MWC 2017 ''ਚ ਨੋਕੀਆ ਪੇਸ਼ ਕਰ ਸਕਦੀ ਹੈ ਆਪਣਾ ਨਵਾਂ ਟੈਬਲੇਟ

Thursday, Feb 09, 2017 - 05:37 PM (IST)

MWC 2017 ''ਚ ਨੋਕੀਆ ਪੇਸ਼ ਕਰ ਸਕਦੀ ਹੈ ਆਪਣਾ ਨਵਾਂ ਟੈਬਲੇਟ
ਜਲੰਧਰ- ਦੁਨੀਆ ਭਰ ਦੀਆਂ ਸਮਾਰਟਫੋਨ ਕੰਪਨੀਆਂ ਅਤੇ ਇਲੈਕਟ੍ਰੋਨਿਕ ਗੈਜੇਟਸ ਦਾ ਸਭ ਤੋਂ ਵੱਡਾ ਮੇਲਾ ਮਤਲਬ ਮੋਬਾਇਲ ਵਰਲਡ ਕਾਂਗਰਸ 27 ਫਰਵਰੀ ਨੂੰ ਸ਼ੁਰੂ ਹੋਣ ਜਾ ਰਿਹਾ ਹੈ। ਸਮਾਰਟਫੋਨ ਕੰਪਨੀਆਂ ਇਸ ਈਵੈਂਟ ''ਚ ਆਪਣੇ ਇਕ ਤੋਂ ਵੱਧ ਇਕ ਸ਼ਾਨਦਾਰ ਪ੍ਰਾਡਕਟ ਲਾਂਚ ਕਰਨ ਵਾਲੀਆਂ ਹਨ। ਹਾਲ ਹੀ ''ਚ ਮਿਲੀ ਜਾਣਕਾਰੀ ਮੁਤਾਬਕ ਨੋਕੀਆ ਇਸ ਈਵੈਂਟ ''ਚ ਆਪਣੇ 18.4-ਇੰਚ ਦੀ ਸ਼ਾਨਦਾਰ ਡਿਸਪਲੇ ਵਾਲੇ ਟੈਬਲੇਟ ਦਾ ਐਲਾਨ ਕਰ ਸਕਦੀ ਹੈ। 
GFX ਬੈਂਚ ''ਤੇ ਲਿਸਟ ਹੋਈ ਜਾਣਕਾਰੀ ਲਿਸਟ ਹੋਈ ਜਾਣਕਾਰੀ ਮੁਤਾਬਕ ਨੋਕੀਆ ਦੇ ਇਸ ਟੈਬਲੇਟ ''ਚ 2.2 ਗੀਗਾਹਰਟਜ਼ ਆਕਟਾ-ਕੋਰ ਕੁਆਲਕਾਮ ਪ੍ਰੋਸੈਸਰ ਮੌਜੂਦ ਹੋਵੇਗਾ ਅਤੇ ਇਹ ਐਡਰੀਨੋ 540 ਜੀ.ਪੀ.ਯੂ. ਨਾਲ ਲੈਸ ਹੋਵੇਗਾ। ਇਸ ਦੇ ਨਾਲ ਹੀ ਇਸ ਡਿਵਾਈਸ ''ਚ 18.4-ਇੰਚ ਦੀ 2ਕੇ ਰੈਜ਼ੋਲਿਊਸ਼ਨ ਵਾਲੀ ਡਿਸਪਲੇ ਹੋਵੇਗੀ ਜਿਸ ਦਾ ਪਿਕਸਲ ਰੈਜ਼ੋਲਿਊਸ਼ਨ 2560x1440 ਪਿਕਸਲ ਹੋਵੇਗਾ। ਇਸ ਤੋਂ ਇਲਾਵਾ ਨੋਕੀਆ ਦੇ ਇਸ ਟੈਬਲੇਟ ''ਚ 4ਜੀ.ਬੀ. ਦੀ ਰੈਮ ਅਤੇ 64ਜੀ.ਬੀ. ਦੀ ਇੰਟਰਨਲ ਸਟੋਰੇਜ ਹੋਵੇਗੀ। 
ਨੋਕੀਆ ਟੈਬਲੇਟ ''ਚ ਮੌਜੂਦ ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ ਇਸ ਵਿਚ 12 ਮੈਗਾਪਿਕਸਲ ਦਾ ਰਿਅਰ ਅਤੇ 12 ਮੈਗਾਪਿਕਸਲ ਦਾ ਹੀ ਫਰੰਟ ਫੇਸਿੰਗ ਕੈਮਰਾ ਮੌਜੂਦ ਹੋਵੇਗਾ। ਇਹ ਵਾਈ-ਫਾਈ, ਬਲੂਟੁੱਥ, ਜੀ.ਪੀ.ਐੱਸ. ਵਰਗੇ ਫੀਚਰਜ਼ ਨਾਲ ਵੀ ਲੈਸ ਹੋਵੇਗਾ।

Related News