ਸਾਦਕੀ ਚੌਂਕੀ ''ਤੇ ਆਜ਼ਾਦੀ ਦਿਹਾੜੇ ਮੌਕੇ 200 ਫੁੱਟ ਉੱਚੇ ਤਿਰੰਗੇ ਝੰਡੇ ਦਾ ਉਦਘਾਟਨ

Saturday, Aug 16, 2025 - 03:23 PM (IST)

ਸਾਦਕੀ ਚੌਂਕੀ ''ਤੇ ਆਜ਼ਾਦੀ ਦਿਹਾੜੇ ਮੌਕੇ 200 ਫੁੱਟ ਉੱਚੇ ਤਿਰੰਗੇ ਝੰਡੇ ਦਾ ਉਦਘਾਟਨ

ਫਾਜ਼ਿਲਕਾ (ਥਿੰਦ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਭਾਰਤ-ਪਾਕਿ ਸਰਹੱਦ 'ਤੇ ਸਾਦਕੀ ਚੈੱਕ ਪੋਸਟ 'ਤੇ ਦੇਸ਼ ਦੇ 79ਵੇਂ ਆਜ਼ਾਦੀ ਦਿਹਾੜੇ ਮੌਕੇ 200 ਫੁੱਟ ਉੱਚੇ ਲਾਏ ਗਏ ਕੌਮੀ ਝੰਡੇ ਤਿਰੰਗੇ ਦਾ ਉਦਘਾਟਨ ਕੀਤਾ ਗਿਆ। ਇਸ ਦਾ ਉਦਘਾਟਨ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕੀਤਾ। ਇਸ ਮੌਕੇ ਬੋਲਦਿਆਂ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਅੱਜ ਦਾ ਦਿਨ ਫਾਜ਼ਿਲਕਾ ਲਈ ਇਤਿਹਾਸਕ ਹੈ।

ਉਨ੍ਹਾਂ ਨੇ ਕਿਹਾ ਕਿ ਇਹ 200 ਫੁੱਟ ਉੱਚਾ ਤਿਰੰਗਾ ਝੰਡਾ ਦੇਸ਼ ਦੀ ਸ਼ਾਨ ਹੈ ਅਤੇ ਇਹ ਆਸਮਾਨ ਦੀਆਂ ਬੁਲੰਦੀਆਂ ਨੂੰ ਛੂੰਹਦਾ ਹੋਏ ਲਹਿਰਾਏਗਾ ਅਤੇ ਦੇਸ਼ ਦਾ ਗੌਰਵ ਬਣੇਗਾ। ਵਿਧਾਇਕ ਨੇ ਆਖਿਆ ਕਿ ਕੌਮੀ ਝੰਡਾ ਕਿਸੇ ਵੀ ਮੁਲਕ ਦੇ ਵਸਨੀਕਾਂ ਲਈ ਜਾਨ ਤੋਂ ਵੀ ਪਿਆਰਾ ਹੁੰਦਾ ਹੈ ਅਤੇ ਅੱਜ ਸਾਡਾ ਕੌਮੀ ਤਿਰੰਗਾ ਅੰਬਰਾਂ ਵਿਚ ਲਹਿਰਾ ਰਿਹਾ ਹੈ, ਜੋ ਕਿ ਸਾਨੂੰ ਅਜ਼ੀਮ ਖ਼ੁਸੀ ਦੇ ਰਿਹਾ ਹੈ। 


author

Babita

Content Editor

Related News