ਨੋਕੀਆ 8.1 ਸਮਾਰਟਫੋਨ ਹੋਇਆ ਲਾਂਚ, ਜਾਣੋ ਫੀਚਰਸ ਤੇ ਕੀਮਤ

12/06/2018 1:26:28 AM

ਗੈਜੇਟ ਡੈਸਕ—ਨੋਕੀਆ ਐਕਸ7 ਸਮਾਰਟਫੋਨ ਦਾ ਗਲੋਬਲ ਵੇਰੀਐਂਟ 8.1 ਲਾਂਚ ਹੋ ਗਿਆ ਹੈ। ਐੱਚ.ਐੱਮ.ਡੀ. ਗਲੋਬਲ ਨੇ ਦੁਬਈ 'ਚ ਆਯੋਜਿਤ ਇਕ ਇਵੈਂਟ 'ਚ ਇਸ ਨਵੇਂ ਐਂਡ੍ਰਾਇਡ ਵਨ ਸਮਾਰਟਫੋਨ ਤੋਂ ਪਰਦਾ ਚੁੱਕ ਦਿੱਤਾ ਹੈ। ਭਾਰਤ 'ਚ ਵੀ ਇਹ ਸਮਾਰਟਫੋਨ ਜਲਦ ਹੀ ਲਾਂਚ ਕੀਤਾ ਜਾਵੇਗਾ। ਨਵੇਂ ਨੋਕੀਆ 8.1 'ਚ 4ਜੀ.ਬੀ. ਰੈਮ , 20 ਮੈਗਾਪਿਕਸਲ ਫਰੰਟ ਕੈਮਰਾ, ਬੈਟਰੀ ਬੈਅਕਪ ਵਰਗੀਆਂ ਕਈ ਖੂਬੀਆਂ ਹਨ।

PunjabKesari

ਡਿਊਲ ਮਿਸ ਵਾਲੇ ਨੋਕੀਆ 8.1 ਸਮਾਰਟਫੋਨ ਐਂਡ੍ਰਾਇਡ 9.0 ਪਾਈ 'ਤੇ ਰਨ ਕਰਦਾ ਹੈ। ਫੋਨ 'ਚ 6.18 ਇੰਚ ਦੀ ਫੁੱਲ ਐੱਚ.ਡੀ.+ਡਿਸਪਲੇਅ ਦਿੱਤੀ ਗਈ ਹੈ। ਇਸ 'ਚ ਨੌਚ ਡਿਸਪਲੇਅ ਦਿੱਤੀ ਗਈ ਹੈ ਅਤੇ ਨਾਲ ਹੀ ਹੇਠਾਂ ਨੋਕੀਆ ਲਿਖਿਆ ਹੈ। ਮੈਟਲ ਫਰੇਮ ਵਾਲੇ ਨੋਕੀਆ 8.1 'ਚ ਆਕਟਾ-ਕੋਰ ਕੁਆਲਕਾਮ ਸਨੈਪਡਰੈਗਨ 710 ਪ੍ਰੋਸੈਸਰ ਅਤੇ ਡਿਵਾਈਸ 'ਚ 2.5ਡੀ ਕਵਰਡ ਗਲਾਸ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਨੂੰ 4ਜੀ.ਬੀ. ਰੈਮ ਅਤੇ 64ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ 'ਚ ਪੇਸ਼ ਕੀਤਾ ਗਿਆ ਹੈ। ਮਾਈਕ੍ਰੋ ਐੱਸ.ਡੀ. ਕਾਰਡ ਰਾਹੀਂ ਇਸ ਦੇ ਇੰਟਰਨਲ ਸਟੋਰੇਜ਼ ਨੂੰ 400 ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ।

