CM ਮਾਨ ਵੱਲੋਂ ਸਪੋਰਟਸ ਹੱਬ ਦਾ ਉਦਘਾਟਨ ਤੇ ਹਿਮਾਚਲ ਦੀਆਂ ਗੱਡੀਆਂ ''ਤੇ ਲੱਗੇਗਾ ਐਂਟਰੀ ਟੈਕਸ, ਅੱਜ ਦੀਆਂ ਟੌਪ-10 ਖਬਰਾਂ
Wednesday, Jun 11, 2025 - 06:19 PM (IST)

ਜਲੰਧਰ - ਪੰਜਾਬ 'ਚ ਵਿਸ਼ਵ ਪ੍ਰਸਿੱਧ ਸਪੋਰਟਸ ਸਿਟੀ ਜਲੰਧਰ ਨੂੰ 17 ਸਾਲ ਦੀ ਲੰਮੀ ਉਡੀਕ ਤੋਂ ਬਾਅਦ ਆਖਿਰਕਾਰ ਬਰਲਟਨ ਪਾਰਕ ਸਪੋਰਟਸ ਹੱਬ ਦਾ ਤੋਹਫ਼ਾ ਮਿਲ ਹੀ ਗਿਆ ਹੈ। ਅੱਜ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ (ਆਪ) ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਬਰਲਟਨ ਪਾਰਕ ਸਪੋਰਟਸ ਹੱਬ ਦਾ ਉਦਘਾਟਨ ਕੀਤਾ। ਉੱਥੇ ਹੀ ਦੂਜੇ ਪਾਸੇ ਪੰਜਾਬ ਆਉਣ ਵਾਲੀਆਂ ਹਿਮਾਚਲ ਦੀਆਂ ਗੱਡੀਆਂ "ਤੇ ਵੀ ਟੈਕਸ ਲੱਗਣ ਜਾ ਰਿਹਾ ਹੈ। ਇਸ ਸੰਬੰਧੀ ਨੰਗਲ ਨਗਰ ਕੌਂਸਲ ਦੀ ਮੀਟਿੰਗ ਵਿਚ ਸਰਬ ਸੰਮਤੀ ਨਾਲ ਫੈਸਲਾ ਲਿਆ ਗਿਆ ਹੈ ਕਿ ਜਿਸ ਤਰ੍ਹਾਂ ਪੰਜਾਬ ਤੋਂ ਹਿਮਾਚਲ ਜਾਣ ਵਾਲੀਆਂ ਗੱਡੀਆਂ 'ਤੇ ਹਿਮਾਚਲ ਸਰਕਾਰ ਵੱਲੋਂ ਟੈਕਸ ਵਸੂਲਿਆ ਜਾਂਦਾ ਹੈ, ਇਸੇ ਤਰਜ਼ 'ਤੇ ਹੁਣ ਨੰਗਲ (ਪੰਜਾਬ) ਆਉਣ ਵਾਲੀਆਂ ਹਿਮਾਚਲ ਦੀਆਂ ਗੱਡੀਆਂ 'ਤੇ ਵੀ ਟੈਕਸ ਲੱਗੇਗਾ। ਇਸ ਦੇ ਨਾਲ ਹੀ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ 'ਤੇ...
