ਪੰਜਾਬ : ਪੁਰਾਣੇ ਬੰਦ ਪਏ ਵਾਹਨਾਂ ਦੀ ਬੈਕਲਾਗ ਐਂਟਰੀ ਸ਼ੁਰੂ, ਹੁਣ ਆਨਲਾਈਨ ਕਰਵਾਈ ਜਾ ਸਕੇਗੀ ਆਰਸੀ

Friday, Jun 06, 2025 - 11:30 AM (IST)

ਪੰਜਾਬ : ਪੁਰਾਣੇ ਬੰਦ ਪਏ ਵਾਹਨਾਂ ਦੀ ਬੈਕਲਾਗ ਐਂਟਰੀ ਸ਼ੁਰੂ, ਹੁਣ ਆਨਲਾਈਨ ਕਰਵਾਈ ਜਾ ਸਕੇਗੀ ਆਰਸੀ

ਸ਼ੇਰਪੁਰ (ਅਨੀਸ਼) : ਉਨ੍ਹਾਂ ਗੱਡੀ ਮਾਲਕਾਂ ਤੇ ਡਰਾਈਵਰਾਂ ਲਈ ਚੰਗੀ ਖ਼ਬਰ ਹੈ, ਜਿਨ੍ਹਾਂ ਕੋਲ ਸਮਾਰਟ ਕਾਰਡ ਦੀ ਬਜਾਏ ਕਾਗਜ਼ ਦੀ ਬਣੀ ਹੋਈ ਰਜਿਸ਼ਟ੍ਰੇਸਨ ਕਾਪੀ ਹੈ। ਟਰਾਂਸਪੋਰਟ ਵਿਭਾਗ ’ਚ ਲੰਬੇ ਸਮੇਂ ਤੋਂ ਬੰਦ ਪਏ ਵਾਹਨਾਂ ਦੀ ਆਰ. ਸੀ. ਦੀ ਬੈਕਲਾਗ ਐਂਟਰੀ ਹੁਣ ਦੁਬਾਰਾ ਸ਼ੁਰੂ ਹੋ ਗਈ ਹੈ। ਇਸ ਤੋਂ ਬਾਅਦ ਉਹ ਲੋਕ ਹੁਣ ਦਫਤਰ ਜਾ ਕੇ ਆਪਣੇ ਕਾਗਜ਼ਾਤ ਦੀ ਤਸਦੀਕ ਕਰਵਾਉਣ ਤੋਂ ਬਾਅਦ ਆਰ.ਸੀ. ਆਨਲਾਈਨ ਕਰਵਾ ਸਕਣਗੇ। ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਲੋਕ ਚਲਾਨ ਤੋਂ ਬਚ ਸਕਣਗੇ ਅਤੇ ਆਰ. ਸੀ. ਨੂੰ ਡਿਜੀਲਾਕਰ ’ਚ ਰੱਖ ਸਕਣਗੇ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਬੇਹੱਦ ਜ਼ਰੂਰੀ ਖ਼ਬਰ, 31 ਜੁਲਾਈ ਤੱਕ ਦਿੱਤਾ ਗਿਆ ਆਖਰੀ ਮੌਕਾ

ਆਰ.ਸੀ. ਦੀ ਬੈਕਲਾਗ ਐਂਟਰੀ ਸ਼ੁਰੂ ਕਰਕੇ ਟਰਾਂਸਪੋਰਟ ਵਿਭਾਗ ਨੇ ਆਮ ਨਾਗਰਿਕਾਂ ਨੂੰ ਆਪਣੇ ਵਾਹਨਾਂ ਦੀ ਆਨਲਾਈਨ ਕਰਵਾਉਣ ਦਾ ਇਕ ਹੋਰ ਮੌਕਾ ਦਿੱਤਾ ਹੈ। ਜੇਕਰ ਤੁਹਾਡੇ ਕਿਸੇ ਵਾਹਨ ਦੀ ਆਰ. ਸੀ. ਦਾ ਸਮਾਰਟ ਕਾਰਡ ਨਹੀਂ ਹੈ ਪਰ ਉਸ ਦੀ ਜਗ੍ਹਾ ਕਾਗਜ਼ ਦੀ ਰਜਿਸਟ੍ਰੇਸ਼ਨ ਕਾਪੀ ਹੈ ਤਾਂ ਟ੍ਰਾਂਸਪੋਰਟ ਵਿਭਾਗ ਦੀ ਵੈੱਬਸਾਈਟ ’ਤੇ ਇਸ ਦਾ ਰਿਕਾਰਡ ਚੈੱਕ ਕਰੋ। ਜੇਕਰ ਉੱਥੇ ਰਿਕਾਰਡ ਨਹੀਂ ਦਿਖਾਈ ਦਿੰਦਾ ਤਾਂ ਖੁਦ ਵਿਭਾਗ ਦੀ ਵੈੱਬਸਾਈਟ ’ਤੇ ਜਾ ਕੇ ਆਰ. ਸੀ. ’ਤੇ ਦਿੱਤੇ ਵੇਰਵੇ ਭਰਕੇ ਵਾਹਨ ਨੂੰ ਰਜਿਸਟਰ ਕਰਿਆ ਜਾ ਸਕਦਾ ਹੈ। ਇਹ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਵਿਭਾਗ ਨਵੇਂ ਸਾਫਟਵੇਅਰ ਵਾਹਨ ਫੋਰ ’ਤੇ ਵਾਹਨ ਦਾ ਰਿਕਾਰਡ ਰਜਿਸਟਰ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਸਾਰੀਆਂ ਰਸਮੀ ਕਾਰਵਾਈਆਂ ਪੂਰੀਆਂ ਹੋਣ ਤੋਂ ਬਾਅਦ ਵਾਹਨ ਦੀ ਆਰ. ਸੀ. ਆਨਲਾਈਨ ਕਰ ਦਿੱਤੀ ਜਾਵੇਗੀ। 

