ਵੱਡੀ ਖ਼ਬਰ ; ਲੁਧਿਆਣਾ ''ਚ ਮਸ਼ਹੂਰ ਗਾਇਕਾ ਦੀ ਮੌਤ, ਇਸ ਹਾਲ ''ਚ ਮਿਲੀ ਲਾਸ਼

Wednesday, Aug 13, 2025 - 05:49 PM (IST)

ਵੱਡੀ ਖ਼ਬਰ ; ਲੁਧਿਆਣਾ ''ਚ ਮਸ਼ਹੂਰ ਗਾਇਕਾ ਦੀ ਮੌਤ, ਇਸ ਹਾਲ ''ਚ ਮਿਲੀ ਲਾਸ਼

ਚੰਡੀਗੜ੍ਹ (ਏਜੰਸੀ)- ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੀ 23 ਸਾਲਾ ਭਜਨ ਗਾਇਕਾ ਸਿਮਰਨ ਪਾਂਡੇ ਅੱਜ ਲੁਧਿਆਣਾ ਦੇ ਟਿੱਬਾ ਥਾਣਾ ਖੇਤਰ ਅਧੀਨ ਨਿਊ ਸਟਾਰ ਕਲੋਨੀ ਸਥਿਤ ਆਪਣੇ ਘਰ ਵਿੱਚ ਮ੍ਰਿਤਕ ਪਾਈ ਗਈ। ਪੁਲਸ ਨੂੰ ਸ਼ੱਕ ਹੈ ਕਿ ਉਸਨੇ ਦੁਪੱਟੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਸਿਮਰਨ ਘਰ ਵਿੱਚ ਇਕੱਲੀ ਸੀ।

ਇਹ ਵੀ ਪੜ੍ਹੋ: ਅਕਸ਼ੈ ਕੁਮਾਰ ਖਿਲਾਫ ਟ੍ਰੈਫ਼ਿਕ ਪੁਲਸ ਦੀ ਵੱਡੀ ਕਾਰਵਾਈ, Impound ਕਰ ਲਈ ਕਾਰ

ਪੁਲਸ ਅਨੁਸਾਰ, ਸਿਮਰਨ ਦਾ ਪਰਿਵਾਰ ਰਾਤ 11 ਵਜੇ ਦੇ ਕਰੀਬ ਵਾਪਸ ਆਇਆ ਅਤੇ ਅੰਦਰੋਂ ਉਸਦੀ ਲਾਸ਼ ਮਿਲੀ। ਉਨ੍ਹਾਂ ਨੇ ਤੁਰੰਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਮੌਤ ਦੇ ਸਹੀ ਕਾਰਨ ਦਾ ਪਤਾ ਲਗਾਉਣ ਲਈ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਭੇਜ ਦਿੱਤੀ ਗਈ। ਸਿਮਰਨ ਦੇ ਪਿਤਾ ਅਜੈ ਪਾਂਡੇ ਨੇ ਦੱਸਿਆ ਕਿ ਉਹ ਪਿਛਲੇ 15 ਸਾਲ ਤੋਂ ਲੁਧਿਆਣਾ ਵਿੱਚ ਰਹਿ ਰਹੇ ਹਨ ਅਤੇ ਸਿਮਰਨ ਧਾਰਮਿਕ ਸਵਭਾਵ ਦੀ ਸੀ, ਜੋ ਮਾਤਾ ਦੇ ਜਾਗਰਣ ਪ੍ਰੋਗਰਾਮਾਂ ਵਿੱਚ ਭਜਨ ਗਾਉਂਦੀ ਸੀ। ਉਸਦੀ ਆਖਰੀ ਪਰਫਾਰਮੈਂਸ ਦੋ ਦਿਨ ਪਹਿਲਾਂ ਹੋਈ ਸੀ।

ਇਹ ਵੀ ਪੜ੍ਹੋ: ਸਿਰਫ 25 ਮਿੰਟ ਤੇ ਪਾਕਿ ਦੀ ਗੇਮ ਓਵਰ, KBC 'ਚ 'ਆਪ੍ਰੇਸ਼ਨ ਸਿੰਦੂਰ' ਦੇ ਪੱਤੇ ਖੋਲ੍ਹਣਗੀਆਂ 3 ਮਹਿਲਾ ਕਮਾਂਡਰ

ਅਜੈ ਦੇ ਮੁਤਾਬਕ ਸਿਮਰਨ ਜ਼ਿਆਦਾ ਪੜ੍ਹੀ-ਲਿਖੀ ਨਹੀਂ ਸੀ ਅਤੇ ਉਸ ਨੂੰ ਦੌਰੇ ਪੈਂਦੇ ਸਨ, ਜਿਸ ਕਾਰਨ ਕਈ ਵਾਰ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੀ ਸੀ। ਸਥਾਨਕ ਲੋਕਾਂ ਨੇ ਦੱਸਿਆ ਕਿ ਸਿਮਰਨ ਦੇ ਪਿਤਾ ਅਜੈ ਅਤੇ ਉਸ ਦੇ ਭਰਾ ਸ਼ਿਵਮ ਮਿਸ਼ਰਾ ਵਿਚ ਤਣਾਅ ਸੀ। ਪਰਿਵਾਰ ਨੂੰ ਸਿਮਰਨ ਦੀ ਲਾਸ਼ ਮਿਲਣ ਤੋਂ ਕੁੱਝ ਦੇਰ ਪਹਿਲਾਂ ਸ਼ਿਵਮ ਘਰ ਤੋਂ ਬਾਹਰ ਨਿਕਲਿਆ ਸੀ। ਪੁਲਿਸ ਨੇ ਸਿਮਰਨ ਦਾ ਮੋਬਾਈਲ ਫ਼ੋਨ ਜ਼ਬਤ ਕਰਕੇ ਫੋਰੈਂਸਿਕ ਜਾਂਚ ਲਈ ਭੇਜਿਆ ਹੈ।

ਇਹ ਵੀ ਪੜ੍ਹੋ: ਸਾਰਿਆਂ ਦੀ ਪਸੰਦੀਦਾ 'ਅਨੁਪਮਾ' 'ਤੇ ਲੱਗਾ ਬੀਫ ਖਾਣ ਦਾ ਦੋਸ਼, ਜਵਾਬ 'ਚ ਅਦਾਕਾਰਾ ਨੇ ਬੋਲੀ- ਮੈਨੂੰ ਮਾਣ ਹੈ ਕਿ ਮੈਂ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 

 


author

cherry

Content Editor

Related News