PunjabKesari

ਕੈਮਰੇ ਦੀ ਗੱਲ ਕਰੀਏ ਤਾਂ ਨੋਕੀਆ 8.1 'ਚ ਡਿਊਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ ਜੋ ਕਾਰਲ ਜਾਇਸ ਆਪਟੀਕਸ ਨਾਲ ਆਉਂਦਾ ਹੈ। ਐੱਫ/1.8 ਨਾਲ 12 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਹੈ ਜੋ ਆਪਟੀਕਲ ਇਮੇਜ ਸਟੈਬਲਾਈਜੇਸ਼ਨ, ਇਲੈਕਟ੍ਰਾਨਿਕ ਇਮੇਜ਼ ਸਟੈਬਲਾਈਜ਼ੇਸ਼ਨ ਅਤੇ ਡਿਊਲ ਐੱਲ.ਈ.ਡੀ. ਫਲੈਸ਼ ਨਾਲ ਲੈਸ ਹੈ। ਉੱਥੇ 13 ਮੈਗਾਪਿਕਸਲ ਦਾ ਸਕੈਡਰੀ ਕੈਮਰਾ ਹੈ ਜੋ ਫਿਕਸਡ ਫੋਕਸ ਲੈਂਸ ਹੈ। ਸੈਲਫੀ ਦੇ ਸ਼ੌਕੀਨਾਂ ਲਈ 20 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ ਜਿਸ ਦਾ ਅਪਰਚਰ ਐੱਫ/2.0 ਹੈ। ਕੰਪਨੀ ਦੇ ਇਸ ਫੋਨ 'ਚ ਬੋਥੀ ਫੀਚਰ ਹੋਣ ਦੀ ਗੱਲ ਵੀ ਕੀਤੀ ਹੈ ਜਿਸ ਦੀ ਮਦਦ ਨਾਲ ਯੂਜ਼ਰਸ ਇਕ ਨਾਲ ਫਰੰਟ ਅਤੇ ਰੀਅਰ ਕੈਮਰੇ ਨਾਲ ਤਸਵੀਰਾਂ ਲੈ ਸਕਣਗੇ।

PunjabKesari

ਕੁਨੈਕੀਵਿਟੀ ਲਈ ਇਸ 'ਚ ਵਾਈ-ਫਾਈ ਬਲੂਟੁੱਥ ਅਤੇ 4ਜੀ volte ਸਪੋਰਟ, ਐੱਫ.ਐੱਮ. ਰੇਡੀਓ 3.5 ਐੱਮ.ਐੱਮ. ਹੈੱਡਫੋਨ ਜੈਕ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਦਿੱਤੇ ਗਏ ਹਨ। ਫੋਨ 'ਚ 3,500 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਫੋਨ ਦੀ ਬੈਟਰੀ ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਇਹ 18 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਨਾਲ ਹੀ 2 ਦਿਨ ਦੀ ਬੈਟਰੀ ਬੈਕਅਪ ਵੀ ਦੇਵੇਗੀ। 

ਭਾਰਤ 'ਚ ਕੀ ਹੋਵੇਗੀ ਕੀਮਤ
ਇਸ ਦੀ ਯੋਰੂਪ 'ਚ ਕੀਮਤ 399 ਯੂਰੋ (ਕਰੀਬ 32,000 ਰੁਪਏ) ਰੱਖੀ ਗਈ ਹੈ। ਉਥੇ ਦੁਬਈ 'ਚ ਇਹ 1,499 ਦਿਹਰਮ (ਕਰੀਬ 29,000 ਰੁਪਏ) ਹੋ ਸਕਦੀ ਹੈ। ਭਾਰਤ 'ਚ ਇਸ ਦੇ ਚੱਲਦੇ ਜਲਦ ਹੀ ਲਾਂਚ ਹੋਣ ਦੀ ਉਮੀਦ ਹੈ। ਕੰਪਨੀ ਨੇ ਇਸ ਦੀ ਕੋਈ ਆਧਿਕਾਰਿਤ ਘੋਸ਼ਣਾ ਤਾਂ ਨਹੀਂ ਕੀਤੀ ਹੈ ਪਰ ਭਾਰਤ 'ਚ ਇਸ ਦੀ ਕੀਮਤ 30,000 ਰੁਪਏ ਕਰੀਬ ਹੋ ਸਕਦੀ ਹੈ। ਦੱਸਣਯੋਗ ਹੈ ਕਿ ਐੱਚ.ਐੱਮ.ਡੀ. ਗਲੋਬਲ 10 ਦਸੰਬਰ ਨੂੰ ਨਵੀਂ ਦਿੱਤੀ 'ਚ ਇਕ ਇਵੈਂਟ ਆਯੋਜਿਤ ਕਰਨ ਵਾਲੀ ਹੈ। ਹਾਲਾਂਕਿ ਅਜੇ ਤੱਕ ਇਹ ਕੰਫਰਮ ਨਹੀਂ ਹੋਇਆ ਹੈ ਕਿ ਇਸ ਇਵੈਂਟ 'ਚ ਕੰਪਨੀ ਨੋਕੀਆ 8.1 ਲਾਂਚ ਕਰੇਗੀ ਜਾਂ ਨਹੀਂ।


Related News