ਨੋਕੀਆ ਨੇ 5G ਬੇਸ ਸਟੇਸ਼ਨ ਦਾ ਉਤਪਾਦਨ ਕੀਤਾ ਸ਼ੁਰੂ

11/15/2017 3:00:25 PM

ਜਲੰਧਰ-ਫਿਨਿਸ਼ ਟੈਲੀਕਾਮ ਗਿਅਰ ਨਿਰਮਾਤਾ ਨੋਕੀਆ ਨੇ ਕਿਹਾ ਹੈ ਕਿ ਉਸ ਨੇ ਚੇੱਨਈ facility ਤੋਂ ਭਾਰਤ 'ਚ ਆਪਣੇ 5 ਜੀ ਮਲਟੀਬੈਂਡ ਬੇਸ ਸਟੇਸ਼ਨ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ ਅਤੇ ਇਹ ਅਗਲੇ ਹਫਤੇ ਤੱਕ ਕੁਝ ਗਲੋਬਲੀ ਯੂਜ਼ਰਸ ਨੂੰ ਉਤਪਾਦਨ ਸ਼ਿਪਿੰਗ ਸ਼ੁਰੂ ਕਰ ਦੇਵੇਗਾ। ਚੇਨਈ ਫੈਕਟਰੀ ਸਾਲ 2008 'ਚ ਸਥਾਪਿਤ ਕੀਤਾ ਗਿਆ ਸੀ, ਜੋ ਕਿ ਨੋਕੀਆ ਦਾ ਸਭ ਤੋਂ ਵੱਡਾ ਉਤਪਾਦਨ ਇਕਾਈ ਹੈ। ਘਰੇਲੂ ਅਤੇ ਗੋਲਬਲੀ ਦੋਵਾਂ ਬਾਜ਼ਾਰਾਂ ਦੀ ਸੇਵਾ ਨਾਲ ਲਗਭਗ ਸਾਰੇ ਆਫ ਰੇਡੀਓ ਬੇਸ ਸਟੇਸ਼ਨ ਨੇ ਗੋਲਬਲੀ ਬਾਜ਼ਾਰਾਂ 'ਚ ਨਿਰਯਾਤ ਕੀਤਾ ਹੈ।

ਨੋਕੀਆ ਦੇ ਚੀਫ ਆਪਰੇਟਿੰਗ ਆਫਿਸਰ Monika Maurer ਨੇ ਕਿਹਾ ਹੈ ਕਿ 9 ਸਾਲ ਤੋਂ ਇਸ ਫੈਕਟਰੀ ਨੇ ਨਵੀਂ ਟੈਕਨਾਲੌਜੀ ਨੂੰ ਤੇਜ਼ ਰਫਤਾਰ ਪ੍ਰਦਾਨ ਕਰਨ ਲਈ ਕਈ ਟੈਲਕੋਸ ਦੀ ਮਦਦ ਕੀਤੀ ਹੈ। Monika Maurer ਚੇਨਈ 'ਚ ਨੋਕੀਆ ਦੇ ਖੋਜ ਅਤੇ ਵਿਕਾਸ ਕੇਂਦਰਾਂ ਦੇ ਸੰਥਾਪਕਾਂ 'ਚ ਇਕ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕੰਪਨੀ ਦਾ ਧਿਆਨ ਹੁਣ ਸਪਲਾਈ ਚੇਨ ਨੂੰ ਬਦਲਣ 'ਤੇ ਵੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਆਪਣੀ ਸਪਲਾਈ ਚੇਨ ਨੂੰ ਬਦਲਣ ਦੇ ਮੱਧ 'ਚ ਹੈ।

ਇਸ ਸਾਲ ਦੇ ਮੱਧ 'ਚ ਖਬਰ ਸਾਹਮਣੇ ਆਈ ਸੀ ਕਿ ਨੋਕੀਆ ਅਤੇ BSNL ਭਾਰਤ 'ਚ 5G ਈਕੋ-ਸਿਸਟਮ ਦਾ ਨਿਰਮਾਣ ਕਰਨ ਲਈ ਆਪਸ 'ਚ ਸਾਂਝੇਦਾਰੀ ਕੀਤੀ ਹੈ। ਇਸ ਸਾਂਝੇਦਾਰੀ ਦੇ ਰਾਹੀਂ ਆਸ਼ਾ ਕੀਤੀ ਜਾ ਰਹੀਂ ਹੈ ਕਿ ਜਲਦ ਹੀ 5G ਈਕੋ-ਸਿਸਟਮ ਨੂੰ ਭਾਰਤ 'ਚ ਦੇਖਿਆ ਜਾਵੇਗਾ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਇਸ ਸਾਂਝੇਦਾਰੀ 'ਚ ਨੋਕੀਆ BSNL ਨੂੰ ਮਦਦ ਕਰਨ ਵਾਲਾ ਹੈ।

ਇਸ 'ਚ ਨੋਕੀਆ ਦਾ ਏਅਰ ਸਕੇਲ ਰੇਡੀਓ ਐਕਸੈਸ ਪੋਰਟਫੋਲਿਓ ਅਤੇ ਏਅਰਫ੍ਰੇਮ ਡਾਟਾ ਸੈਂਟਰ ਪਲੇਟਫਾਰਮ ਵੀ ਸ਼ਾਮਿਲ ਕੀਤਾ ਜਾਵੇਗਾ, ਜਿਸ ਤੋਂ ਬ੍ਰਾਂਡਬੈਂਡ ਦਾ ਵਿਸਤਾਰ ਹੋ ਸਕੇ, Reliability ਮਜ਼ਬੂਤ ਹੋ ਸਕੇ, ਨਾਲ ਹੀ ਕਮਿਊਨੀਕੇਸ਼ਨ ਦੇ ਲੈਵਲ ਨੂੰ ਬਹੁਤ ਵੱਡੇ ਪੈਮਾਨੇ 'ਤੇ ਸੁਧਾਰਿਆ ਜਾ ਸਕੇ।


Related News