ਜਨਵਰੀ ''ਚ ਭਾਰਤ ''ਚ ਰੀਲਾਂਚ ਹੋਵੇਗੀ Bajaj Pulsar 200 NS

Thursday, Dec 22, 2016 - 12:46 PM (IST)

ਜਲੰਧਰ - ਭਾਰਤ ਦੀ ਵਾਹਨ ਨਿਰਮਾਤਾ ਕੰਪਨੀ ਬਜਾਜ਼ ਆਪਣੀ ਮਸ਼ਹੂਰ ਬਾਈਕ ਬਜਾਜ ਪਲਸਰ 200 ਐੱਨ ਐੱਸ (Pulsar 200 NS) ਨੂੰ ਰੀਲਾਂਚ ਕਰਨ ਜਾ ਰਹੀ ਹੈ।  ਇਸ ਬਾਈਕ ਨੂੰ ਜਨਵਰੀ ਦੇ ਮਹੀਨੇ ''ਚ ਕਈ ਬਦਲਾਵਾਂ ਤੋਂ ਬਾਅਦ ਇਕ ਵਾਰ ਫਿਰ ਭਾਰਤ ''ਚ ਉਤਾਰਿਆ ਜਾਵੇਗਾ। ਪਲਸਰ ਹੁਣ ਇੰਜਣ ਦੀ DTS-i ਤਕਨੀਕ ਨਾਲ ਅੱਗੇ ਵੱਧ ਚੁੱਕੀ ਹੈ ਅਤੇ ਇਹ ਨਵੀਂ ਬਾਇਕ ਹੁਣ ਬੀ. ਐੱਸ. ਆਈ. ਵੀ ਇੰਜਣ ਦੇ ਨਾਲ ਆਉਣ ਵਾਲੀ ਹੈ।

 

ਜਾਣਕਾਰੀ  ਦੇ ਮੁਤਾਬਕ ਬਜਾਜ਼  ਪਲਸਰ 200NS ''ਚ 199.5cc ਦਾ ਇੰਜਣ ਲਗਾ ਹੋਵੇਗਾ ਜੋ 8000rpm ''18.6Nm ਦਾ ਟਾਰਕ ਜਨਰੇਟ ਕਰੇਗਾ। 24.5bhp ਦੀ ਪਾਵਰ ਜਨਰੇਟ ਕਰਨ ਵਾਲਾ ਇਹ ਇੰਜਣ 4 ਸਟ੍ਰੋਕ ਹੋਣ ਦੇ ਨਾਲ SOHC4 ਵਾਲਵ ਨਾਲ ਲੈਸ ਹੋਵੇਗੀ।  ਇਸ ਤੋਂ ਇਲਾਵਾ ਬਾਈਕ ''ਚ 6 ਸਪੀਡ ਮੈਨੂਅਲ ਟਰਾਂਸਮਿਸ਼ਨ ਵੀ ਦਿੱਤਾ ਗਿਆ ਹੈ।

 

ਇਸ ਬਾਈਕ ''ਚ ਨਵੀਂ LED ਹੈੱਡਲਾਈਟ, ਨਵੀਂ ਸੀਟ ਅਤੇ 180 ਸੈਕਸ਼ਨ ਰਿਅਰ ਟਾਇਰ ਦੇਖਣ ਨੂੰ ਮਿਲੇਗਾ। ਪਲਸਰ 200NS ''ਚ ਨਵੇਂ ਸਾਇਡ ਪੈਨਲ, ਨਵਾਂ ਟੇਲ ਲੈਂਪ ਅਤੇ ਆਸਟਿਨ ਰੇਸਿੰਗ ਐਗਜਾਸਟ ਮੌਜੂਦ ਹੋਵੇਗਾ। ਇਸ ਬਾਈਕ ਦੀ ਭਾਰਤ ''ਚ ਕੀਮਤ ਲਗਭਗ 90 ਹਜ਼ਾਰ ਤੋਂ 1 ਲੱਖ ਰੁਪਏ ਦੇ ਵਿਚਕਾਰ ਹੋ ਸਕਦੀ ਹੈ।


Related News