ਨੋਕੀਆ 6 ਦਾ ਨਵਾਂ ਕਲਰ ਵੇਰੀਅੰਟ ਆਨਲਾਈਨ ਹੋਇਆ ਲੀਕ, 4ਜੀ.ਬੀ. ਰੈਮ ਤੇ 32ਜੀ.ਬੀ. ਸਟੋਰੇਜ ਹੋਣ ਦਾ ਖੁਲਾਸਾ

Friday, May 05, 2017 - 12:45 PM (IST)

ਨੋਕੀਆ 6 ਦਾ ਨਵਾਂ ਕਲਰ ਵੇਰੀਅੰਟ ਆਨਲਾਈਨ ਹੋਇਆ ਲੀਕ, 4ਜੀ.ਬੀ. ਰੈਮ ਤੇ 32ਜੀ.ਬੀ. ਸਟੋਰੇਜ ਹੋਣ ਦਾ ਖੁਲਾਸਾ

ਜਲੰਧਰ- ਨੋਕੀਆ 6 ਨੂੰ ਸਭ ਤੋਂ ਪਹਿਲਾਂ ਚੀਨ ''ਚ ਬਲੈਕ ਕਲਰ ਵੇਰੀਅੰਟ ''ਚ 4ਜੀ.ਬੀ. ਰੈਮ ਅਤੇ 64ਜੀ.ਬੀ. ਸਟੋਰੇਜ ਦੇ ਨਾਲ ਲਾਂਚ ਕੀਤਾ ਗਿਆ ਸੀ। ਇਸ ਵੇਰੀਅੰਟ ਦੀ ਕੀਮਤ 1,699 ਚੀਨੀ ਯੁਆਨ (ਕਰੀਬ 16,750 ਰੁਪਏ) ਹੈ। ਹੁਣ ਇਕ ਸਿਲਵਰ ਵੇਰੀਅੰਟ ਨੂੰ ਯਾਹੂ ਤਾਇਵਾਨ ਆਨਲਾਈਨ ਸਟੋਰ ''ਤੇ 7,790 ਤਾਇਵਾਨੀ ਡਾਲਰ (ਕਰੀਬ 16,500 ਰੁਪਏ) ਦੇ ਨਾਲ ਲਾਂਚ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਵਿਕਰੀ ਦੀ ਤਰੀਕ 10 ਮਈ ਲਿਸਟ ਕੀਤੀ ਗਈ ਹੈ। 

ਇਸ ਲਿਸਟਿੰਗ ਤੋਂ ਪਤਾ ਚੱਲਦਾ ਹੈ ਕਿ ਸਿਲਵਰ ਵੇਰੀਅੰਟ 4ਜੀ.ਬੀ. ਰੈਮ ਅਤੇ 32ਜੀ.ਬੀ. ਇੰਟਰਨਲ ਸਟੋਰੇਜ ਵਿਕਲਪ ''ਚ ਉਪਲੱਬਧ ਹੈ। ਇਹ ਨਵਾਂ ਵੇਰੀਅੰਟ ਹੈ ਕਿਉਂਕਿ ਚੀਨ ''ਚ 4ਜੀ.ਬੀ. ਰੈਮ ਅਤੇ 64ਜੀ.ਬੀ. ਸਟੋਰੇਜ ਵੇਰੀਅੰਟ ਲਾਂਚ ਹੋਇਆ ਸੀ। ਜਦਕਿ ਅੰਤਰਰਾਸ਼ਟਰੀ ਵੇਰੀਅੰਟ ਦੇ 3ਜੀ.ਬੀ. ਰੈਮ ਅਤੇ 32ਜੀ.ਬੀ. ਸਟੋਰੇਜ ਦੇ ਨਾਲ ਆਉਣ ਦੀ ਪੁੱਸ਼ਟੀ ਹੋਈ ਸੀ। 

ਲਿਸਟ ਕੀਤੇ ਗਏ ਨਵੇਂ ਵੇਰੀਅੰਟ ਦੇ ਨਾਲ ਨੋਕੀਆ 6 ਦਾ ਇਕ ਹੋਰ ਵੇਰੀਅੰਟ ਵਿਕਲਪ ਉਪਲੱਬਧ ਹੋ ਗਿਆ ਹੈ। ਇਸ ਤੋਂ ਇਲਾਵਾ ਕੁਝ ਬਾਜ਼ਾਰਾਂ ''ਚ 4ਜੀ.ਬੀ. ਰੈਮ ਅਤੇ 64ਜੀ.ਬੀ. ਸਟੋਰੇਜ ਦੇ ਨਾਲ ਆਰਟੇ ਬਲੈਕ ਸਪੈਸ਼ਲ ਐਡੀਸ਼ਨ ਵੀ ਲਾਂਚ ਹੋਵੇਗਾ। ਦੂਜੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਐੱਚ.ਐੱਮ.ਡੀ. ਗਲੋਬਲ ਦੁਆਰਾ ਜਨਵਰੀ ''ਚ ਲਾਂਚ ਕੀਤੇ ਗਏ ਨੋਕੀਆ 6 ਵੇਰੀਅੰਟ ਵਰਗੇ ਹੀ ਹਨ। ਤਾਇਵਾਨ ''ਚ ਬਲੈਕ ਕਲਰ ਵੇਰੀਅੰਟ ਅਜੇ ਵੀ ਉਪਲੱਬਧ ਹੈ ਅਤੇ ਜੇਕਰ ਤੁਹਾਨੂੰ 3ਜੀ.ਬੀ. ਰੈਮ/32ਜੀ.ਬੀ. ਸਟੋਰੇਜ ਵਾਲਾ ਸਿਲਵਰ ਵੇਰੀਅੰਟ ਪਸੰਦ ਨਹੀਂ ਆਉਂਦਾ ਤਾਂ ਬਲੈਕ ਵੇਰੀਅੰਟ ਲੈ ਸਕਦੇ ਹੋ। ਨੋਕੀਆ 6 ਸਮਾਰਟਫੋਨ ਆਰਟੇ ਬਲੈਕ, ਮੈਟ ਬਲੈਕ, ਟੈਂਪਰਡ ਬਲੂ ਅਤੇ ਕਾਪਰ ਕਲਰ ''ਚ ਆਉਂਦਾ ਹੈ।


Related News