iPhone ਨੂੰ ਟੱਕਰ ਦੇਵੇਗਾ ਇਹ ਫੋਨ! ਖਰੀਦਣ ਲਈ ਕਰਨਾ ਹੋਵੇਗਾ ਇਹ ਕੰਮ
Sunday, Jun 26, 2022 - 04:14 PM (IST)
ਗੈਜੇਟ ਡੈਸਕ– ਨਥਿੰਗ ਆਪਣਾ ਪਹਿਲਾ ਸਮਾਰਟਫੋਨ ਭਾਰਤ ਸਮੇਤ ਗਲੋਬਲ ਬਾਜ਼ਾਰ ’ਚ ਲਾਂਚ ਕਰਨ ਵਾਲੀ ਹੈ। ਲਾਂਚ ਤੋਂ ਪਹਿਲਾਂ ਹੀ ਇਸ ਫੋਨ ਨੂੰ ਲੈ ਕੇ ਕਾਫੀ ਚਰਚਾ ਹੈ। Nothing Phone (1) ਜੁਲਾਈ ’ਚ ਲਾਂਚ ਹੋ ਰਿਹਾ ਹੈ। ਇਸਦੇ ਫੀਚਰਜ਼ ਅਤੇ ਡਿਜ਼ਾਈਨ ਦੀ ਕਾਫੀ ਡਿਟੇਲਸ ਸਾਹਮਣੇ ਆ ਚੁੱਕੀਆਂ ਹਨ।
12 ਜੁਲਾਈ ਦੇ ਲਾਂਚ ਤੋਂ ਪਹਿਲਾਂ ਤੁਸੀਂ ਇਸ ਫੋਨ ਨੂੰ ਪ੍ਰੀ ਆਰਡਰ ਕਰ ਸਕੋਗੇ। ਇਸ ਸਮਾਰਟਫੋਨ ਦਾ ਟ੍ਰਾਂਸਪੈਰੇਂਟ ਬੈਕ ਅਤੇ ਐੱਲ.ਈ.ਡੀ. ਲਾਈਟਨਾਂ ਕਾਫੀ ਚਰਚਾ ’ਚ ਹਨ। ਉਂਝ ਤਾਂ ਇਸ ਦੇ ਸਾਰੇ ਫੀਚਰਜ਼ ਸਾਹਮਣੇ ਨਹੀਂ ਆਏ ਪਰ ਫਿਰ ਵੀ ਲੋਕਾਂ ਦੀ ਦਿਲਚਸਪੀ ਇਸ ਵਿਚ ਕਾਫੀ ਜ਼ਿਆਦਾ ਹੈ। ਫੋਨ ਦੀ ਪ੍ਰੀ ਆਪਡਪ ਡਿਟੇਲ ਸਾਹਮਣੇ ਆ ਗਈ ਹੈ। ਆਓ ਜਾਣਦੇ ਹਾਂ ਤੁਸੀਂ ਕਿਵੇਂ ਇਸ ਹੈਂਡਸੈੱਟ ਨੂੰ ਖਰੀਦ ਸਕੋਗੇ।
Nothing Phone (1) ਦਾ ਪ੍ਰੀ ਆਰਡਰ ਡਿਟੇਲ
ਇਹ ਤਾਂ ਸਾਫ ਹੈ ਕਿ ਸਮਾਰਟਫੋਨ ਨੂੰ ਤੁਸੀਂ ਫਲਿਪਕਾਰਟ ਤੋਂ ਖਰੀਦ ਸਕੋਗੇ। ਫਿਲਹਾਲ ਚਰਚਾ ਕਰਦੇ ਹਾਂ ਕਿ ਇਸਦੀ ਪ੍ਰੀ-ਬੁਕਿੰਗ ’ਤੇ। ਯਾਨੀ ਤੁਸੀਂ ਕਿਵੇਂ ਇਸ ਫੋਨ ਨੂੰ ਪ੍ਰੀਬੁਕ ਕਰ ਸਕਦੇ ਹੋ। ਇਸ ਲਈ ਤੁਹਾਨੂੰ Nothing Phone (1) ਦਾ ਪ੍ਰੀ ਆਰਡਰ ਪਾਸ ਖਰੀਦਣਾ ਪਵੇਗਾ। ਪਾਸ ਖਰੀਦਣ ’ਤੇ ਕੰਪਨੀ ਤੁਹਾਡੇ ਰਜਿਸਟਰਡ ਈਮੇਲ ’ਤੇ ਇਕ ਇਨਵਾਈਟ ਕੋਡ ਭੇਜੇਗੀ। ਇਸ ਕੋਡ ਰਾਹੀਂ ਹੀ ਤੁਸੀਂ ਪ੍ਰੀ ਆਰਡਰ ਪਾਸ ਖਰੀਦ ਸਕੋਗੇ। ਧਿਆਨ ਰਹੇ ਕਿ ਇਹ ਇਕ ਮਾਤਰ ਤਰੀਕਾ ਹੈ ਐਕਸੈਸ ਪਾਸ ਹਾਸਿਲ ਕਰਨ ਦਾ।
ਯੂਜ਼ਰਸ ਨੂੰ 2000 ਰੁਪਏ ਦਾ ਰਿਫੰਡ ਡਿਪਾਜ਼ਿਟ ਦੇ ਕੇ ਪਾਸ ਨੂੰ ਸਕਿਓਰ ਕਰਨਾ ਹੋਵੇਗਾ। ਇਸ ਨਾਲ ਯੂਜ਼ਰਸ ਨੂੰ Nothing Phone (1) ਦੀ ਅਸੈਸਰੀਜ਼ ਸਪੈਸ਼ਲ ਕੀਮਤ ’ਤੇ ਮਿਲੇਗੀ। ਨਾਲ ਹੀ ਯੂਜ਼ਰਸ ਨੂੰ ਇਕ ਵਿਸ਼ੇਸ਼ ਪ੍ਰੀ ਆਰਡਰ ਪਾਸ ਵੀ ਮਿਲੇਗਾ। 12 ਜੁਲਾਈ ਦੀ ਰਾਤ 9 ਵਜੇ ਯੂਜ਼ਰਸ ਨੂੰ ਫਲਿਪਕਾਰਟ ’ਤੇ ਆਪਣੇ ਰਜਿਸਟਰਡ ਈਮੇਲ ਤੋਂ ਲਾਗਇਨ ਕਰਨਾ ਹੋਵੇਗਾ ਅਤੇ Nothing Phone (1) ਦੇ ਪ੍ਰੀ ਆਰਡਰ ਨੂੰ ਕਨਫਰਮ ਕਰਨਾ ਹੋਵੇਗਾ। ਇਸ ਤਰ੍ਹਾਂ ਤੁਸੀਂ ਇਸ ਹੈਂਡਸੈੱਟ ਨੂੰ ਖਰੀਦ ਸਕੋਗੇ।
ਫੋਨ ’ਚ 120Hz ਰਿਫ੍ਰੈਸ਼ ਰੇਟ ਵਾਲਾ OLED ਪੈਨਲ ਮਿਲੇਗਾ। ਇਸ ਵਿਚ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 778ਜੀ+ ਪ੍ਰੋਸੈਸਰ ਦਿੱਤਾ ਜਾ ਸਕਦਾ ਹੈ। ਫੋਨ ’ਚ 50 ਮੈਗਾਪਿਕਸਲ ਦੇ ਮੇਨ ਲੈੱਨਜ਼ ਵਾਲਾ ਡਿਊਲ ਰੀਅਰ ਕੈਮਰਾ ਹੋਵੇਗਾ। ਇਸ ਵਿਚ 4,500mAh ਦੀ ਬੈਟਰੀ ਅਤੇ 45 ਵਾਟ ਦੀ ਫਾਸਟ ਚਾਰਜਿੰਗ ਮਿਲੇਗੀ। ਫੋਨ ਐਂਡਰਾਇਡ 12 ’ਤੇ ਬੇਸਡ Nothing OS ’ਤੇ ਕੰਮ ਕਰੇਗਾ।