ਦੀਪਿਕਾ ਲੂਥਰਾ ਨੂੰ ਧਮਕੀ ਦੇਣ ਵਾਲਾ ਗ੍ਰਿਫ਼ਤਾਰ

Tuesday, Jun 17, 2025 - 06:19 PM (IST)

ਦੀਪਿਕਾ ਲੂਥਰਾ ਨੂੰ ਧਮਕੀ ਦੇਣ ਵਾਲਾ ਗ੍ਰਿਫ਼ਤਾਰ

ਪਟਿਆਲਾ : ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਭਾਬੀ ਦੇ ਕਤਲ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਮਹਿਰੋ ਵੱਲੋਂ ਦੀਪਿਕਾ ਲੂਥਰਾ ਨੂੰ ਸੋਸ਼ਲ ਮੀਡੀਆ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਦੀਪਿਕਾ ਵੱਲੋਂ ਅੰਮ੍ਰਿਤਸਰ ਦੀ ਪੁਲਸ ਨੂੰ ਦਰਖਾਸਤ ਦੇ ਕੇ ਸੁਰੱਖਿਆ ਦੀ ਮੰਗ ਕੀਤੀ ਗਈ ਸੀ। ਇਸ ਤੋਂ ਬਾਅਦ ਫਿਰ ਤੋਂ ਈਮੇਲ ਰਾਹੀਂ ਦੀਪਿਕਾ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਦੂਜੇ ਪਾਸੇ ਅੰਮ੍ਰਿਤਸਰ ਪੁਲਸ ਵੱਲੋਂ ਦੀਪਿਕਾ ਦੀ ਸੁਰੱਖਿਆ ਦੇ ਵਿਚ ਪੁਲਿਸ ਕਰਮਚਾਰੀ ਵੀ ਤੈਨਾਤ ਕੀਤੇ ਗਏ ਸਨ। ਇਸ ਸਭ ਵਿਚਾਲੇ ਦੀਪਿਕਾ ਲੂਥਰਾ ਨੂੰ ਸੋਸ਼ਲ ਮੀਡੀਆ 'ਤੇ ਧਮਕੀ ਦੇਣ ਵਾਲੇ ਰਮਨਦੀਪ ਸਿੰਘ ਜੋ ਕਿ ਪਟਿਆਲੇ ਦਾ ਰਹਿਣ ਵਾਲਾ ਹੈ, ਨੂੰ ਪਟਿਆਲੇ ਤੋਂ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। 

ਇਹ ਵੀ ਪੜ੍ਹੋ : ਜ਼ਮੀਨਾਂ ਦੀਆਂ ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਚੰਗੀ ਖ਼ਬਰ, ਆਖਿਰ ਮਿਲ ਗਈ ਖ਼ੁਸ਼ਖਬਰੀ

ਪੁਲਸ ਨੇ ਉਸਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਉਸਦਾ ਰਿਮਾਂਡ ਵੀ ਹਾਸਲ ਕੀਤਾ ਹੈ ਅਤੇ ਰਮਨਦੀਪ ਸਿੰਘ ਨੇ ਮੁੱਢਲੀ ਪੁੱਛਗਿਛ ਦੌਰਾਨ ਇਹ ਮੰਨਿਆ ਹੈ ਕਿ ਬਾਕੀ ਲੋਕ ਵੀ ਸੋਸ਼ਲ ਮੀਡੀਆ 'ਤੇ ਬੋਲ ਰਹੇ ਸਨ ਅਤੇ ਉਸਨੇ ਵੀ ਦੀਪਿਕਾ ਲੂਥਰਾ ਨੂੰ ਧਮਕੀ ਦੇ ਦਿੱਤੀ। ਬਾਕੀ ਪੁਲਸ ਵੱਲੋਂ ਉਸਦਾ ਲੰਬਾ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। 

ਇਹ ਵੀ ਪੜ੍ਹੋ : ਸੱਪ ਦੇ ਡੱਸਣ ਨਾਲ ਮਾਸੀ ਦੀ ਮੌਤ, ਭਾਣਜੇ ਦੀ ਹਾਲਤ ਗੰਭੀਰ, ਦੋ ਦਿਨ ਪਹਿਲਾਂ ਵੀ ਘਰ 'ਚੋਂ ਉਠੀ ਸੀ ਅਰਥੀ


author

Gurminder Singh

Content Editor

Related News