406 ਟਨ ਦੀ ਟ੍ਰੇਨ ਨੂੰ ਖਿੱਚ ਕੇ ਲੈ ਗਈ ਧਾਕੜ ਕਾਰ! ਲਾਂਚ ਤੋਂ ਪਹਿਲਾਂ ਹੀ ਬਣਾ'ਤਾ ਵਰਲਡ ਰਿਕਾਰਡ
Friday, Apr 10, 2026 - 05:05 PM (IST)
ਗੈਜੇਟ ਡੈਸਕ : ਭਾਰਤੀ ਬਾਜ਼ਾਰ 'ਚ ਲਾਂਚ ਹੋਣ ਤੋਂ ਪਹਿਲਾਂ ਹੀ MG ਮੋਟਰ ਦੀ ਨਵੀਂ SUV ਮੈਜੈਸਟਰ (Majestor) ਨੇ ਇੱਕ ਅਜਿਹਾ ਇਤਿਹਾਸਕ ਕਾਰਨਾਮਾ ਕਰ ਦਿੱਤਾ ਹੈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਦਮਦਾਰ SUV ਨੇ 406.4 ਟਨ ਵਜ਼ਨੀ ਟ੍ਰੇਨ ਨੂੰ ਖਿੱਚ ਕੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾ ਲਿਆ ਹੈ।
ਜੰਮੂ-ਕਸ਼ਮੀਰ ਦੀਆਂ ਪਟਰੀਆਂ 'ਤੇ ਦਿਖਾਇਆ ਦਮ
ਇਹ ਰਿਕਾਰਡ ਤੋੜ ਪ੍ਰਦਰਸ਼ਨ ਜੰਮੂ-ਕਸ਼ਮੀਰ ਦੇ ਕਾਕਾਪੋਰਾ ਅਤੇ ਅਵੰਤੀਪੋਰਾ ਰੇਲਵੇ ਸਟੇਸ਼ਨਾਂ ਦੇ ਵਿਚਕਾਰ ਕੀਤਾ ਗਿਆ। MG ਮੈਜੈਸਟਰ ਨੇ ਇੱਕ WAG-9HC ਲੋਕੋਮੋਟਿਵ ਟ੍ਰੇਨ, ਜਿਸ ਵਿੱਚ ਯਾਤਰੀ ਅਤੇ ਗਾਰਡ ਕੋਚ ਵੀ ਸ਼ਾਮਲ ਸਨ, ਨੂੰ ਲਗਭਗ 300 ਫੀਟ ਤੱਕ ਖਿੱਚਿਆ। ਇਸ ਦੇ ਨਾਲ ਹੀ ਇਸ ਨੇ ਗਿਨੀਜ਼ ਬੁੱਕ ਦੇ 400 ਟਨ ਅਤੇ 100 ਫੀਟ ਦੇ ਪੁਰਾਣੇ ਮਾਪਦੰਡਾਂ ਨੂੰ ਪਾਰ ਕਰਦਿਆਂ ਨਵਾਂ ਵਿਸ਼ਵ ਰਿਕਾਰਡ ਸਥਾਪਤ ਕੀਤਾ ਹੈ।
ਬਿਨਾਂ ਕਿਸੇ ਤਕਨੀਕੀ ਬਦਲਾਅ ਦੇ ਬਣਾਇਆ ਰਿਕਾਰਡ
ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਰਿਕਾਰਡ ਲਈ ਵਰਤੀ ਗਈ SUV ਵਿੱਚ ਕੋਈ ਵੀ ਖਾਸ ਤਕਨੀਕੀ ਬਦਲਾਅ ਨਹੀਂ ਕੀਤਾ ਗਿਆ ਸੀ। ਇਹ ਇੱਕ ਸਾਧਾਰਨ ਮਾਡਲ ਸੀ ਜਿਸ ਦੇ ਇੰਜਣ, ਟਾਇਰਾਂ ਜਾਂ ਡਰਾਈਵਟ੍ਰੇਨ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ। SUV ਨੂੰ ਸਿਰਫ਼ ਰੇਲਵੇ ਪਟਰੀਆਂ 'ਤੇ ਸਹੀ ਦਿਸ਼ਾ ਵਿੱਚ ਰੱਖਣ ਲਈ 'ਰੇਲ ਵੀਲਜ਼' ਦੀ ਵਰਤੋਂ ਕੀਤੀ ਗਈ ਸੀ।
ਬੇਹੱਦ ਪਾਵਰਫੁੱਲ ਇੰਜਣ ਨਾਲ ਹੈ ਲੈਸ
ਜੇਕਰ ਇਸ SUV ਦੀ ਤਾਕਤ ਦੀ ਗੱਲ ਕਰੀਏ ਤਾਂ ਇਸ ਵਿੱਚ 2.0-ਲੀਟਰ ਦਾ ਟਵਿਨ-ਟਰਬੋ ਡੀਜ਼ਲ ਇੰਜਣ ਲੱਗਿਆ ਹੈ, ਜੋ 212.5 bhp ਦੀ ਪਾਵਰ ਅਤੇ 478.5 Nm ਦਾ ਟਾਰਕ ਪੈਦਾ ਕਰਦਾ ਹੈ। ਇਹ ਆਪਣੇ ਸੈਗਮੈਂਟ ਦੀ ਪਹਿਲੀ ਅਜਿਹੀ ਗੱਡੀ ਹੈ ਜੋ ਟ੍ਰਿਪਲ ਡਿਫਰੈਂਸ਼ੀਅਲ ਲਾਕ (ਫਰੰਟ, ਰੀਅਰ ਅਤੇ ਸੈਂਟਰ) ਤੇ 10 ਵੱਖ-ਵੱਖ ਆਫ-ਰੋਡ ਮੋਡਸ ਵਾਲੇ ਐਡਵਾਂਸ 4WD ਸਿਸਟਮ ਨਾਲ ਆਉਂਦੀ ਹੈ। JSW MG ਮੋਟਰ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਨੁਰਾਗ ਮਹਿਰੋਤਰਾ ਨੇ ਕਿਹਾ ਕਿ ਇਹ ਉਪਲਬਧੀ MG ਮੈਜੈਸਟਰ ਦੀ ਮਜ਼ਬੂਤੀ ਅਤੇ ਸ਼ਾਨਦਾਰ ਇੰਜੀਨੀਅਰਿੰਗ ਦਾ ਸਬੂਤ ਹੈ। ਭਾਰਤੀ ਬਾਜ਼ਾਰ ਵਿੱਚ ਇਹ SUV ਟੋਇਟਾ ਫਾਰਚੂਨਰ (Toyota Fortuner) ਵਰਗੀਆਂ ਦਿੱਗਜ ਗੱਡੀਆਂ ਨੂੰ ਸਖ਼ਤ ਟੱਕਰ ਦੇਣ ਲਈ ਤਿਆਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