1. ਜਲੰਧਰ 'ਚ CM ਮਾਨ ਵੱਲੋਂ ਬਰਲਟਨ ਪਾਰਕ ਸਪੋਰਟਸ ਹੱਬ ਦਾ ਉਦਘਾਟਨ, ਅੰਮ੍ਰਿਤਸਰ ਲਈ ਵੀ ਕੀਤਾ ਵੱਡਾ ਐਲਾਨ
ਵਿਸ਼ਵ ਪ੍ਰਸਿੱਧ ਸਪੋਰਟਸ ਸਿਟੀ ਜਲੰਧਰ ਨੂੰ 17 ਸਾਲ ਦੀ ਲੰਮੀ ਉਡੀਕ ਤੋਂ ਬਾਅਦ ਆਖਿਰਕਾਰ ਬਰਲਟਨ ਪਾਰਕ ਸਪੋਰਟਸ ਹੱਬ ਦਾ ਤੋਹਫ਼ਾ ਮਿਲ ਹੀ ਗਿਆ ਹੈ। ਅੱਜ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ (ਆਪ) ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਬਰਲਟਨ ਪਾਰਕ ਸਪੋਰਟਸ ਹੱਬ ਦਾ ਉਦਘਾਟਨ ਕੀਤਾ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਜਲੰਧਰ 'ਚ CM ਮਾਨ ਵੱਲੋਂ ਬਰਲਟਨ ਪਾਰਕ ਸਪੋਰਟਸ ਹੱਬ ਦਾ ਉਦਘਾਟਨ, ਅੰਮ੍ਰਿਤਸਰ ਲਈ ਵੀ ਕੀਤਾ ਵੱਡਾ ਐਲਾਨ
2. ਪੰਜਾਬੀਆਂ ਲਈ Good News: ਆਦਮਪੁਰ ਏਅਰਪੋਰਟ ਤੋਂ ਇਨ੍ਹਾਂ ਦੇਸ਼ਾਂ ਲਈ ਸ਼ੁਰੂ ਹੋਣ ਜਾ ਰਹੀ ਫਲਾਈਟ
ਆਦਮਪੁਰ ਏਅਰਪੋਰਟ ਤੋਂ 2 ਜੁਲਾਈ ਤੋਂ ਇੰਡੀਗੋ ਏਅਰਲਾਈਨਜ਼ ਦੀ ਨਵੀਂ ਫਲਾਈਟ ਸੇਵਾ ਸ਼ੁਰੂ ਹੋਣ ਜਾ ਰਹੀ ਹੈ। ਇਹ ਨਵੀਂ ਸੁਵਿਧਾ ਖ਼ਾਸ ਕਰ ਕੇ ਪੰਜਾਬ ਦੇ ਯਾਤਰੀਆਂ ਲਈ ਵੱਡੀ ਰਾਹਤ ਲੈ ਕੇ ਆਈ ਹੈ। ਇੰਡੀਗੋ ਦੀ ਇਹ ਫਲਾਈਟ ਆਦਮਪੁਰ ਤੋਂ ਮੁੰਬਈ ਲਈ ਸਿੱਧੀ ਉਡਾਣ ਭਰੇਗੀ ਅਤੇ ਇਸ ਤੋਂ ਅੱਗੇ ਕੌਮਾਂਤਰੀ ਮੰਜ਼ਿਲਾਂ ਜਿਵੇਂ ਐਮਸਟਰਡਮ ਨੀਂਦਰਲੈਂਡ (ਯੂਰਪ) ਅਤੇ ਮੈਨਚੈਸਟਰ (ਇੰਗਲੈਂਡ) ਲਈ ਆਸਾਨ ਪਹੁੰਚ ਪ੍ਰਦਾਨ ਕਰੇਗੀ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪੰਜਾਬੀਆਂ ਲਈ Good News: ਆਦਮਪੁਰ ਏਅਰਪੋਰਟ ਤੋਂ ਇਨ੍ਹਾਂ ਦੇਸ਼ਾਂ ਲਈ ਸ਼ੁਰੂ ਹੋਣ ਜਾ ਰਹੀ ਫਲਾਈਟ
3. ਪੰਜਾਬ 'ਚ ਤੇਜ਼ ਰਫ਼ਤਾਰ ਬੋਲੈਰੋ ਨੇ ਉਜਾੜਿਆ ਘਰ, ਮਾਪਿਆਂ ਦੇ ਸੋਹਣੇ-ਸੁਨੱਖੇ ਪੁੱਤ ਦੀ ਦਰਦਨਾਕ ਮੌਤ
