ਦੋ ਜੂਨ ਨੂੰ Mercedes-Benz ਲਾਂਚ ਕਰੇਗੀ ਨਵੀਂ E220D ਲਗਜ਼ਰੀ ਕਾਰ, ਜਾਣੋ ਫੀਚਰਸ ਅਤੇ ਕੀਮਤ
Sunday, May 21, 2017 - 04:47 PM (IST)
ਜਲੰਧਰ- ਲਗਜ਼ਰੀ ਕਾਰ ਨਿਰਮਾਤਾ ਕੰਪਨੀ ਮਰਸਡੀਜ਼ ਬੈਂਜ ਆਪਣੀ E 220D ਨੂੰ ਦੋ ਜੂਨ 2017 ''ਚ ਲਾਂਚ ਕਰਨ ਜਾ ਰਹੀ ਹੈ। ਇਸ ਨੂੰ E200 ਅਤੇ E350D ਦੇ ਵਿਚਕਾਰ ਰੱਖਿਆ ਜਾਵੇਗਾ। ਕੰਪਨੀ ਇਸ ਦੀ ਅਨੁਮਾਨਤ ਕੀਮਤ 60 ਲੱਖ ਰੁਪਏ (ਐਕਸ ਸ਼ੋਰੂਮ ਦਿੱਲੀ) ਰੱਖ ਸਕਦੀ ਹੈ।
ਪਾਵਰ ਸਪੈਸੀਫਿਕੇਸ਼ਨਸ
E 220D ''ਚ ਮਰਸਡੀਜ਼ ਦਾ ਨਵਾਂ 2.0 ਲਿਟਰ ਦਾ 4-ਸਿਲੰਡਰ ਇੰਜਣ ਮਿਲੇਗਾ, ਜੋ 196.7ps ਦੀ ਪਾਵਰ ਅਤੇ 400Nm ਦਾ ਟਾਰਕ ਦੇਵੇਗਾ। ਇੰਜਣ 9-ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਹੋਵੇਗਾ।
ਮਰਸਡੀਜ਼ E 220D ''ਚ ਮਿਲਣਗੇ ਇਹ ਫੀਚਰਸ
E 200 ਅਤੇE 350D ''ਚ ਇੰਜਣ ਦੇ ਨਾਲ-ਨਾਲ ਇਨ੍ਹਾਂ ਦੇ ਫੀਚਰਸ ''ਚ ਵੀ ਕਾਫ਼ੀ ਅੰਤਰ ਹੈ। E 200 ''ਚ ਏਅਰ ਸਸਪੇਂਸ਼ਨ, ਬਰਮਸਟਰ ਸਰਾਊਂਡ ਸਾਊਂਡ ਸਿਸਟਮ, 360 ਡਿਗਰੀ ਕੈਮਰਾ ਸਿਸਟਮ ਅਤੇ ਮੈਮਰੀ ਫੰਕਸ਼ਨ ਵਾਲੀ ਡਰਾਇਵਰ ਸੀਟ ਲੱਗੀ ਹੋਈ ਹੈ। ਇਹ ਸਾਰੇ ਫੀਚਰ E 350D ''ਚ ਦਿੱਤੇ ਗਏ ਹਨ। ਕੰਪਨੀ ਹੁਣ ਜੂਨ ''ਚ ਲਾਂਚ ਹੋਣ ਵਾਲੀ E 220D ''ਚ ਵੀ ਇਹ ਸਾਰੇ ਫੀਚਰ ਸ਼ਾਮਲ ਕਰੇਗੀ।
