ਇਸ ਤਰ੍ਹਾਂ ਕੋਈ ਵੀ ਭਾਰਤੀ ਤਿਆਰ ਕਰ ਸਕਦਾ ਹੈ ਆਪਣਾ ''ਐਪ''

Friday, Jan 29, 2016 - 05:15 PM (IST)

ਇਸ ਤਰ੍ਹਾਂ ਕੋਈ ਵੀ ਭਾਰਤੀ ਤਿਆਰ ਕਰ ਸਕਦਾ ਹੈ ਆਪਣਾ ''ਐਪ''

ਜਲੰਧਰ- ਕੈਲੀਫੋਰਨੀਆ ਬੇਸਡ ਐਪੀ ਪਾਈ ਜਿਸ ਨੂੰ ਐਪ ਬਣਾਉਣ ਲਈ ਵਰਤਿਆ ਜਾਂਦਾ ਹੈ, ਹੁਣ ਭਾਰਤੀ ਯੂਜ਼ਰਜ਼ ਲਈ ਵੀ ਉਪਲੱਬਧ ਹੈ। ਐਪੀ ਪਾਈ ਦੀ ਮਦਦ ਨਾਲ ਯੂਜ਼ਰਜ਼ ਬਿਨ੍ਹਾਂ ਕਿਸੇ ਕੋਡ ਨੂੰ ਲਿਖੇ ਸਿਰਫ ਗੈਲਰੀ ''ਚੋਂ ਕਿਸੇ ਥੀਮ ਸਲੈਕਟਿੰਗ, ਡਰੈਗਿੰਗ ਜਾਂ ਕਿਸੇ ਵੀ ਮਨਪਸੰਦ ਤੱਤ ਜਿਵੇਂ ਕਿ ਟੈਕਸਟ, ਈਮੇਜ਼ ਜਾਂ ਵੀਡੀਓ ਨੂੰ ਡਰਾਪ ਕਰ ਕੇ ਪ੍ਰੋਫੈਸ਼ਨਲ ਦਿੱਖ ਵਾਲਾ ਐਪ ਡਿਜ਼ਾਈਨ ਕਰ ਸਕਦੇ ਹਨ। ਇਨ੍ਹਾਂ ਬਣਾਏ ਗਏ ਐਪਸ ਨੂੰ ਗੂਗਲ ਪਲੇਅ ਅਤੇ ਆਈਟਿਊਨਜ਼ ਐਪ ਸਟੋਰ ''ਤੇ ਪਬਲਿਸ਼ ਕੀਤਾ ਜਾ ਸਕਦਾ ਹੈ।

ਐਪੀ ਪਾਈ ਦੇ ਫਾਂਊਡਰ ''ਅਭਿਨਵ ਗਿਰਧਰ'' ਨੇ ਕਿਹਾ ਕਿ ''ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਮਾਰਕੀਟ ''ਚ ਮੋਬਾਇਲ ਐਪ ਦੀ ਵੱਧਦੀ ਹੋਈ ਵਰਤੋਂ ਨੂੰ ਹੋਰ ਵੀ ਵਧੀਆ ਬਣਾਇਆ ਜਾ ਸਕੇ ਅਤੇ ਇਸ ਦੇ ਮਹੱਤਵਪੂਰਨ ਹਿੱਸੇ ਦੀ ਮੰਗ ਨੂੰ ਭਾਰਤ ''ਚ ਵੀ ਲਿਆਂਦਾ ਜਾ ਰਿਹਾ ਹੈ।'' ਐਪੀ ਪਾਈ ਇਕ SME ਫੋਕਸ ਕੇਂਦਰਿਤ ਪਲੈਟਫਾਰਮ ਹੈ ਜੋ ਖਾਸ ਤੌਰ ''ਤੇ ਕਿਸੇ ਵੀ  ਛੋਟੇ-ਮੋਟੇ ਵਪਾਰ ਦੀ ਵੈੱਬਸਾਈਟ ਨੂੰ ਐਪ ''ਚ ਬਦਲਣ ਲਈ ਮਦਦ ਕਰੇਗਾ। ਇਸ ਦੀ ਮਦਦ ਨਾਲ ਆਪਣੇ ਐਪ ਤਿਆਰ ਕੀਤੇ ਜਾ ਸਕਦੇ ਹਨ ਜਿਨ੍ਹਾਂ ''ਚ ਜ਼ਰੂਰੀ ਫੀਚਰਸ ਜਿਵੇਂ ਕਿ ਬਿਜ਼ਨੈੱਸ ਸ਼ੋਅਕੇਸ, GPS ਡਾਇਰੈਕਸ਼ਨ, ਵੱਨ ਟੱਚ ਕਾਲ, ਪੁੱਸ਼ ਨੋਟੀਫਿਕੇਸ਼ਨ, ਕਸਟਮਰ ਫੀਡਬੈਕ, ਕਾਰਡਜ਼, ਕੂਪਨਜ਼, ਈਵੈਂਟ ਕੈਲੰਡਰ, ਐਮ-ਕਾਮਰਸ, ਫੂਡ ਆਰਡਰਿੰਗ, ਆਡੀਓ ਅਤੇ ਵੀਡੀਓ ਸਟਰੀਮਿੰਗ ਅਤੇ ਸੋਸ਼ਲ ਮੀਡੀਆ ਸ਼ਾਮਿਲ ਕੀਤੇ ਜਾ ਸਕਦੇ ਹਨ। ਸ਼ੁਰੂਆਤੀ ਦੌਰ ''ਚ ਐਪੀ ਪਾਈ ਹੋਰ ਯੂਜ਼ਰਜ਼ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ 40 ਫੀਸਦੀ ਤੱਕ ਦਾ ਡਿਸਕਾਊਂਟ ਵੀ ਦੇ ਰਹੀ ਹੈ। 


Related News