ਇਹ ਵੀ ਧਿਆਨ ’ਚ ਰੱਖੋ ਕਿ ਜੇਕਰ ਬਿਨੈਕਾਰ ਨੂੰ ਆਰਸੀ ਕਾਪੀ ਦੀ ਬਜਾਏ ਸਮਾਰਟ ਕਾਰਡ ਜਾਰੀ ਕਰਵਾਉਣਾ ਚਾਹੁੰਦਾ ਹੈ ਤਾਂ ਉਸ ਨੂੰ 570 ਰੁਪਏ ਦੀ ਫੀਸ ਆਨਲਾਈਨ ਦੇਣੀ ਪਵੇਗੀ। ਇਸ ਤੋਂ ਬਾਅਦ ਰਿਜਨਲ ਟਰਾਂਸਪੋਰਟ ਅਥਾਰਟੀ ਦਾ ਦਫਤਰ ਵਾਹਨ ਮਾਲਕ ਨੂੰ ਸਮਾਰਟ ਕਾਰਡ ਜਾਰੀ ਕਰੇਗਾ। ਦਰਅਸਲ ਇਸ ਤੋਂ ਪਹਿਲਾਂ ਵੀ ਲੋਕਾਂ ਨੂੰ ਆਪਣੇ ਵਾਹਨ ਦੀ ਬੈਕਲਾਗ ਐਂਟਰੀ ਕਰਵਾਉਣ ’ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਹੁਣ ਇਸ ਸਮੱਸਿਆ ਨੂੰ ਹੱਲ ਕਰਨ ਲਈ, ਪ੍ਰਸ਼ਾਸਨ ਨੇ ਇਹ ਸਹੂਲਤ ਪ੍ਰਦਾਨ ਕੀਤੀ ਹੈ।

 

ਇਹ ਵੀ ਪੜ੍ਹੋ : ਪੰਜਾਬ : ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਅਹਿਮ ਖ਼ਬਰ, ਖੜ੍ਹਾ ਹੋਇਆ ਨਵਾਂ ਰੇੜਕਾ

 

ਇਹ ਦਸਤਾਵੇਜ਼ ਹਨ ਜ਼ਰੂਰੀ : ਬਿਨੈਕਾਰ ਦੇ ਨਾਂ ’ਤੇ ਰਜਿਸਟਰਡ ਵਾਹਨ ਦੀ ਆਰ. ਸੀ. ਦੀ ਕਾਪੀ, ਦਫਤਰੀ ਰਿਕਾਰਡ (ਰਜਿਸਟਰ ਦੀ ਕਾਪੀ) ਜਿਸ ’ਚ ਬਿਨੈਕਾਰ ਦੀ ਮਾਲਕੀ ਦੀ ਜਾਣਕਾਰੀ ਹੁੰਦੀ ਹੈ, ਵਾਹਨ ਦੀ ਭੌਤਿਕ ਨਿਰੀਖਣ ਰਿਪੋਰਟ ਅਤੇ ਉਕਤ ਰਜਿਸਟ੍ਰੇਸ਼ਨ ਨੰਬਰ ਜਿਹੜਾ ਵਾਹਨ ’ਤੇ ਲਗਾਇਆ ਗਿਆ ਹੈ।

 

ਇਹ ਵੀ ਪੜ੍ਹੋ : ਪੰਜਾਬ ਦੇ 19 ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਪਾ ਕੇ ਕਰ 'ਤਾ ਵੱਡਾ ਐਲਾਨ

 

ਇਹ ਹੋਵੇਗਾ ਫਾਇਦਾ : ਵਾਹਨ ਦੀ ਆਰ. ਸੀ. ਆਨਲਾਈਨ ਹੋਣ ’ਤੇ ਵੀ ਹਾਈ ਸਕਿਓਰਿਟੀ ਨੰਬਰ ਪਲੇਟ ਲਗਾਈ ਜਾ ਸਕਦੀ ਹੈ। ਦਰਅਸਲ ਜਿਨ੍ਹਾਂ ਕੋਲ ਪੁਰਾਣੀ ਆਰ. ਸੀ. ਸੀ, ਉਹ ਆਪਣੇ ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟ ਨਹੀਂ ਲਗਾ ਸਕਦੇ। ਜਦੋਂਕਿ ਹਾਈ ਸਕਿਓਰਿਟੀ ਨੰਬਰ ਪਲੇਟ ਨਾ ਹੋਣ ਦਾ ਚਲਾਨ ਵੀ 2 ਹਜ਼ਾਰ ਰੁਪਏ ਹੈ। ਇਸ ਤੋਂ ਇਲਾਵਾ ਆਨਲਾਈਨ ਆਰ. ਸੀ. ਦੇ ਕਾਰਨ ਇਸ ਨੂੰ ਡਿਜੀਲਾਕਰ ਅਤੇ ਐੱਮ ਪਰਿਵਾਹਨ ਸੇਵਾ ਐਪ ’ਚ ਵੀ ਰੱਖਿਆ ਜਾ ਸਕਦਾ ਹੈ।

 

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਦੇ ਇਸ ਰੂਟ 'ਤੇ ਬੱਸ ਸੇਵਾ ਹੋਈ ਬੰਦ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News