128GB ਇੰਟਰਨਲ ਮੈਮਰੀ ਨਾਲ ਆ ਸਕਦੈ ਅਗਲਾ Nexus ਸਮਾਰਟਫੋਨ

07/23/2016 3:32:45 PM

ਜਲੰਧਰ- ਇਸ ਸਾਲ ਸਤੰਬਰ ਜਾਂ ਅਕਤੂਬਰ ''ਚ ਗੂਗਲ ਆਪਣਾ ਫਲੈਗਸ਼ਿਪ ਸਮਰਾਟਫੋਨ Nexus ਦਾ ਅਗਲਾ ਵਰਜ਼ਨ ਲਾਂਚ ਕਰੇਗੀ। ਰਿਪੋਰਟਾਂ ਮੁਤਾਬਕ ਅਗਲੇ ਨੈਕਸਸ ਨੂੰ Marlin ਕੋਡਨੇਮ ਤਹਿਤ ਡਿਵੈੱਲਪ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਇਕ ਮਾਡਲ ''ਚ 128 ਜੀ.ਬੀ. ਦੀ ਇੰਟਰਨਲ ਮੈਮਰੀ ਹੋਵੇਗੀ। 
ਉਮੀਦ ਕੀਤੀ ਜਾ ਰਹੀ ਹੈ ਕਿ Marlin ਨੂੰ HTC ਬਣਾ ਰਹੀ ਹੈ ਅਤੇ ਇਹ ਸਬ ਤੋਂ ਵੱਡੀ ਸਕ੍ਰੀਨ ਮਤਲਬ 5.5-ਇੰਚ ਵਾਲਾ ਹੋਵੇਗਾ। ਇਸ ਤੋਂ ਇਲਾਵਾ ਇਕ ਦੂਜਾ ਨੈਕਸਸ ਜਿਸ ਨੂੰ Sailfish ਕੋਡਨੇਮ ਤਹਿਤ ਡਿਵੈੱਲਪ ਕੀਤਾ ਜਾ ਰਿਹਾ ਹੈ, ਇਸ ਵਿਚ 5 ਜਾਂ 5.2-ਇੰਚ ਦੀ ਸਕ੍ਰੀਨ ਹੋਣ ਦੀ ਉਮੀਦ ਹੈ। ਇਸ ਫੋਨ ਨੂੰ ਵੀ HTC ਬਣਾ ਰਹੀ ਹੈ। 
Marlin ਦੀਆਂ ਕੁਝ ਕਥਿਤ ਤਸਵੀਰਾਂ ਲੀਕ ਹੋਈਆਂ ਹਨ ਜਿਸ ਵਿਚ ਇਸ ਦਾ ਡਿਜ਼ਾਇਨ ਇਕੋ ਜਿਹਾਂ ਨਹੀਂ ਹੈ ਪਰ ਇਸ ਵਿਚ Android Nougat ਦਿਖਾਈ ਦੇ ਰਿਹਾ ਹੈ। ਜ਼ਾਹਿਰ ਹੈ ਕਿ ਅਗਲੇ ਨੈਕਸਸ ਸਮਾਰਟਫੋਨ ਐਂਡ੍ਰਾਇਡ ਦੇ ਨਵੇਂ ਵਰਜ਼ਨ Nougat ''ਤੇ ਹੀ ਚੱਲਣਗੇ। ਹਾਲ ਹੀ ''ਚ ਐੱਚ.ਟੀ.ਸੀ. ਨੇ ਆਪਣਾ ਫਲੈਗਸ਼ਿਪ ਐੱਚ.ਟੀ.ਸੀ. 10 ਲਾਂਚ ਕੀਤਾ ਹੈ ਤਾਂ ਹੋ ਸਕਦਾ ਹੈ ਕਿ ਨੈਕਸਸ ਦੇ ਨਵੇਂ ਸਮਰਾਟਫੋਨ ਦਾ ਡਿਜ਼ਾਇਨ ਵੀ ਐੱਚ.ਟੀ.ਸੀ. 10 ਨਾਲ ਮਿਲਦਾ-ਜੁਲਦਾ ਹੋਵੇ। ਫਿਲਹਾਲ ਕੰਪਨੀ ''ਤੇ ਚੰਗੇ ਸਪੈਸੀਫਿਕੇਸ਼ਨ ਅਤੇ ਇਕ ਬਿਹਤਰ ਡਿਜ਼ਾਇਨ ਲਿਆਉਣ ਦਾ ਦਬਾਅ ਹੈ। ਉਹ ਇਸ ਲਈ ਕਿਉਂਕਿ ਪਿਛਲੇ Nexus 6P ਹੁਵਾਵੇ ਨੇ ਬਣਾਇਆ ਸੀ ਜਿਸ ਨੂੰ ਡਿਜ਼ਾਇਨ ਦੇ ਮਾਮਲੇ ''ਚ ਨੰਬਰ-1 ਦੱਸਿਆ ਜਾਂਦਾ ਹੈ। 
ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਵਿਚ ਕਵਾਲਕਾਮ ਦਾ ਨਵਾਂ ਪ੍ਰੋਸੈਸਰ ਮਤਲਬ ਕਵਾਲਕਾਮ ਸਨੈਪਡ੍ਰੈਗਨ 821 ਦੇ ਨਾਲ ਕਵਾਡ ਐੱਚ.ਡੀ. ਡਿਸਪਲੇ ਅਤੇ 4 ਜੀ.ਬੀ. ਤੋਂ ਜ਼ਿਆਦਾ ਰੈਮ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਨਵੇਂ Nexus ਦੇ ਬੇਸ ਵੇਰੀਅੰਟ ''ਚ 32ਜੀ.ਬੀ. ਮੈਮਰੀ ਹੋ ਸਕਦੀ ਹੈ।

Related News