ਭਾਰਤ ''ਚ ਐਂਟਰੀ ਲਈ ਤਿਆਰ ਜਰਮਨ ਦੀ ਕਾਰ ! Hyundai ਤੇ Kia ਦੀ ਵਧੇਗੀ ਟੈਨਸ਼ਨ

Tuesday, Apr 07, 2026 - 01:40 PM (IST)

ਭਾਰਤ ''ਚ ਐਂਟਰੀ ਲਈ ਤਿਆਰ ਜਰਮਨ ਦੀ ਕਾਰ ! Hyundai ਤੇ Kia ਦੀ ਵਧੇਗੀ ਟੈਨਸ਼ਨ

ਗੈਜੇਟ ਡੈਸਕ : ਜਰਮਨ ਕਾਰ ਨਿਰਮਾਤਾ ਕੰਪਨੀ ਫੋਕਸਵੈਗਨ ਭਾਰਤੀ ਬਾਜ਼ਾਰ 'ਚ ਆਪਣੀ ਪ੍ਰਸਿੱਧ SUV ਟਾਈਗੁਨ (Taigun) ਦਾ ਅਪਡੇਟਿਡ ਮਾਡਲ ਲਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਕੰਪਨੀ ਇਸ ਫੇਸਲਿਫਟ ਵਰਜ਼ਨ ਨੂੰ 9 ਅਪ੍ਰੈਲ 2026 ਨੂੰ ਲਾਂਚ ਕਰੇਗੀ। ਇਸ ਨਵੇਂ ਮਾਡਲ ਦੇ ਆਉਣ ਨਾਲ ਮਿਡ-ਸਾਈਜ਼ SUV ਸੈਗਮੈਂਟ ਵਿੱਚ ਹੁੰਡਈ ਕ੍ਰੇਟਾ ਤੇ ਕੀਆ ਸੇਲਟੋਸ ਵਰਗੀਆਂ ਕਾਰਾਂ ਨੂੰ ਸਖ਼ਤ ਟੱਕਰ ਮਿਲਣ ਦੀ ਉਮੀਦ ਹੈ।

ਨਵੀਂ ਟਾਈਗੁਨ ਦੇ ਬਾਹਰੀ ਡਿਜ਼ਾਈਨ ਵਿੱਚ ਕੁਝ ਅਹਿਮ ਬਦਲਾਅ ਕੀਤੇ ਗਏ ਹਨ, ਜਿਸ ਵਿੱਚ ਨਵੀਂ LED ਲਾਈਟਾਂ, ਅਪਡੇਟਿਡ ਬੰਪਰ ਅਤੇ ਨਵੇਂ ਅਲੌਏ ਵ੍ਹੀਲਜ਼ ਸ਼ਾਮਲ ਹਨ। ਪ੍ਰੀਮੀਅਮ ਅਹਿਸਾਸ ਦੇਣ ਲਈ ਇਸ ਦੇ ਟਾਪ ਵੇਰੀਐਂਟ ਵਿੱਚ ਪੈਨੋਰਮਿਕ ਸਨਰੂਫ ਅਤੇ ਰੀਅਰ ਸੀਟ ਮਸਾਜ ਵਰਗੇ ਫੀਚਰਸ ਵੀ ਜੋੜੇ ਜਾ ਸਕਦੇ ਹਨ। ਕੰਪਨੀ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇਸ SUV ਦਾ ਇੱਕ ਟੀਜ਼ਰ ਵੀ ਸਾਂਝਾ ਕੀਤਾ ਹੈ।

ਕਾਰ ਦੇ ਅੰਦਰੂਨੀ ਹਿੱਸੇ (ਇੰਟੀਰੀਅਰ) ਵਿੱਚ ਇਸ ਵਾਰ ਵੱਡੇ ਅਪਡੇਟ ਮਿਲਣ ਦੀ ਉਮੀਦ ਹੈ। ਇਸ ਵਿੱਚ ਇੱਕ ਵੱਡਾ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ, ਨਵਾਂ ਡਿਜੀਟਲ ਇੰਸਟਰੂਮੈਂਟ ਕਲੱਸਟਰ ਅਤੇ ਬਿਹਤਰ ਐਂਬੀਐਂਟ ਲਾਈਟਿੰਗ ਦਿੱਤੀ ਜਾ ਸਕਦੀ ਹੈ। ਕੈਬਿਨ ਨੂੰ ਪਹਿਲਾਂ ਨਾਲੋਂ ਜ਼ਿਆਦਾ ਆਰਾਮਦਾਇਕ ਅਤੇ ਪ੍ਰੀਮੀਅਮ ਬਣਾਉਣ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ।

ਇੰਜਣ ਅਤੇ ਪ੍ਰਦਰਸ਼ਨ: 
ਇੰਜਣ ਦੇ ਮਾਮਲੇ ਵਿੱਚ ਬਹੁਤ ਜ਼ਿਆਦਾ ਬਦਲਾਅ ਨਹੀਂ ਹੋਵੇਗਾ। ਇਸ ਵਿੱਚ 1.0 ਲੀਟਰ TSI ਪੈਟਰੋਲ ਇੰਜਣ (115hp) ਅਤੇ 1.5 ਲੀਟਰ TSI ਇੰਜਣ (150hp) ਦੇ ਵਿਕਲਪ ਮਿਲਦੇ ਰਹਿਣਗੇ। ਹਾਲਾਂਕਿ, ਚਰਚਾ ਹੈ ਕਿ ਮੌਜੂਦਾ 6-ਸਪੀਡ ਆਟੋਮੈਟਿਕ ਦੀ ਜਗ੍ਹਾ ਹੁਣ ਨਵਾਂ 8-ਸਪੀਡ ਆਟੋਮੈਟਿਕ ਗੇਅਰਬਾਕਸ ਪੇਸ਼ ਕੀਤਾ ਜਾ ਸਕਦਾ ਹੈ। ਕੰਪਨੀ ਵੱਲੋਂ ਇਸ ਦੀ ਮਾਈਲੇਜ ਵਿੱਚ ਵੀ ਸੁਧਾਰ ਕੀਤੇ ਜਾਣ ਦੀ ਉਮੀਦ ਹੈ, ਜੋ ਫਿਲਹਾਲ ਲਗਭਗ 18.15 ਤੋਂ 19.87 ਕਿਲੋਮੀਟਰ ਪ੍ਰਤੀ ਲੀਟਰ ਦੇ ਵਿਚਕਾਰ ਹੈ। ਜ਼ਿਕਰਯੋਗ ਹੈ ਕਿ ਫੋਕਸਵੈਗਨ ਟਾਈਗੁਨ ਨੂੰ ਪਹਿਲੀ ਵਾਰ ਸਤੰਬਰ 2021 ਵਿੱਚ ਭਾਰਤ ਵਿੱਚ ਲਾਂਚ ਕੀਤਾ ਗਿਆ ਸੀ। ਮੌਜੂਦਾ ਸਮੇਂ ਵਿੱਚ ਇਸ ਦੀ ਕੀਮਤ ₹10.6 ਲੱਖ ਤੋਂ ₹19.2 ਲੱਖ (ਐਕਸ-ਸ਼ੋਰੂਮ) ਦੇ ਵਿਚਕਾਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News