ਪਾਪ-ਅਪ ਸੈਲਫੀ ਕੈਮਰੇ ਦੇ ਨਾਲ ਆ ਸਕਦੈ Nokia 8.2

10/07/2019 1:32:04 PM

ਗੈਜੇਟ ਡੈਸਕ– ਫਿਨਲੈਂਡ ਦੀ ਕੰਪਨੀ ਐੱਚ.ਐੱਮ.ਡੀ. ਗਲੋਬਲ ਇਕ ਨਵਾਂ ਸਮਾਰਟਫੋਨ ਲਾਂਚ ਕਰਨ ਦੀ ਤਿਆਰੀ ’ਚ ਹੈ। ਕੰਪਨੀ ਇਸ ਵਾਰ ਟ੍ਰੈਂਡ ਨੂੰ ਫਾਲੋ ਕਰਦੇ ਹੋਏ ਪਾਪ-ਅਪ ਸੈਲਫੀ ਕੈਮਰੇ ਵਾਲਾ ਸਮਾਰਟਫੋਨ ਲਾਂਚ ਕਰ ਸਕਦੀ ਹੈ। ਰਿਪੋਰਟ ਮੁਤਾਬਕ, ਇਸ ਸਾਲ ਦੇ ਅੰਤ ’ਚ ਕੰਪਨੀ ਨੋਕੀਆ 8.1 ਦਾ ਅਗਲਾ ਵੇਰੀਐਂਟ ਨੋਕੀਆ 8.2 ਲਾਂਚ ਕਰੇਗੀ। ਇਸ ਸਮਾਰਟਫੋਨ ’ਚ ਟਾਪ ਐਂਡ ਸਪੈਸੀਫਿਕੇਸ਼ੰਸ ਦਿੱਤੇ ਜਾਣਗੇ ਅਤੇ ਡਿਜ਼ਾਈਨ ਵੀ ਪ੍ਰੀਮੀਅਮ ਹੋਵੇਗਾ। ਸੈਲਫੀ ਲਈ ਪਾਪ-ਅਪ ਸੈਲਫੀ ਕੈਮਰਾ ਹੋਵੇਗਾ ਅਤੇ ਇਹ ਕੁਆਲਕਾਮ ਸਨੈਪਡ੍ਰੈਗਨ 730 ਦੇ ਨਾਲ ਆ ਸਕਦਾ ਹੈ। ਹਾਲਾਂਕਿ ਨੋਕੀਆ 8.1 ’ਚ ਸਨੈਪਡ੍ਰੈਗਨ 710 ਪ੍ਰੋਸੈਸਰ ਦਿੱਤਾ ਗਿਆ ਸੀ। 

Nokiamob ਦੀ ਇਕ ਰਿਪੋਰਟ ਮੁਤਾਬਕ, ਕੰਪਨੀ ਇਸ ਸੀਰੀਜ਼ ਦੇ ਸਮਾਰਟਫੋਨ ਦੇ ਨਾਲ ਸਨੈਪਡ੍ਰੈਗਨ 7XX ਸੀਰੀਜ਼ ਦਿੰਦੀ ਰਹੇਗੀ ਅਤੇ ਉਮੀਦ ਜਤਾਈ ਗਈ ਹੈ ਕਿ ਇਸ ਸਮਾਰਟਫੋਨ ’ਚ ਸਨੈਪਡ੍ਰੈਗਨ 735 ਪ੍ਰੋਸੈਸਰ ਦਿੱਤਾ ਜਾਵੇਗਾ। ਇਹ ਸਮਾਰਟਫੋਨ ਵੀ ਬੇਜ਼ਲ ਲੈੱਸ ਹੋਵੇਗਾ ਅਤੇ ਪਾਪ-ਅਪ ਸੈਲਫੀ ਕੈਮਰੇ ਕਾਰਨ ਇਸ ਵਿਚ ਵਾਟਰਡ੍ਰੋਪ ਸਟਾਈਲ ਨੌਚ ਦੀ ਵੀ ਲੋੜ ਨਹੀਂ ਹੋਵੇਗੀ। 

ਇਸ ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਕੰਪਨੀ ਨੋਕੀਆ 5.2 ਵੀ ਲਾਂਚ ਕਰਨ ਦੀ ਤਿਆਰੀ ’ਚ ਹੈ ਪਰ ਇਸ ਫੋਨ ਬਾਰੇ ਅਜੇ ਤਕ ਜ਼ਿਆਦਾ ਜਾਣਕਾਰੀ ਨਹੀਂ ਹੈ। ਇਸ ਸਮਾਰਟਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਜਾ ਸਕਦਾ ਹੈ। ਡਿਜ਼ਾਈਨ ਵੀ ਬਦਲ ਕੇ ਆਲ ਗਲਾਸ ਕੀਤਾ ਜਾ ਸਕਦਾ ਹੈ ਅਤੇ ਇਸ ਵਿਚ ਵਾਟਰਡ੍ਰੋਪ ਸਟਾਈਲ ਨੌਚ ਦਿੱਤੀ ਜਾ ਸਕਦੀ ਹੈ। ਮੋਬਾਇਲ ਵਰਲਡ ਕਾਂਗਰਸ 2020 ਦੌਰਾਨ ਕੰਪਨੀ ਕਈ ਸਮਾਰਟਫੋਨ ਲਾਂਚ ਕਰ ਸਕਦੀ ਹੈ। ਪਿਛਲੀ ਵਾਰ ਵੀ ਕੰਪਨੀ ਨੇ MWC19 ਦੌਰਾਨ ਕਈ ਸਮਾਰਟਫੋਨ ਸ਼ੋਅਕੇਸ ਲਈ ਰੱਖੇ ਸਨ ਅਤੇ 5 ਕੈਮਰੇ ਵਾਲਾ Nokia 9 Pure View ਪੇਸ਼ ਕੀਤਾ ਗਿਆ ਸੀ। 


Related News