ਨੋਕੀਆ ਦੇ ਇਨ੍ਹਾਂ ਸਮਾਰਟਫੋਨਜ਼ ਨੂੰ ਮਿਲੀ ਨਵੀਂ ਅਪਡੇਟ

04/20/2019 3:28:32 PM

ਗੈਜੇਟ ਡੈਸਕ– ਨੋਕੀਆ ਬ੍ਰਾਂਡ ਦੇ ਫੋਨ ਬਣਾਉਣ ਵਾਲੀ ਕੰਪਨੀ ਐੱਚ.ਐੱਮ.ਡੀ. ਗਲੋਬਲ ਆਪਣੇ ਸਮਾਰਟਫੋਨ ਲਈ ਤੇਜ਼ੀ ਨਾਲ ਸਾਫਟਵੇਅਰ ਅਪਡੇਟ ਨੂੰ ਜਾਰੀ ਕਰਦੀ ਆਈ ਹੈ। ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਕੰਪਨੀ ਨੇ ਨੋਕੀਆ 5, ਨੋਕੀਆ 6 ਅਤੇ ਨੋਕੀਆ 8 ਲਈ ਮਾਰਚ 2019 ਐਂਡਰਾਇਡ ਸਕਿਓਰਿਟੀ ਪੈਚ ਨੂੰ ਰੋਲ ਆਊਟ ਕਰ ਦਿੱਤਾ ਹੈ। ਇਸ ਤੋਂ ਇਲਾਵਾ ਨੋਕੀਆ 9 ਪਿਓਰਵਿਊ ਨੂੰ ਵੀ ਅਪਡੇਟ ਮਿਲ ਗਈ ਹੈ ਜਿਸ ਨਾਲ ਕੈਮਰਾ, ਫਿੰਗਰਪ੍ਰਿੰਟ ਸੈਂਸਰ ਅਤੇ ਫੇਸ ਅਨਲਾਕ ਫੀਚਰ ਹੁਣ ਤੇਜ਼ੀ ਨਾਲ ਕੰਮ ਕਰਨਗੇ। 

ਨੋਕੀਆ ਮੋਬ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਪਿਛਲੇ ਹਫਤੇ ਐੱਚ.ਐੱਮ.ਡੀ. ਗਲੋਬਲ ਨੇ ਕਮਿਊਨਿਟੀ ਪੋਸਟ ’ਚ ਕਿਹਾ ਸੀ ਕਿ ਨੋਕੀਆ 5, ਨੋਕੀਆ 6 ਅਤੇ ਨੋਕੀਆ 8 ਨੂੰ ਮਾਰਚ ਸਕਿਓਰਿਟੀ ਪੈਚ ਅਪਡੇਟ ਮਿਲਣ ’ਚ ਦੇਰੀ ਹੋ ਗਈ ਹੈ। ਯੂਜ਼ਰ ਰਿਪੋਰਟ ਦੇ ਹਵਾਲੇ ਤੋਂ ਨੋਕੀਆ ਪਾਵਰ ਯੂਜ਼ਰ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਹੁਣ ਇਨ੍ਹਾਂ ਤਿੰਨਾਂ ਸਮਾਰਟਫੋਨ ਲਈ ਅਪਡੇਟ ਨੂੰ ਜਾਰੀ ਕਰ ਦਿੱਤਾ ਗਿਆ ਹੈ। 

ਨੋਕੀਆ ਪਾਵਰ ਯੂਜ਼ਰ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਜੇਕਰ ਨੋਕੀਆ 5, ਨੋਕੀਆ 6 ਅਤੇ ਨੋਕੀਆ 8 ਨੂੰ ਮਿਲੇ ਅਪਡੇਟ ਦੇ ਫਾਈਲ ਸਾਈਜ਼ ਦੀ ਗੱਲ ਕਰੀਏ ਤਾਂ ਇਹ 267 ਐੱਮ.ਬੀ., 345 ਐੱਮ.ਬੀ. ਅਤੇ 95 ਐੱਮ.ਬੀ. ਹੈ। ਇਸ ਸਾਲ ਦੀ ਸ਼ੁਰੂਆਤ ’ਚ ਨੋਕੀਆ ਬ੍ਰਾਂਡ ਦੇ ਤਿੰਨਾਂ ਸਮਾਰਟਫੋਨਜ਼ ਨੂੰ ਲੇਟੈਸਟ ਐਂਡਰਾਇਡ 9.0 ਪਾਈ ਅਪਡੇਟ ਮਿਲ ਗਿਆ ਸੀ। ਨੋਕੀਆ 5 ਨੂੰ ਇਸ ਸਾਲ ਜਨਵਰੀ ’ਚ ਤਾਂ ਉਥੇ ਹੀ ਨੋਕੀਆ 6 ਅਤੇ ਨੋਕੀਆ 8 ਨੂੰ ਐਂਡਰਾਇਡ ਪਾਈ ਅਪਡੇਟ ਫਰਵਰੀ ’ਚ ਮਿਲੀ ਸੀ। 

HMD Global ਗਲੋਬਲ ਨੇ ਸ਼ੁਰੂਆ ’ਚ ਇਸੇ ਗੱਲ ਨੂੰ ਸਪੱਸ਼ਟ ਕਰ ਦਿੱਤਾ ਸੀ ਕਿ ਸਾਰੇ ਨੋਕੀਆ ਸਮਾਰਟਫੋਨ ਯੂਜ਼ਰਜ਼ ਨੂੰ ਘੱਟੋ-ਘੱਟ ਦੋ ਸਾਲ ਤਕ ਆਪਰੇਟਿੰਗ ਸਿਸਟਮ ਅਪਡੇਟ ਮਿਲਦੇ ਰਹਿਣਗੇ। ਨੋਕੀਆ 5, ਨੋਕੀਆ 6 ਅਤੇ ਨੋਕੀਆ 8 ਲਈ ਸਕਿਓਰਿਟੀ ਪੈਚ ਅਪਡੇਟ ਜਾਰੀ ਕਰਨ ਤੋਂ ਇਲਾਵਾ ਕੰਪਨੀ ਨੇ ਆਪਣੇ ਫਲੈਗਸ਼ਿਪ ਸਮਾਰਟਫੋਨ ਨੋਕੀਆ 9 ਪਿਓਰਵਿਊ ਲਈ ਐਂਡਰਾਇਡ ਪਾਈ ਆਧਾਰਤ ਅਪਡੇਟ ਨੂੰ ਰੋਲ ਆਊਟ ਕੀਤਾ ਹੈ। 


Related News