ਸਿੰਗਲ ਚਾਰਜ ''ਚ 320KM ਦੀ ਰੇਂਜ ! ਇਕ ਕੰਪਨੀ ਨੇ ਲਾਂਚ ਕੀਤਾ ਨਵਾਂ ਇਲੈਕਟ੍ਰਿਕ ਸਕੂਟਰ

Monday, Apr 13, 2026 - 05:51 PM (IST)

ਸਿੰਗਲ ਚਾਰਜ ''ਚ 320KM ਦੀ ਰੇਂਜ ! ਇਕ ਕੰਪਨੀ ਨੇ ਲਾਂਚ ਕੀਤਾ ਨਵਾਂ ਇਲੈਕਟ੍ਰਿਕ ਸਕੂਟਰ

ਗੈਜੇਟ ਡੈਸਕ : ਦੇਸ਼ ਦੀ ਪ੍ਰਮੁੱਖ ਦੋਪਹੀਆ ਵਾਹਨ ਨਿਰਮਾਤਾ ਕੰਪਨੀ Ola Electric ਨੇ ਭਾਰਤੀ ਬਾਜ਼ਾਰ 'ਚ ਆਪਣਾ ਨਵਾਂ ਇਲੈਕਟ੍ਰਿਕ ਸਕੂਟਰ S1 X+ (5.2 kWh) ਅਧਿਕਾਰਤ ਤੌਰ 'ਤੇ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਨਵੇਂ ਮਾਡਲ ਰਾਹੀਂ ਗਾਹਕਾਂ ਦੀਆਂ ਦੋ ਸਭ ਤੋਂ ਵੱਡੀਆਂ ਚਿੰਤਾਵਾਂ ਰੇਂਜ ਅਤੇ ਕੀਮਤ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਸਕੂਟਰ ਦੀ ਸਭ ਤੋਂ ਵੱਡੀ ਖਾਸੀਅਤ ਇਸ ਦੀ ਰੇਂਜ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਵਿੱਚ ਲਗਾਈ ਗਈ ਬੈਟਰੀ ਸਕੂਟਰ ਨੂੰ ਸਿੰਗਲ ਚਾਰਜ ਵਿੱਚ ਤਕਰੀਬਨ 320 ਕਿਲੋਮੀਟਰ ਦੀ ਡ੍ਰਾਈਵਿੰਗ ਰੇਂਜ (IDC) ਪ੍ਰਦਾਨ ਕਰੇਗੀ। ਪ੍ਰਦਰਸ਼ਨ ਦੇ ਮਾਮਲੇ ਵਿੱਚ ਵੀ ਇਹ ਸਕੂਟਰ ਕਾਫੀ ਦਮਦਾਰ ਹੈ, ਜਿਸ ਦੀ ਟਾਪ ਸਪੀਡ 125 ਕਿਲੋਮੀਟਰ ਪ੍ਰਤੀ ਘੰਟਾ ਦੱਸੀ ਗਈ ਹੈ। ਇਸ ਵਿੱਚ 11 kW ਦੀ ਮਿਡ-ਡ੍ਰਾਈਵ ਮੋਟਰ ਦਿੱਤੀ ਗਈ ਹੈ।

ਓਲਾ ਨੇ ਇਸ ਸਕੂਟਰ ਵਿੱਚ ਆਪਣੀ ਇਨ-ਹਾਊਸ ਤਿਆਰ ਕੀਤੀ 4680 ਭਾਰਤ ਸੈੱਲ (Bharat Cell) ਬੈਟਰੀ ਦੀ ਵਰਤੋਂ ਕੀਤੀ ਹੈ। ਕੰਪਨੀ ਅਨੁਸਾਰ, ਖੁਦ ਬੈਟਰੀ ਤਿਆਰ ਕਰਨ ਨਾਲ ਨਾ ਸਿਰਫ ਲਾਗਤ ਘੱਟ ਹੋਈ ਹੈ, ਸਗੋਂ ਨਵੀਂ ਟੈਕਨਾਲੋਜੀ ਨੂੰ ਤੇਜ਼ੀ ਨਾਲ ਲਾਂਚ ਕਰਨ 'ਚ ਵੀ ਮਦਦ ਮਿਲੀ ਹੈ।

ਕੀਮਤ ਤੇ ਖਾਸ ਫੀਚਰਸ
•ਕੀਮਤ: ਇਸ ਸਕੂਟਰ ਨੂੰ 1,29,999 ਰੁਪਏ (ਐਕਸ-ਸ਼ੋਰੂਮ) ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਗਿਆ ਹੈ। ਧਿਆਨ ਦੇਣ ਯੋਗ ਹੈ ਕਿ ਇਹ ਕੀਮਤ ਸਿਰਫ 15 ਅਪ੍ਰੈਲ 2026 ਤੱਕ ਹੀ ਲਾਗੂ ਰਹੇਗੀ।
•ਸੁਰੱਖਿਆ ਤੇ ਕੰਟਰੋਲ: ਸਕੂਟਰ ਵਿੱਚ ਬਿਹਤਰ ਕੰਟਰੋਲ ਲਈ ਬ੍ਰੇਕ-ਬਾਈ-ਵਾਇਰ ਸਿਸਟਮ ਅਤੇ ਫਰੰਟ ਡਿਸਕ ਬ੍ਰੇਕ ਦਿੱਤੇ ਗਏ ਹਨ।
•ਡਿਸਪਲੇਅ: ਸਕੂਟਰ ਵਿੱਚ ਜਾਣਕਾਰੀ ਲਈ ਇੱਕ ਵੱਡੀ ਸਕਰੀਨ ਵੀ ਮੁਹੱਈਆ ਕਰਵਾਈ ਗਈ ਹੈ।

ਇਸ ਲਾਂਚ ਦੇ ਨਾਲ ਓਲਾ ਦਾ ਮੁੱਖ ਫੋਕਸ 'ਮਾਸ ਮਾਰਕੀਟ' 'ਤੇ ਹੈ, ਤਾਂ ਜੋ ਲੰਬੀ ਰੇਂਜ ਵਾਲੇ ਇਲੈਕਟ੍ਰਿਕ ਸਕੂਟਰ ਸਿਰਫ ਪ੍ਰੀਮੀਅਮ ਸੈਗਮੈਂਟ ਤੱਕ ਸੀਮਤ ਨਾ ਰਹਿਣ ਅਤੇ ਆਮ ਗਾਹਕ ਵੀ ਇਨ੍ਹਾਂ ਨੂੰ ਖਰੀਦ ਸਕਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News