ਫ਼ਵਾਦ ਖ਼ਾਨ ਦੇ 8 ਸਾਲਾਂ ਬਾਅਦ ਇਸ ਸੀਰੀਜ਼ ਰਾਹੀਂ ਕੀਤੀ ਵਾਪਸੀ, ਜਾਣੋ

06/19/2024 4:52:44 PM

ਮੁੰਬਈ- ਭਾਰਤ 'ਚ ਪਾਕਿਸਤਾਨ ਦੇ ਚਹੇਤੇ ਅਦਾਕਾਰ ਫ਼ਵਾਦ ਖ਼ਾਨ ਦੇ ਪ੍ਰਸ਼ੰਸਕਾਂ ਲਈ ਇੱਕ ਬਹੁਤ ਹੀ ਰੋਮਾਂਚਕ ਖਬਰ ਹੈ। ਉਨ੍ਹਾਂ ਦੀ ਨਵੀਂ ਸੀਰੀਜ਼ 'ਬਰਜ਼ਾਖ' ਜਲਦ ਹੀ ਭਾਰਤ ਸਮੇਤ ਦੁਨੀਆਂ ਭਰ ਦੇ ਪਰਦੇ 'ਤੇ ਆਉਣ ਵਾਲੀ ਹੈ। ਭਾਵੇਂ ਇਹ ਥੋੜ੍ਹੇ ਸਮੇਂ ਲਈ ਹੋਵੇ, ਫ਼ਵਾਦ ਨੇ ਕੁਝ ਬਾਲੀਵੁੱਡ ਫ਼ਿਲਮਾਂ 'ਚ ਆਪਣਾ ਬਹੁਤ ਨਾਮ ਕਮਾਇਆ। ਭਾਰਤੀ ਪ੍ਰਸ਼ੰਸਕਾਂ ਨੂੰ ਕਈ ਸਾਲਾਂ ਬਾਅਦ ਅਦਾਕਾਰ ਨੂੰ ਪਰਦੇ 'ਤੇ ਦੇਖਣ ਦਾ ਮੌਕਾ ਮਿਲ ਰਿਹਾ ਹੈ। 'ਬਰਜ਼ਾਖ' ਸੀਰੀਜ਼ ਨੂੰ OTT 'ਪਲੇਟਫਾਰਮ ਜ਼ੀ5' ਅਤੇ 'ਜ਼ੀ ਜ਼ਿੰਦਗੀ' ਦੇ ਯੂਟਿਊਬ ਚੈਨਲ 'ਤੇ ਸਟ੍ਰੀਮ ਕੀਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ- ਟਰੇਨ ਤੋਂ ਸ਼ੁਰੂ ਹੋਈ ਅਲਕਾ ਯਾਗਨਿਕ ਦੀ ਪ੍ਰੇਮ ਕਹਾਣੀ, ਵਿਆਹ ਮਗਰੋਂ ਵੀ ਪਤੀ ਤੋਂ ਕਿਉਂ ਰਹਿ ਰਹੀ ਹੈ ਵੱਖ?

