ਨਵੀਂ Dzire ਨੇ ਰਚਿਆ ਇਤਿਹਾਸ! ਬਣੀ ਮਾਰੂਤੀ ਦੀ ਪਹਿਲੀ 5 ਸਟਾਰ ਸੇਫਟੀ ਰੇਟਿੰਗ ਵਾਲੀ ਕਾਰ
Friday, Nov 08, 2024 - 07:19 PM (IST)
ਆਟੋ ਡੈਸਕ- ਮਾਰੂਤੀ ਸੁਜ਼ੂਕੀ ਦੀ ਨਵੀਂ ਡਿਜ਼ਾਇਰ ਨੇ ਇਤਿਹਾਸ ਰਚ ਦਿੱਤਾ ਹੈ। ਜੀ ਹਾਂ, ਤੁਸੀਂ ਸੋਚ ਰਹੇ ਹੋਵੋਗੇ ਕਿ ਆਖਿਰਕਾਰ ਅਜਿਹਾ ਕੀ ਕਰ ਦਿੱਤਾ ਹੈ ਡਿਜ਼ਾਇਰ ਦੇ ਫੋਰਥ ਜਨਰੇਸ਼ਨ ਮਾਡਲ ਨੇ ਅਤੇ ਅਜੇ ਤਾਂ ਇਹ ਭਾਰਤ 'ਚ ਲਾਂਚ ਵੀ ਨਹੀਂ ਹੋਈ। ਅਜਿਹੇ 'ਚ ਤੁਹਾਨੂੰ ਦੱਸ ਦੇਈਏ ਕਿ 2024 ਮਾਰੂਤੀ ਸੁਜ਼ੂਕੀ ਡਿਜ਼ਾਇਰ ਮਾਡਲ ਅਗਲੇ ਹਫਤੇ 11 ਨਵੰਬਰ ਨੂੰ ਲਾਂਚ ਹੋਵੇਗੀ ਅਤੇ ਇਸ ਤੋਂ ਪਹਿਲਾਂ ਗਲੋਬਲ NCAP ਨੇ ਨਵੀਂ ਡਿਜ਼ਾਇਰ ਨੂੰ ਵਾਲੰਟਰੀ ਟੈਸਟ ਕੀਤਾ ਅਤੇ ਕ੍ਰੈਸ਼ ਟੈਸਟ ਦੌਰਾਨ ਇਸ ਸੇਡਾਨ ਨੇ ਅਡਲਟ ਸੁਰੱਖਿਆ ਲਈ 5 ਸਟਾਰ ਰੇਟਿੰਗ ਅਤੇ ਬੱਚਿਆਂ ਦੀ ਸੁਰੱਖਿਆ ਲਈ 4 ਸਟਾਰ ਰੇਟਿੰਗ ਹਾਸਲ ਕੀਤੀ ਹੈ। ਇਹ ਗਲੋਬਲ NCAP ਦੁਆਰਾ ਦਿੱਤੀ ਗਈ ਸਭ ਤੋਂ ਜ਼ਿਆਦਾ ਰੇਟਿੰਗ ਪਾਉਣ ਵਾਲੀ ਮਾਰੂਤੀ ਦੀ ਪਹਿਲੀ ਕਾਰ ਬਣ ਗਈ ਹੈ।
ਨਵੀਂ Maruti Swift Dzire ਨੇ ਅਡਲਟ ਆਕੂਪੈਂਟ ਟੈਸਟ ਵਿੱਚ 34 ਵਿੱਚੋਂ 31.24 ਅਤੇ ਚਾਈਲਡ ਆਕੂਪੈਂਟ ਟੈਸਟ ਵਿੱਚ 49 ਵਿੱਚੋਂ 39.20 ਅੰਕ ਪ੍ਰਾਪਤ ਕੀਤੇ ਹਨ। 5-ਸਟਾਰ ਰੇਟਿੰਗ ਦੇ ਨਾਲ, ਇਸ ਗੱਡੀ ਨੇ ਆਪਣੇ ਸੈਗਮੈਂਟ ਵਿੱਚ ਹੋਂਡਾ ਅਮੇਜ਼, ਟਾਟਾ ਟਿਗੋਰ ਅਤੇ ਹੁੰਡਈ ਔਰਾ ਵਰਗੀਆਂ ਕਾਰਾਂ ਨੂੰ ਜ਼ਬਰਦਸਤ ਟੱਕਰ ਦਿੱਤੀ ਹੈ।
ਸੇਫਟੀ ਫੀਚਰਜ਼
ਇਸ ਵਿੱਚ ਡਿਊਲ ਏਅਰਬੈਗ, EBD ਦੇ ਨਾਲ ABS, Isofix ਚਾਈਲਡ ਸੀਟ ਐਂਕਰੇਜ ਅਤੇ ਰੀਅਰ ਪਾਰਕਿੰਗ ਸੈਂਸਰ ਹਨ, ਜੋ ਇਸਨੂੰ ਹਰ ਸਫ਼ਰ ਵਿੱਚ ਸੁਰੱਖਿਅਤ ਬਣਾਉਂਦੇ ਹਨ। ਇਨ੍ਹਾਂ ਫੀਚਰਜ਼ ਦੇ ਕਾਰਨ ਹੀ ਡਿਜ਼ਾਇਰ ਨੇ 5-ਸਟਾਰ ਰੇਟਿੰਗ ਹਾਸਲ ਕੀਤੀ ਹੈ।
ਟਾਵਰਡਜ਼ ਜ਼ੀਰੋ ਫਾਊਂਡੇਸ਼ਨ ਦੇ ਕਾਰਜਕਾਰੀ ਚੇਅਰਮੈਨ ਡੇਵਿਡ ਵਾਰਡ ਨੇ ਕਿਹਾ - ਨਵੀਂ Dezire ਦੀ 5 ਸਟਾਰ ਰੇਟਿੰਗ ਮਾਰੂਤੀ ਸੁਜ਼ੂਕੀ ਲਈ ਇਸ ਮਾਡਲ ਦੇ ਪਿਛਲੇ ਸੰਸਕਰਣ ਅਤੇ ਹੋਰ ਮਾਰੂਤੀ ਵੇਰੀਐਂਟਸ ਦੀ ਤੁਲਨਾ ਵਿੱਚ ਇੱਕ ਮਹੱਤਵਪੂਰਨ ਸੁਰੱਖਿਆ ਮਾਪਦੰਡ ਤੈਅ ਕਰਦੀ ਹੈ, ਜਿਨ੍ਹਾਂ ਦੀ ਅਸੀਂ ਜਾਂਚ ਕੀਤੀ ਹੈ। ਗਲੋਬਲ NCAP ਸਵੈ-ਇੱਛਤ ਟੈਸਟ ਦੇ ਨਤੀਜਿਆਂ ਦੀ ਇਸ ਪ੍ਰਾਪਤੀ ਦਾ ਨਿੱਘਾ ਸਵਾਗਤ ਕਰਦਾ ਹੈ।