ਹੁਣ ਫੇਸਬੁੱਕ ਮੈਸੇਂਜਰ ''ਤੇ ਉਪਲੱਬਧ ਹੋਈ ਤੁਹਾਡੀ ਪਸੰਦੀਦਾ ਸਨੇਕ ਗੇਮ

Monday, Feb 27, 2017 - 05:54 PM (IST)

ਜਲੰਧਰ- ਪਿਛਲੇ ਕੁਝ ਦਹਾਕੇ ਤੋਂ ਫੀਚਰ ਫੋਨਜ਼ ''ਚ ਸਭ ਤੋਂ ਪ੍ਰਸਿੱਧ ਰਹੀ ਸਨੇਕ ਗੇਮ ਨੂੰ ਹੁਣ ਐੱਚ.ਐੱਮ.ਡੀ. ਗਲੋਬਲ ਨੇ ਐੱਮ.ਡਬਲਯੂ.ਸੀ. 2017 ਈਵੈਂਟ ''ਚ ਫੇਸਬੁੱਕ ਮੈਸੇਂਜਰ ਲਈ ਲਾਂਚ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ ਨੋਕੀਆ 3310 (2017) ਨੂੰ ਈਵੈਂਟ ਦੌਰਾਨ ਨਵੇਂ ਅਵਤਾਰ ''ਚ ਨਵੇਂ ਬਟਨ ਅਤੇ ਕਲਰ ਡਿਸਪਲੇ ਦੇ ਨਾਲ ਲਾਂਚ ਕੀਤਾ ਹੈ। ਇਸ ਫੀਚਰ ਫੋਨ ''ਚ ਉਹੀ ਪੁਰਾਣੀ ਸਨੇਗ ਗੇਮ ਨੂੰ ਨਵੇਂ ਲੋਗੋ ਅਤੇ ਨਵੇਂ ਕਲਰ ਦੇ ਨਾਲ ਪੇਸ਼ ਕੀਤਾ ਗਿਆ ਹੈ। 
ਨੋਕੀਆ ਨੇ ਐਲਾਨ ਕਰਕੇ ਇਹ ਜਾਣਕਾਰੀ ਦਿੱਤੀ ਹੈ ਕਿ ਤੁਹਾਡੀ ਪਸੰਦੀਦਾ ਗੇਮ ਹੁਣ ਫੇਸਬੁੱਕ ਮੈਸੇਂਜਰ ਐਪ ''ਤੇ ਵੀ ਮੌਜੂਦ ਹੋਵੇਗੀ। ਜੇਕਰ ਤੁਸੀਂ ਅਜੇ ਆਪਣੇ ਮੈਸੇਂਜਰ ''ਚ ਇਸ ਗੇਮ ਨੂੰ ਨਹੀਂ ਦੇਖ ਪਾ ਰਹੇ ਹੋ ਤਾਂ ਚਿੰਤਾ ਨਾ ਕਰੋ ਜਲਦੀ ਹੀ ਅਪਡੇਟ ਤੁਹਾਡੇ ਕੋਲ ਪਹੁੰਚ ਜਾਵੇਗਾ। ਐੱਚ.ਐੱਮ.ਡੀ. ਗਲੋਬਲ ਨੇ ਈਵੈਂਟ ''ਚ ਨਵੀਂ ਲੁੱਕ ਵਾਲੇ ਨੋਕੀਆ 3310 ਨੂੰ ਲਾਂਚ ਕੀਤਾ ਹੈ ਜਿਸ ਦੀ ਕੀਮਤ 3,500 ਰੁਪਏ ਹੋਵੇਗੀ। ਕੰਪਨੀ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਹ ਫੀਚਰ ਫੋਨ ਅਪ੍ਰੈਲ-ਜੂਨ 2017 ਤੱਕ ਭਾਰਤ ''ਚ ਵਿਕਰੀ ਲਈ ਪਹੁੰਚ ਜਾਵੇਗਾ। ਇਸ ਫੋਨ ''ਚ 22 ਘੰਟਿਆਂ ਦਾ ਟਾਕਟਾਈਮ ਦਿੱਤਾ ਗਿਆ ਹੈ।

Related News