ਫ਼ਵਾਦ ਖ਼ਾਨ ਨੇ ਫ਼ਿਲਮ 'ਖੂਬਸੂਰਤ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। 2014 'ਚ ਰਿਲੀਜ਼ ਹੋਈ ਇਸ ਫ਼ਿਲਮ 'ਚ ਅਦਾਕਾਰਾ ਨਾਲ ਸੋਨਮ ਕਪੂਰ ਵੀ ਸੀ। ਹਰ ਕੋਈ ਫ਼ਵਾਦ ਦੀ ਖੂਬਸੂਰਤੀ ਦਾ ਦੀਵਾਨਾ ਹੋ ਗਿਆ ਸੀ। ਉਨ੍ਹਾਂ ਨੂੰ ਫਿਲਮਫੇਅਰ ਬੈਸਟ ਡੈਬਿਊ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਅਦਾਕਾਰ ਕਰਨ ਜੌਹਰ ਦੀ ਫ਼ਿਲਮ 'ਕਪੂਰ ਐਂਡ ਸੰਨਜ਼', 'ਐ ਦਿਲ ਹੈ ਮੁਸ਼ਕਿਲ' 'ਚ ਨਜ਼ਰ ਆਏ। ਅਦਾਕਾਰ ਨੇ ਕਈ ਹੋਰ ਫ਼ਿਲਮਾਂ ਵੀ ਸਾਈਨ ਕੀਤੀਆਂ ਸਨ, ਪਰ ਪਾਕਿਸਤਾਨੀ ਕਲਾਕਾਰਾਂ ਦੇ ਭਾਰਤ 'ਚ ਕੰਮ ਕਰਨ 'ਤੇ ਪਾਬੰਦੀ ਲੱਗ ਗਈ ਸੀ ਅਤੇ ਉਨ੍ਹਾਂ ਨੂੰ ਪਾਕਿਸਤਾਨ ਪਰਤਣਾ ਪਿਆ ਸੀ। ਪਰ ਪਾਬੰਦੀ ਦੇ 8 ਸਾਲ ਬਾਅਦ ਵੀ ਫ਼ਵਾਦ ਦੀ ਫੈਨ ਫਾਲੋਇੰਗ 'ਚ ਕੋਈ ਕਮੀ ਨਹੀਂ ਆਈ ਹੈ। ਅੱਜ ਵੀ ਲੋਕ ਉਸ ਦੀਆਂ ਫ਼ਿਲਮਾਂ ਦੇਖਣ ਦਾ ਇੰਤਜ਼ਾਰ ਕਰਦੇ ਹਨ।

ਇਹ ਖ਼ਬਰ ਵੀ ਪੜ੍ਹੋ- ਕਰੀਨਾ ਕਪੂਰ ਦੇ ਬੇਟੇ ਤੈਮੂਰ ਦਾ 50 ਲੋਕਾਂ ਨੇ ਕੀਤਾ ਪਿੱਛਾ! ਜਾਨਣ ਤੋਂ ਬਾਅਦ ਸੈਫ ਅਲੀ ਨੇ ਕੀਤੀ ਸਖ਼ਤ ਕਾਰਵਾਈ

ZEE5 'ਤੇ ਆਉਣ ਵਾਲੀ ਫ਼ਵਾਦ ਦੀ 'ਬਰਜ਼ਾਖ' ਸੀਰੀਜ਼ ਦੀ ਗੱਲ ਕਰੀਏ ਤਾਂ ਇਹ 19 ਜੁਲਾਈ ਤੋਂ ਸਟ੍ਰੀਮ ਕੀਤੀ ਜਾਵੇਗੀ। ਇਸ ਸੀਰੀਜ਼ 'ਚ ਉਨ੍ਹਾਂ ਦੇ ਨਾਲ ਪਾਕਿਸਤਾਨ ਦੀ ਮਸ਼ਹੂਰ ਅਦਾਕਾਰਾ ਸਨਮ ਸਈਦ ਵੀ ਮੁੱਖ ਭੂਮਿਕਾ 'ਚ ਹੈ। ਬਰਜ਼ਾਖ 76 ਸਾਲ ਦੇ ਇਕੱਲੇ ਆਦਮੀ ਦੀ ਜ਼ਿੰਦਗੀ ਨੂੰ ਦਰਸਾਉਂਦਾ ਹੈ। ਉਹ ਆਪਣੇ ਵਿਛੜੇ ਬੱਚਿਆਂ ਅਤੇ ਪੋਤੇ-ਪੋਤੀਆਂ ਨੂੰ ਇੱਕ ਉਜਾੜ ਰਿਜੋਰਟ 'ਚ ਇੱਕ ਬਹੁਤ ਹੀ ਅਸਾਧਾਰਨ ਜਸ਼ਨ ਲਈ ਸੱਦਾ ਦਿੰਦਾ ਹੈ। ਇਹ ਉਸ ਦਾ ਆਪਣੇ ਪਹਿਲੇ ਪਿਆਰ ਨਾਲ ਵਿਆਹ ਕਰਨ ਦਾ ਮੌਕਾ ਹੈ, ਜੋ ਇੱਕ ਭੂਤ ਹੈ। ਭਾਵਨਾਵਾਂ ਨਾਲ ਭਰਪੂਰ ਇਹ ਕਹਾਣੀ ਦਰਸ਼ਕਾਂ ਨੂੰ ਜ਼ਿੰਦਗੀ ਦੀਆਂ ਬੁਝਾਰਤਾਂ ਬਾਰੇ ਸੋਚਣ ਲਈ ਮਜਬੂਰ ਕਰਦੀ ਹੈ ਕਿ ਮੌਤ ਤੋਂ ਬਾਅਦ ਕੀ ਹੁੰਦਾ ਹੈ। ਇਹ ਪਿਆਰ ਦੇ ਅਟੁੱਟ ਬੰਧਨ ਵੱਲ ਵੀ ਧਿਆਨ ਖਿੱਚਦਾ ਹੈ ਜੋ ਸਾਨੂੰ ਇਕੱਠੇ ਬੰਨ੍ਹਦਾ ਹੈ।

