ਚੀਨ ਨੂੰ ਇਕ ਹੋਰ ਝਟਕਾ, ਨੋਕੀਆ ਨੇ ਭਾਰਤ ’ਚ ਸ਼ੁਰੂ ਕੀਤਾ 5G ਉਪਕਰਣਾਂ ਦਾ ਪ੍ਰੋਡਕਸ਼ਨ

Tuesday, Dec 08, 2020 - 05:28 PM (IST)

ਚੀਨ ਨੂੰ ਇਕ ਹੋਰ ਝਟਕਾ, ਨੋਕੀਆ ਨੇ ਭਾਰਤ ’ਚ ਸ਼ੁਰੂ ਕੀਤਾ 5G ਉਪਕਰਣਾਂ ਦਾ ਪ੍ਰੋਡਕਸ਼ਨ

ਗੈਜੇਟ ਡੈਸਕ– ਦੂਰਸੰਚਾਰ ਉਪਕਰਣ ਕੰਪਨੀ ਨੋਕੀਆ ਨੇ ਭਾਰਤ ’ਚ 5ਜੀ ਉਪਕਰਣਾਂ ਦਾ ਪ੍ਰੋਡਕਸ਼ਨ ਸ਼ੁਰੂ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਕਿ ਇਨ੍ਹਾਂ ਉਪਕਰਣਾਂ ਨੂੰ ਉਨ੍ਹਾਂ ਦੇਸ਼ਾਂ ’ਚ ਭੇਜਿਆ ਜਾ ਰਿਹਾ ਹੈ ਜੋ ਅਗਲੀ ਪੀੜ੍ਹੀ ਦੀ ਤਕਨੀਕ ਨੂੰ ਸ਼ੁਰੂ ਕਰਨ ਦੇ ਪੇਸ਼ਗੀ ਪੜਾਅ ’ਚ ਹਨ। ਭਾਰਤ ’ਚ 5ਜੀ ਸੇਵਾਵਾਂ ਦੀ ਸ਼ੁਰੂਆਤ ਸਪੈਕਟਰਮ ਦੀ ਨਿਲਾਮੀ ’ਤੇ ਨਿਰਭਰ ਕਰੇਗੀ ਕਿਉਂਕਿ ਦੂਰਸੰਚਾਰ ਆਪਰੇਟਰਾਂ ਨੂੰ ਦੇਸ਼ ’ਚ 5ਜੀ ਸੇਵਾ ਸ਼ੁਰੂ ਕਰਨ ਲਈ ਅਨੁਕੂਲ ਵਾਇਰਲੈੱਸ ਫ੍ਰੀਕਵੈਂਸੀ ਦੀ ਲੋੜ ਹੋਵੇਗੀ। 
ਨੋਕੀਆ ਦੇ ਸੀਨੀਅਰ ਉਪ-ਪ੍ਰਧਾਨ  ਅਤੇ ਭਾਰਤੀ ਬਾਜ਼ਾਰ ਦੇ ਪ੍ਰਮੁੱਖ ਸੰਜੇ ਮਲਿਕ ਨੇ ਮੰਗਲਵਾਰ ਨੂੰ ਬਿਆਨ ’ਚ ਕਿਹਾ ਕਿ ਅਸੀਂ ਭਾਰਤ ’ਚ ਸਭ ਤੋਂ ਪਹਿਲਾਂ 5ਜੀ ਐੱਨ.ਆਰ. ਦਾ ਨਿਰਮਾਣ ਕਰਨ ਵਾਲਿਆਂ ’ਚੋਂ ਹਾਂ। ਇਸ ਤੋਂ ਇਲਾਵਾ ਅਸੀਂ ਐਮਮਿਨੋ ਦਾ ਵੀ ਉਤਪਾਦਨ ਕੀਤਾ ਹੈ। ਇਹ ਸਾਡੀ ਉੱਨਤ ਨਿਰਮਾਣ ਸਮਰੱਥਾ ਅਤੇ ਵਧੀਆ ਉਪਕਰਣਾਂ ਦੇ ਨਿਰਮਾਣ ਲਈ ਭਾਰਤ ਦੇ ਹੁਨਰਾਂ ਅਤੇ ਪ੍ਰਤਿਭਾ ਵਿਚ ਵਿਸ਼ਵਾਸ ਦਰਸ਼ਾਉਂਦਾ ਹੈ। ਇਸ ਨਾਲ ਅਸੀਂ ਆਪਰੇਟਰਾਂ ਨੂੰ 5ਜੀ ਸੇਵਾ ਸ਼ੁਰੂ ਕਰਨ ’ਚ ਮਦਦ ਕਰ ਸਕਾਂਗੇ। 