ਅਜਨਾਲਾ ਵਿਖੇ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਤੋਂ ਅਜਨਾਲਾ ਸਾਈਡ ਜਾ ਰਹੀ ਬੋਲੈਰੋ ਗੱਡੀ ਨੇ ਇਕ ਸਾਈਕਲ ਨੂੰ ਟੱਕਰ ਮਾਰ ਦਿੱਤੀ ਅਤੇ ਸਾਈਕਲ ਸਵਾਰ 15 ਸਾਲ ਦੇ ਬੱਚੇ ਦੀ ਮੌਤ ਹੋ ਗਈ। ਇਸ ਦੌਰਾਨ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੱਚੇ ਦਾ ਨਾਮ ਗੁਰਸ਼ਬਦ ਮੀਤ ਸਿੰਘ ਹੈ ਅਤੇ ਉਹ ਘਰੇਲੂ ਸਾਮਾਨ ਲੈਣ ਲਈ ਘਰੋਂ ਬਾਹਰ ਗਿਆ ਸੀ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪੰਜਾਬ 'ਚ ਤੇਜ਼ ਰਫ਼ਤਾਰ ਬੋਲੈਰੋ ਨੇ ਉਜਾੜਿਆ ਘਰ, ਮਾਪਿਆਂ ਦੇ ਸੋਹਣੇ-ਸੁਨੱਖੇ ਪੁੱਤ ਦੀ ਦਰਦਨਾਕ ਮੌਤ
4. ਪੰਜਾਬ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਸਿੱਖਿਆ ਵਿਭਾਗ ਵੱਲੋਂ ਅਇਆ ਜ਼ਰੂਰੀ ਸੁਨੇਹਾ
ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਦੇ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਅਤੇ ਜਸਵੰਤ ਸਿੰਘ ਜ਼ਫਰ, ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਭਾਸ਼ਾ ਵਿਭਾਗ, ਪੰਜਾਬ ਵਲੋਂ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ ਮਹੀਨਾ ਅਗਸਤ-2025 ਦੌਰਾਨ ਕਰਵਾਏ ਜਾ ਰਹੇ ਹਨ। ਇਸ ਮੌਕੇ ਮਨਜੀਤ ਸਿੰਘ, ਜ਼ਿਲ੍ਹਾ ਭਾਸ਼ਾ ਅਫ਼ਸਰ, ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਨ੍ਹਾਂ ਮੁਕਾਬਲਿਆਂ ਦੇ ਤਿੰਨ ਵਰਗ ਹੋਣਗੇ, ਜਿਸ ’ਚ ਪਹਿਲਾ ‘ਓ’ ਵਰਗ ਛੇਵੀਂ ਤੋਂ ਅੱਠਵੀਂ ਸ਼੍ਰੇਣੀ ਤੱਕ ਦੇ ਵਿਦਿਆਰਥੀਆਂ ਦਾ ਹੋਵੇਗਾ, ਜਦਕਿ ਦੂਸਰਾ ‘ਅ’ ਵਰਗ ਨੌਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਦਾ ਹੋਵੇਗਾ ਅਤੇ ਤੀਜਾ ਵਰਗ ‘ੲ’ ਗ੍ਰੈਜੂਏਸ਼ਨ ਤੱਕ ਦੇ ਵਿਦਿਆਰਥੀਆਂ ਦਾ ਹੋਵੇਗਾ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪੰਜਾਬ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਸਿੱਖਿਆ ਵਿਭਾਗ ਵੱਲੋਂ ਅਇਆ ਜ਼ਰੂਰੀ ਸੁਨੇਹਾ