ਇਹ ਖ਼ਬਰ ਵੀ ਪੜ੍ਹੋ- ਸੋਨਾਕਸ਼ੀ ਸਿਨਹਾ ਦੇ ਵਿਆਹ ਵਿਚਾਲੇ ਭਰਾ ਲਵ ਸਿਨਹਾ ਨੇ ਸ਼ੇਅਰ ਕੀਤੀ ਇਹ ਪੋਸਟ, ਫੈਨਜ਼ ਦੀ ਵਧੀ ਚਿੰਤਾ

ਇਸ ਲੜੀਵਾਰ 'ਚ ਪਾਕਿਸਤਾਨ ਦੀ 'ਹੁੰਜ਼ਾ' ਘਾਟੀ ਦੇ ਖ਼ੂਬਸੂਰਤ ਨਜ਼ਾਰਿਆਂ ਤੋਂ ਦਰਸ਼ਕਾਂ ਨੂੰ ਜਾਣੂ ਕਰਵਾਇਆ ਗਿਆ ਹੈ ਅਤੇ ਇੱਥੋਂ ਦੀ ਖ਼ੂਬਸੂਰਤੀ ਨੂੰ ਦਰਸਾਉਂਦੀ ਜ਼ਿੰਦਗੀ ਦੀ ਕਹਾਣੀ ਨੂੰ ਪਰਦੇ 'ਤੇ ਦਰਸਾਇਆ ਗਿਆ ਹੈ। ਇਸ 6 ਐਪੀਸੋਡ ਸੀਰੀਜ਼ 'ਚ ਫ਼ਵਾਦ ਖ਼ਾਨ ਅਤੇ ਸਨਮ ਸਈਦ ਤੋਂ ਇਲਾਵਾ ਸਲਮਾਨ ਸ਼ਾਹਿਦ, ਐੱਮ. ਫਵਾਦ ਖਾਨ, ਇਮਾਨ ਸੁਲੇਮਾਨ, ਖੁਸ਼ਹਾਲ ਖਾਨ, ਫੈਜ਼ਾ ਗਿਲਾਨੀ, ਅਨੀਕਾ ਜ਼ੁਲਫਿਕਾਰ, ਫ੍ਰੈਂਕੋ ਗੁਸਤੀ ਵਰਗੇ ਮਹਾਨ ਕਲਾਕਾਰਾਂ ਨੇ ਕੰਮ ਕੀਤਾ ਹੈ। ਫ਼ਵਾਦ ਅਤੇ ਸਨਮ ਦਾ ਮਸ਼ਹੂਰ ਸ਼ੋਅ 'ਜ਼ਿੰਦਗੀ ਗੁਲਜ਼ਾਰ ਹੈ' ਵੀ 12 ਸਾਲ ਪਹਿਲਾਂ ਮਸ਼ਹੂਰ ਚੈਨਲ ਜ਼ਿੰਦਗੀ 'ਤੇ ਰਿਲੀਜ਼ ਹੋਇਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


DILSHER

Content Editor

Related News