48MP ਕੈਮਰੇ ਵਾਲਾ Nokia 7.2 ਲਾਂਚ, ਜਾਣੋ ਕੀਮਤ ਤੇ ਆਫਰ

09/19/2019 6:09:00 PM

ਗੈਜੇਟ ਡੈਸਕ– ਐੱਚ.ਐੱਮ.ਡੀ. ਗਲੋਬਲ ਨੇ ਭਾਰਤ ’ਚ ਆਪਣਾ ਨਵਾਂ ਸਮਾਰਟਫੋਨ ਨੋਕੀਆ 7.2 ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਕੁਝ ਦਿਨ ਪਹਿਲਾਂ ਇਸ ਫੋਨ ਨੂੰ ਸੋਸ਼ਲ ਮੀਡੀਆ ’ਤੇ ਟੀਜ਼ ਕਰਨਾ ਸ਼ੁਰੂ ਕਰ ਦਿੱਤਾ ਸੀ। ਫੋਨ ਨੂੰ ਹਾਲ ਹੀ ’ਚ IFA 2019 ’ਚ ਪੇਸ਼ ਕੀਤਾ ਗਿਆ ਸੀ. ਫੋਨ ’ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਦਿੱਤਾ ਗਿਆ ਹੈ। ਫੋਨ ਗੂਗਲ ਦੀ ਐਂਡਰਾਇਡ ਵਨ ਬ੍ਰਾਂਡਿੰਗ ਦੇ ਨਾਲ ਆਉਂਦਾ ਹੈ। ਇਸ ਫੋਨ ਨੂੰ ਐਂਡਰਾਇਡ 10 ’ਚ ਵੀ ਅਪਗ੍ਰੇਡ ਕੀਤਾ ਜਾ ਸਕੇਗਾ। ਫੋਨ ’ਚ ਪਿਓਰ ਡਿਸਪਲੇਅ ਪੈਨਲ ਦਿੱਤਾ ਗਿਆ ਹੈ ਜੋ ਆਲਵੇਜ ਆਨ HDR ਟੈਕਨਾਲੋਜੀ ਦੇ ਨਾਲ ਆਉਂਦਾ ਹੈ। 

ਕੀਮਤ
ਫੋਨ ਨੂੰ 18,599 ਰੁਪਏ ਦੀ ਸ਼ੁਰੂਆਤੀ ਕੀਮਤ ਦੇ ਨਾਲ ਲਾਂਚ ਕੀਤਾ ਗਿਆ ਹੈ। ਉਥੇ ਹੀ 6 ਜੀ.ਬੀ.+64 ਜੀ.ਬੀ. ਵੇਰੀਐਂਟ ਦੀ ਕੀਮਤ 19,599 ਰੁਪਏ ਹੈ। ਫੋਨ ਚਾਰਕੋਲ ਅਤੇ ਸਯਾਨ ਗ੍ਰੀਨ ਕਲਰ ਆਪਸ਼ਨ ਦੇ ਨਾਲ ਆਉਂਦਾ ਹੈ। ਫੋਨ 23 ਸਤੰਬਰ ਤੋਂ ਵਿਕਰੀ ਲਈ ਉਪਲੱਬਧ ਹੋਵੇਗਾ। 

ਲਾਂਚ ਆਫਰ
HDFC ਕਾਰਡ ਹੋਲਡਰਾਂ ਨੂੰ ਇਸ ਫੋਨ ਦੀ ਆਫਲਾਈਨ ਖਰੀਦ ’ਤੇ 10 ਫੀਸਦੀ ਕੈਸ਼ਬੈਕ ਆਫਰ ਕੀਤਾ ਜਾ ਰਿਹਾ ਹੈ। ਇਹ ਕੈਸ਼ਬੈਕ ਆਫਰ 31 ਅਕਤੂਬਰ ਤਕ ਵੈਲਿਡ ਹੈ। ਕੰਪਨੀ ਇਸ ਫੋਨ ਦੀ ਖਰੀਦ ’ਤੇ ਟ੍ਰਿਪਲ ਜ਼ੀਰੋ ਆਫਰ ਯਾਨੀ ਜ਼ੀਰੋ ਡਾਊਨ ਪੇਮੈਂਟ, ਜ਼ੀਰੋ ਪ੍ਰੋਸੈਸਿੰਗ ਫੀਸ, ਨੋ ਇੰਟ੍ਰੈਸਟ ਕਾਸਟ ’ਤੇ ਇਹ ਫੋਨ ਆਫਰ ਕਰ ਰਿਹਾ ਹੈ। ਇਸ ਆਫਰ ਦਾ ਇਸਤੇਮਾਲ ਕਰਨ ਲਈ ਤੁਹਾਨੂੰ ਬਜਾਜ ਫਾਈਨਾਂਸ, IDEC ਫਰਸਟ ਬੈਂਕ, HDFC ਬੈਂਕ CD ਲੋਨ, HDBFS ਤੋਂ ਪੇਮੈਂਟ ਕਰਨੀ ਹੋਵੇਗੀ। 

