ਆਖ਼ਰ ਲੱਭ ਹੀ ਗਿਆ 5 ਲੱਖ ਦੀ ਲਾਟਰੀ ਜਿੱਤਣ ਵਾਲਾ ਪੰਜਾਬੀ, ਪੈਸੇ ਲੈਣ ਪੁੱਜਾ ਹੋਇਆ ਬਾਗੋ-ਬਾਗ
Tuesday, Jun 10, 2025 - 01:27 PM (IST)

ਫਿਰੋਜ਼ਪੁਰ (ਸੰਨੀ ਚੋਪੜਾ) : ਫਿਰੋਜ਼ਪੁਰ 'ਚ ਬੀਤੇ ਦਿਨੀਂ ਇਕ ਵਿਅਕਤੀ ਦੀ 5 ਲੱਖ ਰੁਪਏ ਦੀ ਲਾਟਰੀ ਨਿਕਲੀ ਸੀ ਪਰ ਉਸ ਸਮੇਂ ਜੇਤੂ ਵਿਅਕਤੀ ਦਾ ਕੁੱਝ ਪਤਾ ਨਹੀਂ ਲੱਗ ਰਿਹਾ ਸੀ। ਹੁਣ ਲਾਟਰੀ ਦੇ ਮਾਲਕ ਦਾ ਪਤਾ ਲੱਗ ਗਿਆ ਹੈ। ਦਰਅਸਲ ਦਲਜੀਤ ਸਿੰਘ ਨਾਂ ਦੇ ਵਿਅਕਤੀ ਵਲੋਂ 5 ਲੱਖ ਰੁਪਏ ਦਾ ਇਨਾਮ ਜਿੱਤਿਆ ਗਿਆ ਹੈ ਅਤੇ ਉਹ ਸੁਲਤਾਨਪੁਰ ਦਾ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੇ ਖ਼ਤਰੇ ਵਿਚਾਲੇ ਨਵੀਂ ਐਡਵਾਈਜ਼ਰੀ ਦੀ ਤਿਆਰੀ! ਸੂਬਾ ਵਾਸੀ ਹੋ ਜਾਣ ਸਾਵਧਾਨ
ਫਿਰੋਜ਼ਪੁਰ ਪੁੱਜੇ ਦਲਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਲੋਹੀਆਂ ਖ਼ਾਸ ਲਾਟਰੀ ਪਾਈ ਸੀ ਅਤੇ ਲਾਟਰੀ ਪਾ ਕੇ ਉਹ ਖੇਤੀਬਾੜੀ 'ਚ ਰੁੱਝ ਗਿਆ। ਉਸ ਨੂੰ ਖ਼ਬਰ ਰਾਹੀਂ ਪਤਾ ਲੱਗਾ ਕਿ ਉਸ ਦਾ 5 ਲੱਖ ਰੁਪਏ ਦਾ ਇਨਾਮ ਨਿਕਲਿਆ ਹੈ ਅਤੇ ਉਹ ਪਰਿਵਾਰ ਸਮੇਤ ਫਿਰੋਜ਼ਪੁਰ ਆਪਣਾ ਇਨਾਮ ਲੈਣ ਲਈ ਆਇਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਅੱਗ ਵਰ੍ਹਾਊ ਗਰਮੀ ਵਿਚਾਲੇ ਬਿਜਲੀ ਖ਼ਪਤਕਾਰਾਂ ਲਈ ਅਹਿਮ ਖ਼ਬਰ, ਇਸ ਵਾਰ ਟੱਪ ਜਾਵੇਗੀ...
ਉਸ ਨੇ ਦੱਸਿਆ ਕਿ ਇਸ ਦੀ ਉਸ ਨੂੰ ਕਾਫ਼ੀ ਖੁਸ਼ੀ ਹੋ ਰਹੀ ਹੈ ਕਿ ਉਹ 5 ਲੱਖ ਦਾ ਮਾਲਕ ਬਣ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8