ਕੰਪਨੀ ਨੇ ਕਿਹਾ ਕਿ ਨੋਕੀਆ ਨੇ ਭਾਰਤ ’ਚ ਸਬ ਤੋਂ ਪਹਿਲਾਂ 5ਜੀ ਨਿਊ ਰੇਡੀਓ ਦਾ ਨਿਰਮਾਣ ਕੀਤਾ ਹੈ। ਹੁਣ ਕੰਪਨੀ ਨੋਕੀਆ ਏਅਰਸਕੇਲ ਮੈਸਿਵ ਮਲਟੀਪਲ ਇਨਪੁਟ ਮਲਟੀਪਲ ਆਊਟਪੁਟ (ਐਮਮਿਮੋ) ਹੱਲ ਦਾ ਉਤਪਾਦਨ ਕਰ ਰਹੀ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਨੋਕੀਆ ਦੇ ਚੇਨਈ ਕਾਰਖਾਨੇ ’ਚ ਨਵੇਂ 5ਜੀ ਮੈਸਿਵ ਮਿਮੋ ਉਪਕਰਣ ਦਾ ਨਿਰਮਾਣ ਹੋ ਰਿਹਾ ਹੈ। ਇਨ੍ਹਾਂ ਉਪਕਰਣਾਂ ਨੂੰ ਉਨ੍ਹਾਂ ਦੇਸ਼ਾਂ ’ਚ ਭੇਜਿਆ ਜਾ ਰਿਹਾ ਹੈ ਜੋ 5ਜੀ ਨੈੱਟਵਰਕ ਸ਼ੁਰੂ ਕਰਨ ਦੇ ਪੇਸ਼ਗੀ ਪੜਾਅ ’ਚ ਹਨ। ਦੱਸ ਦੇਈਏ ਕਿ ਭਾਰਤ ’ਚ ਚੱਲ ਰਹੇ ਇੰਡੀਆ ਮੋਬਾਇਲ ਕਾਂਗਰਸ 2020 ’ਚ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਅਗਲੇ ਸਾਲ ਯਾਨੀ 2021 ਦੀ ਦੂਜੀ ਛਮਾਹੀ ’ਚ ਸਵਦੇਸ਼ੀ 5ਜੀ ਤਕਨੀਕ ਲਾਂਚ ਕਰਨ ਦੀ ਤਿਆਰੀ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਰਿਲਾਇੰਸ ਜੀਓ ਦੀ 5ਜੀ ਤਕਨੀਕ ਨੂੰ ਸਵਦੇਸ਼ੀ ਦੱਸਿਆ। ਮੁਕੇਸ਼ ਅੰਬਾਨੀ ਨੇ ਕਿਹਾ ਕਿ ਜੀਓ ਦੀ ਸਵਦੇਸ਼ੀ 5ਜੀ ਤਕਨੀਕ ਪ੍ਰਧਾਨ ਮੰਤਰੀ ਦੇ ਆਤਮਨਿਰਭਰ ਭਾਰਤ ਮਿਸ਼ਨ ਦੀ ਸਫਲਤਾ ਦਾ ਗਵਾਹ ਹੈ। 


author

Rakesh

Content Editor

Related News