ਜਿਓ ਯੂਜ਼ਰਜ਼ ਨੂੰ ਮਿਲੇਗਾ 7,200 ਰੁਪਏ ਦੇ ਫਾਇਦੇ
ਜਿਓ ਸਬਸਕ੍ਰਾਈਬਰਜ਼ ਨੂੰ ਇਹ ਫੋਨ ਖਰੀਦਣ ’ਤੇ 7,200 ਰੁਪਏ ਦੇ ਫਾਇਦੇ ਮਿਲਣਗੇ। ਇਹ ਫਾਇਦੇ 198 ਰੁਪਏ ਅਤੇ 299 ਰੁਪਏ ਦੇ ਰਿਚਾਰਜ ’ਤੇ ਮਿਲ ਰਹੇ ਹਨ। ਇਸ ਵਿਚ 2,200 ਰੁਪਏ ਦਾ ਕੈਸ਼ਬੈਕ, 3000 ਰੁਪਏ ਦੇ ਕਲੀਅਰ ਟ੍ਰਿਪ ਵਾਊਚਰ ਅਤੇ 2,000 ਰੁਪਏ ਦਾ ਡਿਸਕਾਊਂਟ ਜੂਮਕਾਰ ’ਤੇ ਮਿਲੇਗਾ। 28 ਸਤੰਬਰ ਤਕ HDFC ਯੂਜ਼ਰ ਨੂੰ 5 ਫੀਸਦੀ ਕੈਸ਼ਬੈਕ ਵੀ ਮਿਲੇਗਾ। 

ਫੋਨ ਦੇ ਫੀਚਰਜ਼
ਨੋਕੀਆ 7.2 ਸਮਾਰਟਫੋਨ ਐਂਡਰਾਇਡ 9 ਪਾਈ ਤੇ ਚੱਲਦਾ ਹੈ। ਇਸ ਨੂੰ ਐਂਡਰਾਇਡ 10 ਅਪਗ੍ਰੇਡ ਵੀ ਮਿਲੇਗਾ। ਫੋਨ ’ਚ 6.3 ਇੰਚ ਦੀ ਫੁਲ-ਐੱਚ.ਡੀ. ਪਲੱਸ ਡਿਸਪਲੇਅ ਹੈ। ਨੋਕੀਆ 7.2 ’ਚ ਕੁਆਲਕਾਮ ਸਨੈਪਡ੍ਰੈਗਨ 660 SoC ਦਿੱਤਾ ਗਿਆ ਹੈ। ਫੋਨ 4 ਜੀ.ਬੀ. ਰੈਮ ਅਤੇ 6 ਜੀ.ਬੀ. ਰੈਮ ਆਪਸ਼ਨ ਦੇ ਨਾਲ ਲਾਂਚ ਕੀਤਾ ਗਿਆ ਹੈ। ਫੋਨ ’ਚ 48 ਮੈਗਾਪਿਕਸਲ ਦੇ ਪ੍ਰਾਈਮਰੀ ਕੈਮਰੇ ਦੇ ਨਾਲ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਸੈਲਫੀ ਲਈ ਫੋਨ ’ਚ 20 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। 

ਫੋਨ ’ਚ 128 ਜੀ.ਬੀ. ਤਕ ਆਨਬੋਰਡ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ 512 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਕੁਨੈਕਟੀਵਿਟੀ ਲਈ ਫੋਨ ’ਚ 4G VoLTE, Wi-Fi 802.11ac, ਬਲੂਟੁੱਥ v5.0, GPS/ A-GPS, ਟਾਈਪ-ਸੀ ਯੂ.ਐੱਸ.ਬੀ. ਪੋਰਟ ਦਿੱਤਾ ਗਿਆਹੈ। ਫੋਨ ਦੇ ਰੀਅਰ ’ਚ ਫਿੰਗਰਪ੍ਰਿੰਟ ਸੈਂਸਰ ਮੌਜੂਦ ਹੈ। 


Related News