ਅੱਜ ਲਾਂਚ ਹੋ ਸਕਦਾ ਹੈ Nokia 8 ਸਮਾਰਟਫੋਨ, ਜਾਣੋ ਕੀਮਤ

08/16/2017 10:29:15 AM

ਜਲੰਧਰ-  ਅੱਜ ਲੰਡਨ 'ਚ ਹੋਣ ਵਾਲੇ ਇਕ ਪ੍ਰੈੱਸ ਈਵੈਂਟ 'ਚ HMD ਗਲੋਬਲ ਆਪਣੇ ਨੋਕੀਆ 8 ਸਮਾਰਟਫੋਨ ਨੂੰ ਲਾਂਚ ਕਰ ਸਕਦਾ ਹੈ। ਇਸ ਲਿਸਟ 'ਚ ਨੋਕੀਆ 8 ਤੋਂ ਇਲਾਵਾ ਨੋਕੀਆ 2, ਨੋਕੀਆ 7, ਅਤੇ ਨੋਕੀਆ 9 ਵੀ ਸ਼ਾਮਿਲ ਹਨ। ਲੰਡਨ 'ਚ ਹੋਣ ਵਾਲੇ ਈਵੈਂਟ 'ਚ ਲਾਈਵ ਸਟ੍ਰੀਮ ਵੀ ਕੀਤਾ ਜਾਣ ਵਾਲਾ ਹੈ। ਅੱਜ ਪੇਸ਼ ਹੋਣ ਨਾਲ ਹੀ ਇਹ ਸਮਾਰਟਫੋਨ ਉਪਲੱਬਧ ਵੀ ਹੋ ਜਾਵੇਗਾ। ਇਸ ਸਮਾਰਟਫੋਨ ਦੀ ਕੀਮਤ ਲਗਭਗ £500 ਹੋ ਸਕਦੀ ਹੈ। 
ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ 'ਚ 5.3 ਇੰਚ ਦੀ ਕਵਾਡ ਐੱਚ. ਡੀ. ਡਿਸਪਲੇਅ ਹੋਣ ਵਾਲੀ ਹੈ। ਇਹ ਸਮਾਰਟਫੋਨ ਦੋ ਵੇਰੀਐਂਟ 'ਚ ਲਾਂਚ ਹੋ ਸਕਦਾ ਹੈ, ਜਿਸ 'ਚ ਇਕ ਵੇਰੀਐਂਟ 'ਚ 4 ਜੀ. ਬੀ. ਰੈਮ ਅਤੇ ਦੂਜੇ 'ਚ 64 ਜੀ. ਬੀ. ਰੈਮ ਹੋ ਸਕਦੀ ਹੈ ਅਤੇ 64 ਜੀ. ਬੀ. ਦੀ ਇੰਟਰਨਲ ਸਟੋਰੇਜ ਹੋਵੇਗੀ। ਇਸ ਤੋਂ ਇਲਾਵਾ ਐਕਸਪੈਂਡੇਬਲ ਸਟੋਰੇਜ ਲਈ ਮਾਈਕ੍ਰੋ ਐੱਸ. ਡੀ. ਕਾਰਡ ਸਪਰੋਟ ਉਪਲੱਬਧ ਹੈ। 
ਰੋਮਨੀਆ 'ਚ ਇਸ ਸਮਾਰਟਫੋਨ ਨੂੰ €515- €520 ਦੀ ਕੀਮਤ ਨਾਲ ਲਾਂਚ ਕੀਤਾ ਜਾ ਸਕਦਾ ਹੈ। ਭਾਰਤ 'ਚ ਇਸ ਸਮਾਰਟਫੋਨ ਦੀ ਕੀਮਤ 39,000 ਰੁਪਏ ਤੋਂ 45,000 ਰੁਪਏ ਦੇ ਕਰੀਬ ਲਾਂਚ ਕੀਤਾ ਜਾ ਸਕਦਾ ਹੈ। ਇਸ ਫੋਨ 'ਚ ਕਵਾਲਕਮ ਦੇ ਨਵੇਂ ਸਨੈਪਡ੍ਰੈਗਨ 835 ਚਿੱਪਸੈੱਟ 'ਤੇ ਪੇਸ਼ ਹੋਵੇਗਾ। ਇਸ ਫੋਨ ਨੂੰ ਸਿਲਵਰ, ਕਾਪਰ, ਸਟੀਲ ਅਤੇ ਗੋਲਡ ਕਲਰ ਆਪਸ਼ਨ 'ਚ ਪੇਸ਼ ਕੀਤਾ ਜਾ ਸਕਦਾ ਹੈ। ਇਸ ਸਮਾਰਟਫੋਨ 'ਚ ਐਂਡ੍ਰਾਇਡ 7.1.1 ਨੂਗਟ ਦਿੱਤਾ ਜਾ ਸਕਦਾ ਹੈ।


Related News