5. ਹੁਣ ਪੰਜਾਬ ਆਉਣ ਵਾਲੀਆਂ ਹਿਮਾਚਲ ਦੀਆਂ ਗੱਡੀਆਂ "ਤੇ ਲੱਗੇਗਾ ਐਂਟਰੀ ਟੈਕਸ
ਹੁਣ ਪੰਜਾਬ ਆਉਣ ਵਾਲੀਆਂ ਹਿਮਾਚਲ ਦੀਆਂ ਗੱਡੀਆਂ "ਤੇ ਵੀ ਟੈਕਸ ਲੱਗਣ ਜਾ ਰਿਹਾ ਹੈ। ਇਸ ਸੰਬੰਧੀ ਨੰਗਲ ਨਗਰ ਕੌਂਸਲ ਦੀ ਮੀਟਿੰਗ ਵਿਚ ਸਰਬ ਸੰਮਤੀ ਨਾਲ ਫੈਸਲਾ ਲਿਆ ਗਿਆ ਹੈ ਕਿ ਜਿਸ ਤਰ੍ਹਾਂ ਪੰਜਾਬ ਤੋਂ ਹਿਮਾਚਲ ਜਾਣ ਵਾਲੀਆਂ ਗੱਡੀਆਂ 'ਤੇ ਹਿਮਾਚਲ ਸਰਕਾਰ ਵੱਲੋਂ ਟੈਕਸ ਵਸੂਲਿਆ ਜਾਂਦਾ ਹੈ, ਇਸੇ ਤਰਜ਼ 'ਤੇ ਹੁਣ ਨੰਗਲ (ਪੰਜਾਬ) ਆਉਣ ਵਾਲੀਆਂ ਹਿਮਾਚਲ ਦੀਆਂ ਗੱਡੀਆਂ 'ਤੇ ਵੀ ਟੈਕਸ ਲੱਗੇਗਾ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਹੁਣ ਪੰਜਾਬ ਆਉਣ ਵਾਲੀਆਂ ਹਿਮਾਚਲ ਦੀਆਂ ਗੱਡੀਆਂ "ਤੇ ਲੱਗੇਗਾ ਐਂਟਰੀ ਟੈਕਸ
6. ਹੁਣ ਬਿਨਾਂ Ration Card ਵੀ ਮਿਲੇਗਾ 5 ਲੱਖ ਦਾ ਮੁਫ਼ਤ ਇਲਾਜ! ਆਯੁਸ਼ਮਾਨ 'ਚ ਵੱਡਾ ਬਦਲਾਅ
ਹੁਣ ਜੇਕਰ ਤੁਹਾਡੇ ਕੋਲ ਰਾਸ਼ਨ ਕਾਰਡ ਨਹੀਂ ਹੈ ਤਾਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਉੱਤਰਾਖੰਡ ਸਰਕਾਰ ਜਲਦੀ ਹੀ ਇੱਕ ਅਜਿਹੀ ਪ੍ਰਣਾਲੀ ਲਾਗੂ ਕਰਨ ਜਾ ਰਹੀ ਹੈ, ਜਿਸ 'ਚ ਆਯੁਸ਼ਮਾਨ ਭਾਰਤ ਯੋਜਨਾ ਦਾ ਲਾਭ ਬਿਨਾਂ ਰਾਸ਼ਨ ਕਾਰਡ ਦੇ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ। ਯਾਨੀ ਹੁਣ ਹਰ ਯੋਗ ਵਿਅਕਤੀ ਨੂੰ ਸਾਲਾਨਾ 5 ਲੱਖ ਰੁਪਏ ਤੱਕ ਦਾ ਨਕਦ ਰਹਿਤ ਇਲਾਜ ਮਿਲੇਗਾ, ਉਹ ਵੀ ਬਿਨਾਂ ਰਾਸ਼ਨ ਕਾਰਡ ਦੀ ਰੁਕਾਵਟ ਦੇ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਹੁਣ ਬਿਨਾਂ Ration Card ਵੀ ਮਿਲੇਗਾ 5 ਲੱਖ ਦਾ ਮੁਫ਼ਤ ਇਲਾਜ! ਆਯੁਸ਼ਮਾਨ 'ਚ ਵੱਡਾ ਬਦਲਾਅ
