ਸ਼ਾਨਦਾਰ ਫੀਚਰਜ਼ ਨਾਲ ਨੋਕੀਆ ਦਾ ਨਵਾਂ ਸਮਾਰਟਫੋਨ ਲਾਂਚ, ਜਾਣੋ ਖੂਬੀਆਂ

03/16/2020 1:30:04 PM

ਗੈਜੇਟ ਡੈਸਕ– ਐੱਚ.ਐੱਮ.ਡੀ. ਗਲੋਬਲ ਨੇ ਐਤਵਾਰ ਨੂੰ ਆਪਣਾ ਨਵਾਂ ਐਂਟਰੀ ਲੈਵਲ ਸਮਾਰਟਫੋਨ ਨੋਕੀਆ ਸੀ2 ਲਾਂਚ ਕਰ ਦਿੱਤਾ ਹੈ। ਪਿਛਲੇ ਦਿਨੀਂ ਨੋਕੀਆ ਸੀ2 ਨੂੰ ਲੈ ਕੇ ਕੁਝ ਮੀਡੀਆ ਰਿਪੋਰਟਾਂ ਸਾਹਮਣੇ ਆਈਆਂ ਸਨ। ਨੋਕੀਆ ਸੀ2 ਇਕ ਐਂਡਰਾਇਡ ਪਾਈ ਗੋਅ ਸਮਾਰਟਫੋਨ ਹੈ ਜਿਸ ਨੂੰ ਖਾਸਤੌਰ ’ਤੇ ਉਨ੍ਹਾਂ ਲੋਕਾਂ ਲਈ ਲਾਂਚ ਕੀਤਾ ਗਿਆ ਹੈ ਜੋ ਫੀਚਰ ਫੋਨ ਤੋਂ ਸਮਾਰਟਫੋਨ ’ਤੇ ਅਪਗ੍ਰੇਡ ਹੋਣਾ ਚਾਹੁੰਦੇ ਹਨ। ਨੋਕੀਆ ਦਾ ਇਹ ਫੋਨ 4ਜੀ ਸੁਪੋਰਟ ਕਰੇਗਾ। ਨੋਕੀਆ ਦਾ ਇਹ ਨਵਾਂ ਹੈਂਡਸੈੱਟ ਨੋਕੀਆ ਸੀ1 ਦਾ ਅਪਗ੍ਰੇਡਿਡ ਮਾਡਲ ਹੈ। 

ਦੱਸ ਦੇਈਏ ਕਿ ਕੰਪਨੀ ਨੇ ਆਪਣੀ ਵੈੱਬਸਾਈਟ ’ਤੇ ਨਵੇਂ ਐਂਡਰਾਇਡ ਸਮਾਰਟਫੋਨ ਨੋਕੀਆ ਸੀ2 ਲਈ ਅਲੱਗ ਪੇਜ ਬਣਾ ਦਿੱਤਾ ਹੈ। ਇਸ ਤੋਂ ਇਲਾਵਾ ਫੋਨ ਦੀ ਇਕ ਵੀਡੀਓ ਵੀ ਨੋਕੀਆ ਨੇ ਪੋਸਟ ਕੀਤੀ ਹੈ।

Nokia C2 ਦੇ ਫੀਚਰਜ਼
ਨੋਕੀਆ ਸੀ2 ਸਮਾਰਟਫੋਨ ’ਚ 5.7 ਇੰਚ ਦੀ ਐੱਚ.ਡੀ.+ ਸਕਰੀਨ ਹੈ। ਫੋਨ ਐਂਡਰਾਇਡ 9 ਪਾਈ ਦੇ ਐਂਡਰਾਇਡ ਗੋਅ ਵਰਜ਼ਨ ’ਤੇ ਚਲਦਾ ਹੈ। ਇਸ ਵਿਚ 1 ਜੀ.ਬੀ. ਰੈਮ ਹੈ। ਇਨਬਿਲਟ ਸਟੋਰੇਜ ਲਈ 16 ਜੀ.ਬੀ. ਦਾ ਆਪਸ਼ਨ ਮਿਲਦਾ ਹੈ। ਹਾਲਾਂਕਿ, ਮੈਮਰੀ ਕਾਰਡ ਰਾਹੀਂ ਸਟੋਰੇਜ ਨੂੰ ਵਧਾਇਆ ਜਾ ਸਕਦਾ ਹੈ। ਫੋਨ ’ਚ ਕਵਾਡ ਕੋਰ 1.4 ਗੀਗਾਹਰਟਜ਼ ਪ੍ਰੋਸੈਸਰ ਹੈ। 

