰਪਨੀਆਂ ਬਾਜ਼ਾਰ ਨਾਲੋਂ ਕਿਤੇ ਵੱਧ ਕੀਮਤ 'ਤੇ ਵੱਖ-ਵੱਖ ਆਕਰਸ਼ਕ ਉਤਪਾਦ ਵਿਖਾ ਰਹੀਆਂ ਹਨ। ਵੱਖ-ਵੱਖ ਕੰਪਨੀਆਂ ਵੱਲੋਂ ਹਰ ਰੋਜ਼ ਖ਼ਪਤਕਾਰਾਂ ਨਾਲ ਵੱਡੇ-ਵੱਡੇ ਘਪਲੇਕੀਤੇ ਜਾ ਰਹੇ ਹਨ। ਅਜਿਹਾ ਹੀ ਇਕ ਮਾਮਲਾ ਡਾਬਾ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਖ਼ਰੀਦਦਾਰ ਨੇ ਇਕ ਆਨਲਾਈਨ ਸਾਈਟ 'ਤੇ ਕੈਮਰਾ ਆਰਡਰ ਕੀਤਾ ਅਤੇ ਜਦੋਂ ਡਿਲਿਵਰੀ ਪ੍ਰਾਪਤ ਕਰਨ ਤੋਂ ਬਾਅਦ ਪੈਕਿੰਗ ਖੋਲ੍ਹੀ ਗਈ ਤਾਂ ਉਸ ਵਿੱਚ ਪਾਣੀ ਦੀ ਬੋਤਲ ਮਿਲੀ।ਕੈਮਰੇ ਦੀ ਜਗ੍ਹਾ ਪਾਣੀ ਦੀ ਬੋਤਲ ਵੇਖ ਕੇ ਖ਼ਪਤਕਾਰ ਦੇ ਹੋਸ਼ ਉੱਡ ਗਏ।
ਇਹ ਵੀ ਪੜ੍ਹੋ: ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਨਵੇਂ ਹੁਕਮ ਹੋ ਗਏ ਜਾਰੀ
ਇਸ ਦੌਰਾਨ ਮੌਕੇ 'ਤੇ ਇਕੱਠੇ ਹੋਏ ਲੋਕਾਂ ਨੇ ਡਿਲਿਵਰੀ ਕਰਨ ਆਏ ਲਿਅਕਤੀ ਨੂੰ ਫੜ ਲਿਆ, ਜਦਕਿ ਡਿਲਿਵਰੀ ਮੈਨ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਅਤੇ ਕਿਹਾ ਕਿ ਉਹ ਸਿਰਫ਼ ਕੰਪਨੀ ਵੱਲੋਂ ਭੇਜੇ ਗਏ ਆਰਡਰਾਂ ਦੀ ਘਰ-ਘਰ ਡਿਲਿਵਰੀ ਦਾ ਕੰਮ ਕਰਦਾ ਹੈ। ਇਸ ਦੌਰਾਨ ਮੌਕੇ 'ਤੇ ਪਹੁੰਚੇ ਸਮਾਜ ਸੇਵਕ ਸੰਦੀਪ ਸ਼ੁਕਲਾ ਨੇ ਮਾਮਲੇ ਦੀ ਸ਼ਿਕਾਇਤ ਸਾਈਬਰ ਸੈੱਲ ਨੂੰ ਕਰਨ ਅਤੇ ਸਬੰਧਤ ਕੰਪਨੀ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ ਹੈ, ਜੋਕਿ ਸੱਤਿਅਮ ਚਲਾ ਕੇ ਆਮ ਲੋਕਾਂ ਦੀ ਮਿਹਨਤ ਦੀ ਕਮਾਈ ਹੜੱਪ ਰਹੀ ਹੈ। ਸੰਦੀਪ ਸ਼ੁਕਲਾ ਵੱਲੋਂ ਆਮ ਜਨਤਾ ਨੂੰ ਰਜਿਸਟਰਡ ਐਪਸ ਅਤੇ ਜਾਣੀਆਂ-ਪਛਾਣੀਆਂ ਕੰਪਨੀਆਂ 'ਤੇ ਹੀ ਪ੍ਰੋਡਕਟਸ ਦੇ ਆਰਡਰ ਦੇਣ ਦੀ ਅਪੀਲ ਕੀਤੀ ਗਈ ਹੈ।
ਇਹ ਵੀ ਪੜ੍ਹੋ: ਪੰਜਾਬ 'ਤੇ ਮੰਡਰਾਇਆ ਵੱਡਾ ਖ਼ਤਰਾ! ਡੈਮ 'ਚ ਵਧਿਆ ਪਾਣੀ, ਹੈਰਾਨ ਕਰਨ ਵਾਲੀ ਰਿਪੋਰਟ ਆਈ ਸਾਹਮਣੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e