7. ਤਿੰਨ ਮਹੀਨਿਆਂ 'ਚ ਦੇਣਾ ਪਏਗਾ ਬਿੱਲ, ਸਮਾਰਟ ਮੀਟਰ ਨੂੰ ਲੈ ਕੇ ਸਰਕਾਰ ਦਾ ਵੱਡਾ ਫੈਸਲਾ
ਪੱਛਮੀ ਬੰਗਾਲ ਵਿੱਚ ਘਰਾਂ ਵਿੱਚ ਪ੍ਰੀਪੇਡ ਸਮਾਰਟ ਮੀਟਰ ਲਗਾਉਣ 'ਤੇ ਪਾਬੰਦੀ ਤੋਂ ਕੁਝ ਦਿਨ ਬਾਅਦ, ਰਾਜ ਦੇ ਊਰਜਾ ਮੰਤਰੀ ਅਰੂਪ ਬਿਸਵਾਸ ਨੇ ਬੁੱਧਵਾਰ ਨੂੰ ਕਿਹਾ ਕਿ ਪਹਿਲਾਂ ਤੋਂ ਲਗਾਏ ਗਏ ਮੀਟਰਾਂ ਨੂੰ ਆਮ ਮੀਟਰਾਂ ਵਾਂਗ ਮੰਨਿਆ ਜਾਵੇਗਾ ਅਤੇ ਖਪਤਕਾਰਾਂ ਨੂੰ ਹਰ ਤਿੰਨ ਮਹੀਨਿਆਂ 'ਚ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਕਰਨਾ ਪਵੇਗਾ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਤਿੰਨ ਮਹੀਨਿਆਂ 'ਚ ਦੇਣਾ ਪਏਗਾ ਬਿੱਲ, ਸਮਾਰਟ ਮੀਟਰ ਨੂੰ ਲੈ ਕੇ ਸਰਕਾਰ ਦਾ ਵੱਡਾ ਫੈਸਲਾ
8. UPI rules change : 1 ਅਗਸਤ ਤੋਂ UPI ਨਿਯਮਾਂ 'ਚ ਹੋ ਰਿਹੈ ਵੱਡਾ ਬਦਲਾਅ, ਹੁਣ ਸਿਰਫ਼...
1 ਅਗਸਤ ਤੋਂ UPI ਨਿਯਮਾਂ 'ਚ ਕਈ ਵੱਡੇ ਬਦਲਾਅ ਹੋਣ ਜਾ ਰਹੇ ਹਨ, ਜੋ ਦੇਸ਼ ਦੇ ਡਿਜੀਟਲ ਭੁਗਤਾਨ ਪ੍ਰਣਾਲੀ ਦੀ ਮਜ਼ਬੂਤੀ ਅਤੇ ਸਥਿਰਤਾ ਲਈ ਜ਼ਰੂਰੀ ਵੀ ਹਨ। UPI 'ਤੇ ਵੱਧ ਰਹੇ ਲੈਣ-ਦੇਣ ਦੇ ਦਬਾਅ ਨੂੰ ਘਟਾਉਣ ਅਤੇ ਸਿਸਟਮ ਦੀ ਗਤੀ ਬਣਾਈ ਰੱਖਣ ਲਈ ਨਵੀਆਂ ਪਾਬੰਦੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਖਾਸ ਤੌਰ 'ਤੇ ਬੈਂਕ ਬੈਲੇਂਸ ਚੈੱਕਿੰਗ, ਬੈਂਕ ਖਾਤੇ ਦੀ ਜਾਣਕਾਰੀ ਦੇਖਣ ਅਤੇ ਆਟੋਮੈਟਿਕ ਸਬਸਕ੍ਰਿਪਸ਼ਨ ਭੁਗਤਾਨਾਂ 'ਤੇ ਸੀਮਾਵਾਂ ਲਗਾਈਆਂ ਜਾਣਗੀਆਂ। ਆਓ ਜਾਣਦੇ ਹਾਂ ਇਨ੍ਹਾਂ ਬਦਲਾਵਾਂ ਦੇ ਪੂਰੇ ਵੇਰਵੇ ਅਤੇ ਉਨ੍ਹਾਂ ਦਾ ਤੁਹਾਡੇ ਡਿਜੀਟਲ ਲੈਣ-ਦੇਣ 'ਤੇ ਕੀ ਪ੍ਰਭਾਵ ਪਵੇਗਾ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- UPI rules change : 1 ਅਗਸਤ ਤੋਂ UPI ਨਿਯਮਾਂ 'ਚ ਹੋ ਰਿਹੈ ਵੱਡਾ ਬਦਲਾਅ, ਹੁਣ ਸਿਰਫ਼...