ਫੋਟੋਗ੍ਰਾਫੀ ਲਈ ਫੋਨ ’ਚ ਐੱਲ.ਈ.ਡੀ. ਫਲੈਸ਼ ਦੇ ਨਾਲ 5 ਮੈਗਾਪਿਕਸਲ ਦਾ ਰੀਅਰ ਕੈਮਰਾ ਹੈ। ਸੈਲਫੀ ਲਈ ਫੋਨ ’ਚ 5 ਮੈਗਾਪਿਕਸਲ ਦਾ ਕੈਮਰਾ ਮਿਲਦਾ ਹੈ। ਫੋਨ ’ਚ ਕੁਨੈਕਟੀਵਿਟੀ ਲਈ 3.5mm ਹੈੱਡਫੋਨ ਜੈੱਕ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਮਾਈਕ੍ਰੋ-ਯੂ.ਐੱਸ.ਬੀ. ਪੋਰਟ ਵੀ ਹੈ। ਇਹ ਡਿਵਾਈਸ ਗੂਗਲ ਅਿਸਸਟੈਂਟ ਬਟਨ ਦੇ ਨਾਲ ਆਉਂਦਾ ਹੈ। ਇਸ ਤੋਂ ਇਲਾਵਾ ਵਾਈ-ਫਾਈ, ਬਲੂਟੁੱਥ, ਐੱਫ.ਐੱਮ. ਰੇਡੀਓ ਅਤੇ ਜੀ.ਪੀ.ਐੱਸ. ਵਰਗੇ ਫੀਚਰਜ਼ ਵੀ ਹਨ। ਨੋਕੀਆ ਸੀ2 ’ਚ ਐਂਬੀਅੰਟ ਲਾਈਟ ਸੈਂਸਰ, ਪ੍ਰਾਕਸੀਮਿਟੀ ਸੈਂਸਰ, ਐਕਸਲੈਰੋਮੀਟਰ ਵੀ ਦਿੱਤੇ ਗਏ ਹਨ। 

ਹੈਂਡਸੈੱਟ ਨੂੰ ਸਿਆਨ ਅਤੇ ਬਲੈਕ ਦੋ ਰੰਗਾਂ ’ਚ ਉਪਲੱਬਧ ਕਰਵਾਇਆ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ 2800mAh ਦੀ ਬੈਟਰੀ ਦਿੱਤੀ ਗਈ ਹੈ ਜੋ 5 ਵਾਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ। ਗੌਰ ਕਰਨ ਵਾਲੀ ਗੱਲ ਹੈ ਕਿ ਅਜੇ ਐੱਚ.ਐੱਮ.ਡੀ. ਗਲੋਬਲ ਨੇ ਨੋਕੀਆ ਸੀ2 ਦੀ ਕੀਮਤ ਅਤੇ ਉਪਲੱਬਧਤਾ ਦੀ ਜਾਣਕਾਰੀ ਨਹੀਂ ਦਿੱਤੀ। ਪਰ ਇਸ ਵਿਚ ਫੀਚਰਜ਼ ਐਂਟਰੀ-ਲੈਵਲ ਹਨ, ਇਸ ਲਈ ਕੀਮਤ ਵੀ ਘੱਟ ਹੋਣ ਦੀ ਉਮੀਦ ਹੈ। 


Related News