Nikon D3400 ਆਲਵੇਜ਼-ਆਨ ਬਲੂਟੁਥ ਵਾਲਾ ਐਂਟਰੀ ਲੈਵਲ DSLR
Friday, Aug 19, 2016 - 10:13 AM (IST)

ਜਲੰਧਰ : ਨਿਕਾਨ ਨੇ ਅਧਿਕਾਰਿਕ ਰੂਪ ਨਾਲ ਆਪਣੇ ਨਵੇਂ ਐਂਟਰੀ ਲੈਵਲ ਡੀ. ਐੱਸ. ਐੱਲ. ਆਰ. ਦਾ ਐਲਾਨ ਕਰ ਦਿੱਤਾ ਹੈ। ਨਿਕਾਨ ਡੀ3400 ਨਾਂ ਦਾ ਇਹ ਐਂਟਰੀ ਲੈਵਲ ਡੀ. ਐੱਸ. ਐੱਲ. ਆਰ. ਕੈਮਰਾ ਡੀ3300 ਅਤੇ ਡੀ3200 ਦਾ ਨਵਾਂ ਵਰਜਨ ਹੈ। ਨਵੇਂ ਕੈਮਰੇ ਵਿਚ ਜ਼ਿਆਦਾ ਬਦਲਾਅ ਤਾਂ ਨਹੀਂ ਕੀਤੇ ਗਏ ਹਨ ਪਰ ਇਸ ਵਿਚ ਅਜਿਹੇ ਫੀਚਰ (ਸਨੈਪਬ੍ਰਿਜ ਸਾਫਟਵੇਅਰ, ਹਰ ਸਮੇਂ ਕੰਮ ਚਲਦਾ ਰਹਿਣ ਵਾਲਾ ਬਲੂਟੁਥ ਲੋਅ ਐਨਰਜੀ ਕਨੈਕਸ਼ਨ) ਨੂੰ ਐਡ ਕੀਤਾ ਗਿਆ ਹੈ, ਜੋ ਐਂਟਰੀ ਲੈਵਲ ਡੀ. ਐੱਸ. ਐੱਲ. ਆਰ. ਕੈਮਰੇ ਵਿਚ ਨਵਾਂ ਹੈ। ਬਲੂਟੁਥ ਲੋਅ ਐਨਰਜੀ ਕਨੈਕਸ਼ਨ ਦੀ ਮਦਦ ਨਾਲ ਕੈਮਰਾ ਸਮਾਰਟਫੋਨਸ ''ਤੇ ਫੋਟੋਜ਼ ਸੈਂਡ ਕਰੇਗਾ ਅਤੇ ਇਸ ਲਈ ਵਾਈ-ਫਾਈ ਦੀ ਲੋੜ ਨਹੀਂ ਹੋਵੇਗੀ। ਸਨੈਪਬ੍ਰਿਜ ਇਸ ਵਿਚ ਨਵਾਂ ਫੀਚਰ ਹੈ ਪਰ ਇਹ ਗੱਲ ਵੀ ਗੌਰ ਕਰਨ ਵਾਲੀ ਹੈ ਕਿ ਡੀ3300 ਨੂੰ 2 ਸਾਲ ਪਹਿਲਾਂ ਪੇਸ਼ ਕੀਤਾ ਗਿਆ ਸੀ।
ਖਾਸ ਗੱਲਾਂ
ਇਸ ਐਂਟਰੀ ਲੈਵਲ ਡੀ. ਐੱਸ. ਐੱਲ. ਆਰ. ਕੈਮਰੇ ਵਿਚ 24.2 ਮੈਗਾਪਿਕਸਲ ਸੀ. ਐੱਮ. ਓ. ਐੱਸ. ਸੈਂਸਰ ਲੱਗਾ ਹੈ, ਜੋ ਡੀ3300 ਵਿਚ ਵੀ ਦੇਖਣ ਨੂੰ ਮਿਲਿਆ ਸੀ ਅਤੇ ਇਸ ਵਿਚ ਇਕ ਵਾਰ ਮੁੜ ਫਿਰ ਲੋਅ ਪਾਸ ਫਿਲਟਰ ਦਿੱਤਾ ਗਿਆ ਹੈ। ਡੀ3300 ਵਾਂਗ ਇਸ ਵਿਚ ਵੀ 5XP554 4 ਈਮੇਜ ਪ੍ਰੋਸੈਸਰ ਲੱਗਾ ਹੈ। ਨਿਕਾਨ ਮੁਤਾਬਕ ਇਸਦਾ ਆਈ. ਐੱਸ. ਓ. 25,600 ਹੈ ਅਤੇ ਬੈਟਰੀ ਡੀ3300 ਤੋਂ ਦੁੱਗਣੀ (1200 ਸ਼ਾਟਸ) ਵੱਧ ਚੱਲਦੀ ਹੈ।
ਕੰਪਨੀ ਡੀ3400 ਨੂੰ ਕਾਲੇ ਅਤੇ ਲਾਲ ਰੰਗ ਵਿਚ ਵੇਚੇਗੀ ਅਤੇ ਇਸਦੇ ਨਾਲ ਨਿਕਾਨ ਦਾ ਨਵਾਂ ਈਮੇਜ ਸਟੈਬਲਾਈਜ਼ੇਸ਼ਨ ਅਤੇ 18-55 ਐੱਮ. ਐੱਮ. ਐੱਫ 3.5-5.6 ਲੈਂਸ ਹੋਵੇਗਾ। ਹਾਲਾਂਕਿ ਜੇ ਕੋਈ ਇਸਦਾ ਬਿਨਾਂ ਈਮੇਜ ਸਟੈਬਲਾਈਜ਼ੇਸ਼ਨ ਵਾਲਾ ਕੈਮਰਾ ਖਰੀਦਣਾ ਚਾਹੁੰਦਾ ਹੈ ਤਾਂ ਉਹ ਥੋੜ੍ਹਾ ਸਸਤਾ ਮਿਲ ਜਾਵੇਗਾ। ਇਸ ਤੋਂ ਇਲਾਵਾ ਕੰਪਨੀ ਨੇ ਇਕ ਹੋਰ 70-300 ਐੱਮ. ਐੱਮ. ਐੱਫ. 4.5-6.3 ਟੈਲੀਫੋਟੋ ਲੈਂਜ਼ ਦਾ ਬਦਲ ਵੀ ਪੇਸ਼ ਕੀਤਾ ਹੈ, ਜੋ ਈਮੇਜ ਸਟੈਬਲਾਈਜ਼ੇਸ਼ਨ ਅਤੇ ਬਿਨਾਂ ਈਮੇਜ ਸਟੈਬਲਾਈਜ਼ੇਸ਼ਨ ਨਾਲ ਆਵੇਗਾ।
ਹਲਕਾ
ਨਿਕਾਨ ਡੀ3400 ਆਪਣੇ ਪੁਰਾਣੇ ਵਰਜਨ ਡੀ3300 ਤੋਂ ਹਲਕਾ ਹੈ ਅਤੇ ਡੀ3300 ਤੋਂ ਵਧੀਆ ਵੀ ਹੈ। ਨਿਕਾਨ ਮੁਤਾਬਕ ਡੀ3400 ਦਾ ਭਾਰ 395 ਗ੍ਰਾਮ ਅਤੇ ਇਹ ਡੀ3300 ਤੋਂ 15 ਫੀਸਦੀ ਹਲਕਾ ਹੈ।
ਕੀਮਤ
ਨਿਕਾਨ ਡੀ3400 ਦੀ ਕੀਮਤ 650 ਡਾਲਰ (ਲਗਭਗ 43450 ਰੁਪਏ) ਤੋਂ ਸ਼ੁਰੂ ਹੋਵੇਗੀ ਅਤੇ ਇਸਦੀ ਕੀਮਤ 999 ਡਾਲਰ (ਲਗਭਗ 66750 ਰੁਪਏ) ਤੱਕ ਹੋਵੇਗੀ। ਇਹ ਕੈਮਰਾ ਸਤੰਬਰ ਵਿਚ ਮੁਹੱਈਆ ਹੋਵੇਗਾ।