9. ਸਰਪੰਚ ਸਾਬ੍ਹ' ਦੀ ਟੀਮ ਦੁਬਾਰਾ ਖੇਡੇਗੀ Final! Champion ਬਣਨ ਦਾ ਇਕ ਹੋਰ ਮੌਕਾ
ਭਾਰਤ ਦੇ ਸਟਾਈਲਿਸ਼ ਬੱਲੇਬਾਜ਼ ਸ਼੍ਰੇਅਸ ਅਈਅਰ ਸਿਰਫ਼ ਦੋ ਹਫ਼ਤਿਆਂ ਵਿੱਚ ਆਪਣਾ ਦੂਜਾ ਵੱਡਾ ਫਾਈਨਲ ਖੇਡਣ ਜਾ ਰਹੇ ਹਨ। ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ, ਜੋ ਹਾਲ ਹੀ ਵਿੱਚ ਆਈਪੀਐਲ 2025 ਦਾ ਫਾਈਨਲ ਹਾਰ ਗਏ ਸਨ, ਇੱਕ ਹੋਰ ਲੀਗ ਦੇ ਫਾਈਨਲ ਵਿੱਚ ਪਹੁੰਚ ਗਏ ਹਨ। ਇਸ ਵਾਰ ਉਨ੍ਹਾਂ ਨੇ ਆਪਣੀ ਟੀਮ ਨੂੰ ਟੀ20 ਮੁੰਬਈ 2025 ਦੇ ਫਾਈਨਲ ਵਿੱਚ ਪਹੁੰਚਾਇਆ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਸਰਪੰਚ ਸਾਬ੍ਹ' ਦੀ ਟੀਮ ਦੁਬਾਰਾ ਖੇਡੇਗੀ Final! Champion ਬਣਨ ਦਾ ਇਕ ਹੋਰ ਮੌਕਾ
10. ਹਿਨਾ ਖਾਨ ਤੋਂ ਬਾਅਦ ਇਸ ਮਸ਼ਹੂਰ ਅਦਾਕਾਰਾ ਨੂੰ ਹੋਇਆ ਸਟੇਜ 4 ਬ੍ਰੈਸਟ ਕੈਂਸਰ, ਧੀ ਨੂੰ ਕੀਤਾ ਖੁਦ ਤੋਂ ਦੂਰ
ਭਾਰਤੀ ਫਿਲਮ ਇੰਡਸਟਰੀ ਦੀ ਪ੍ਰਤਿਭਾਸ਼ਾਲੀ ਅਦਾਕਾਰਾ ਅਤੇ ਨਿਰਦੇਸ਼ਕ ਤਨਿਸ਼ਠਾ ਚਟਰਜੀ ਨੇ ਹਾਲ ਹੀ ਵਿੱਚ ਇਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਕਿ ਉਹ ਸਟੇਜ 4 ਬ੍ਰੈਸਟ ਕੈਂਸਰ ਨਾਲ ਜੂਝ ਰਹੀ ਹੈ। ਇਸ ਖ਼ਬਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਡੂੰਘੀ ਚਿੰਤਾ ਅਤੇ ਦੁੱਖ ਦੀ ਲਹਿਰ ਦੌੜਾ ਦਿੱਤੀ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਹਿਨਾ ਖਾਨ ਤੋਂ ਬਾਅਦ ਇਸ ਮਸ਼ਹੂਰ ਅਦਾਕਾਰਾ ਨੂੰ ਹੋਇਆ ਸਟੇਜ 4 ਬ੍ਰੈਸਟ ਕੈਂਸਰ, ਧੀ ਨੂੰ ਕੀਤਾ ਖੁਦ ਤੋਂ ਦੂਰ